Sunday , February 17 2019
Breaking News
Home / ਭਾਰਤ / ਅਮਰਨਾਥ ਯਾਤਰਾ ਖਰਾਬ ਮੌਸਮ ਕਾਰਨ ਮੁੜ ਰੁਕੀ

ਅਮਰਨਾਥ ਯਾਤਰਾ ਖਰਾਬ ਮੌਸਮ ਕਾਰਨ ਮੁੜ ਰੁਕੀ

ਜੰਮੂ-ਕਸ਼ਮੀਰ ‘ਚ ਲਗਾਤਾਰ ਹੋ ਰਹੇ ਮੀਂਹ ਦੇ ਚਲਦਿਆਂ ਬਹੁਤ ਭਿਆਨਕ ਹਾਦਸੇ ਸਾਹਮਣੇ ਆ ਰਹੇ ਹਨ , ਜਿਸ ਤੋਂ ਬਾਅਦ ਅੱਜ ਅਮਰਨਾਥ ਯਾਤਰਾ ਪੂਰੀ ਤਰ੍ਹਾਂ ਨਾਲ ਰੋਕ ਦਿੱਤੀ ਗਈ ਹੈ। ਖ਼ਰਾਬ ਮੌਸਮ ਨੂੰ ਵੇਖਦੇ ਹੋਏ ਸ਼ਰਧਾਲੂਆਂ ਨੂੰ ਜੰਮੂ ਕੈਂਪ ‘ਤੇ ਹੀ ਰੋਕ ਦਿੱਤਾ ਗਿਆ ਹੈ ।

28 ਜੂਨ ਨੂੰ ਯਾਤਰਾ ਦੇ ਪਹਿਲੇ ਦਿਨ ਤੋਂ ਹੀ ਮੀਂਹ ਹੋ ਰਿਹਾ ਹੈ । ਜਿਸ ਨਾਲ ਲਗਾਤਾਰ ਤੀਸਰੇ ਦਿਨ ਅਮਰਨਾਥ ਯਾਤਰਾ ‘ਤੇ ਖ਼ਰਾਬ ਮੌਸਮ ਨੇ ਬ੍ਰੇਕ ਲਗਾ ਦਿੱਤੀ ਹੈ । ਸੜਕਾਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਬਾਲਟਾਲ ਅਤੇ ਪਹਲਗਾਮ ਦੋਨਾਂ ਰਸਤਿਆਂ ਤੋਂ ਯਾਤਰਾ ਰੋਕ ਦਿੱਤੀ ਗਈ ਹੈ ।

ਪਵਿੱਤਰ ਗੁਫਾ ਦੇ ਰਸਤੇ ‘ਚ ਕਰੀਬ 100 ਮੀਟਰ ਦਾ ਟ੍ਰੈਕ ਮੀਂਹ ‘ਚ ਪਿਆ ਹੈ । ਇਸ ਤੋਂ ਇਲਾਵਾ ਛੋਟੇ – ਛੋਟੇ ਪੁੱਲ ਵੀ ਤੇਜ ਧਾਰ ‘ਚ ਰੁੜ੍ਹ ਗਏ ਹਨ । ਇਸ ਤੋਂ ਪਹਿਲਾਂ ਖ਼ਰਾਬ ਮੌਸਮ ਨੇ ਅਮਰਨਾਥ ਯਾਤਰਾ ਦੇ ਪਹਿਲੇ ਦਿਨ ਹੀ ਸਖ਼ਤ ਨਿਯਮ ਬਣਾਏ । ਜਿਸ ਦੇ ਚਲਦਿਆਂ ਸਿਰਫ 1 , 007 ਸ਼ਰਧਾਲੂ ਹੀ ਗੁਫਾ ਮੰਦਿਰ ‘ਚ ਬਰਫ ਨਾਲ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਸਕੇ ।

About Admin

Check Also

ਥਾਂ, ਦਿਨ ਚੁਣਨ ਦੀ ਆਜ਼ਾਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੈਨਾ ਕਰੇ ਕਾਰਵਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਹਮਲੇ ਉਤੇ ਝਾਂਸੀ ਵਿਚ ਕਿਹਾ ਕਿ ਭਵਿੱਖ ਵਿਚ ਅੱਤਵਾਦੀਆਂ …

WP Facebook Auto Publish Powered By : XYZScripts.com