Friday , December 14 2018
Breaking News
Home / ਲਾਈਫਸਟਾਈਲ / ਹਫਤੇ ’ਚ ਸਿਰਫ ਢਾਈ ਘੰਟੇ ਕਸਰਤ ਨਾਲ ਘੱਟ ਹੁੰਦੈ ਅਲਜ਼ਾਈਮਰ ਦਾ ਖਤਰਾ

ਹਫਤੇ ’ਚ ਸਿਰਫ ਢਾਈ ਘੰਟੇ ਕਸਰਤ ਨਾਲ ਘੱਟ ਹੁੰਦੈ ਅਲਜ਼ਾਈਮਰ ਦਾ ਖਤਰਾ

ਹਰੇਕ ਹਫਤੇ ਘੱਟ ਤੋਂ ਘੱਟ ਢਾਈ ਘੰਟੇ ਤੱਕ ਕਸਰਤ ਕਰਨ ਨਾਲ ਉਨ੍ਹਾਂ ਲੋਕਾਂ ’ਚ ਯਾਦਦਾਸ਼ਤ ਦੀ ਸਮੱਸਿਆ ਆਉਣ ਨੂੰ ਲੰਮੇ ਸਮੇਂ ਤੱਕ ਰੋਕਿਆ ਜਾ ਸਕਦਾ ਹੈ, ਜਿਨ੍ਹਾਂ ਦੇ ਡੀ. ਐੱਨ. ਏ. ’ਚ ਸਥਾਈ ਰੂਪ ਨਾਲ ਗੜਬੜੀਅਾਂ ਹੋਣ ਨਾਲ ਅਲਜ਼ਾਈਮਰ ਬੀਮਾਰੀ ਦਾ ਖਤਰਾ ਰਹਿੰਦਾ ਹੈ। ਇਕ ਅਧਿਐਨ ਤੋਂ ਇਹ ਜਾਣਕਾਰੀ ਮਿਲੀ ਹੈ।

ਜਰਮਨੀ ਦੇ ਯੂਨੀਵਰਸਿਟੀ ਹਸਪਤਾਲ ਆਫ ਡੂਬੀਨਗੇਨ ਦੇ ਖੋਜਕਾਰਾਂ ਨੇ ਦੱਸਿਆ ਕਿ ਆਟੋਸੋਮਲ ਡਾਮੀਨੈਂਟ ਅਲਜ਼ਾਈਮਰ ਡਿਜ਼ੀਜ਼ (ਏ. ਡੀ.ਏ.ਡੀ.) ਇਕ ਦੁਰਲੱਭ ਜੱਦੀ ਬੀਮਾਰੀ ਹੈ, ਜਿਸ ’ਚ ਘੱਟ ਉਮਰ ’ਚ ਹੀ ਯਾਦਦਾਸ਼ਤ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਹ ਅਧਿਐਨ ‘ਅਲਜ਼ਾਈਮਰ ਐਂਡ ਡਿਮੇਂਸ਼ੀਆ’ ਜਨਰਲ ’ਚ ਪ੍ਰਕਾਸ਼ਿਤ ਹੋਇਆ ਹੈ। ਇਸ ਅਧਿਐਨ ’ਚ ਯਾਦਦਾਸ਼ਤ ਅਤੇ ਸਰੀਰਕ ਸਰਗਰਮੀਅਾਂ ’ਚ ਅਹਿਮ ਸਬੰਧ ਦਿਖਾਇਆ ਗਿਆ ਹੈ। ਇਹ ਸਬੰਧ ਏ. ਡੀ. ਏ. ਡੀ. ਵਾਲੇ ਲੋਕਾਂ ’ਚ ਵੀ ਦਿਖਾਈ ਦਿੰਦਾ ਹੈ।

About Ashish Kumar

Check Also

ਹਾਰਟ ਅਟੈਕ ਦੇ ਲੱਛਣ ਅਤੇ ਘਰੇਲੂ ਉਪਚਾਰ

ਵੱਧਦੀ ਉਮਰ ‘ਚ ਧਮਨੀਆ ‘ਚ ਫੈਟ ਜਮ੍ਹਾ ਹੋਣ ਨਾਲ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ …

WP Facebook Auto Publish Powered By : XYZScripts.com