Sunday , February 17 2019
Breaking News
Home / ਸਿਹਤ / ਜਾਣੋਂ ਬਾਦਾਮ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਇਨ੍ਹਾਂ ਫਾਇਦਿਆਂ ਬਾਰੇ..

ਜਾਣੋਂ ਬਾਦਾਮ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਇਨ੍ਹਾਂ ਫਾਇਦਿਆਂ ਬਾਰੇ..

ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਇਸ ਦੀ ਵਰਤੋਂ ਤੁਹਾਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੀ ਹੈ। ਮਿਨਰਲਸ ਵਿਟਾਮਿਨ ਅਤੇ ਫਾਈਬਰ ਨਾਲ ਭਰਪੂਰ 4-5 ਬਾਦਾਮ ਖਾਣ ਨਾਲ ਬਲੱਡ ਪ੍ਰੈਸ਼ਰ, ਭਾਰ ਵਧਣਾ, ਬਲੱਡ ਸ਼ੂਗਰ ਅਤੇ ਦਿਲ ਦੇ ਰੋਗਾਂ ਦਾ ਖਤਰਾ ਘੱਟ ਹੁੰਦਾ ਹੈ। ਤੁਸੀਂ ਚਾਹੋ ਤਾਂ ਬਾਦਾਮ ਨੂੰ ਦੁੱਧ ਨਾਲ, ਭਿਓਂ ਕੇ ਜਾਂ ਫਿਰ ਭੁੰਨ ਕੇ ਵੀ ਖਾ ਸਕਦੇ ਹੋ। ਇਸ ਨੂੰ ਖਾਣ ਨਾਲ ਦਿਮਾਗ ਤੇਜ਼, ਡਾਇਬਿਟੀਜ਼ ਕੰਟਰੋਲ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਆਓ ਜਾਣਦੇ ਹਾਂ ਰੋਜ਼ਾਨਾ ਬਾਦਾਮ ਖਾਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋ ਸਕਦੇ ਹਨ:

1. ਤਣਾਅ
ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਬਾਦਾਮ ਦੀ ਵਰਤੋਂ ਤਣਾਅ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਨੂੰ ਖਾਣ ਨਾਲ ਦਿਮਾਗ ਰਿਲੈਕਸ ਹੁੰਦਾ ਹੈ। ਜਿਸ ਨਾਲ ਤੁਸੀਂ ਤਣਾਅ ਤੋਂ ਬਚੇ ਰਹਿੰਦੇ ਹੋ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਤੁਹਾਨੂੰ ਡਿਪ੍ਰੈਸ਼ਨ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
2. ਬਲੱਡ ਪ੍ਰੈਸ਼ਰ ਕੰਟਰੋਲ
ਵਸਾ, ਪ੍ਰੋਟੀਨ, ਫਾਈਬਰ ਅਤੇ ਮਿਨਰਲਸ ਨਾਲ ਭਰਪੂਰ ਹੋਣ ਕਾਰਨ ਇਹ ਡਾਇਬਿਟੀਜ਼ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਰੋਜ਼ਾਨਾ ਬਾਦਾਮ ਦੀ ਵਰਤੋਂ ਸਰੀਰ ‘ਚ ਇੰਸੁਲਿਨ ਦੀ ਮਾਤਰਾ ਨੂੰ ਕੰਟਰੋਲ ਕਰਕੇ ਬਲੱਡ ਸ਼ੂਗਰ ਨੂੰ ਕੰਟਰੋਲ ‘ਚ ਰੱਖਦਾ ਹੈ।
3. ਦਿਲ ਦੇ ਰੋਗ
ਬਾਦਾਮ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ‘ਚ ਅਲਫਾ-1 ਐੱਚ ਡੀ ਐੱਲ ਲੈਵਲ ਵਧਦਾ ਹੈ। ਜਿਸ ਨਾਲ ਕੋਲੈਸਟਰੋਲ ਕੰਟਰੋਲ ਕਰਕੇ ਦਿਲ ਦੇ ਰੋਗਾਂ ਦਾ ਖਤਰਾ ਘੱਟ ਹੁੰਦਾ ਹੈ। ਇਸ ਲਈ ਰੋਜ਼ਾਨਾ ਘੱਟ ਤੋਂ ਘੱਟ ਮੁੱਠੀ ਇਕ ਬਾਦਾਮ ਦੀ ਵਰਤੋਂ ਕਰੋ।
4. ਮਜ਼ਬੂਤ ਹੱਡੀਆਂ
ਕੱਚੇ ਬਾਦਾਮ ‘ਚ ਫਾਸਫੋਰਸ, ਮੈਗਨੀਸ਼ੀਅਮ ਅਤੇ ਕੈਲਸ਼ੀਅਨ ਵਰਗੇ ਗੁਣ ਹੁੰਦੇ ਹਨ, ਜੋ ਕਿ ਹੱਡੀਆਂ ਅਤੇ ਦੰਦਾਂ ਲਈ ਫਾਇਦੇਮੰਦ ਹੁੰਦੇ ਹਨ। ਬਾਦਾਮ, ਦਹੀਂ ਅਤੇ ਓਟਮੀਲ ਨੂੰ ਬਲੈਂਡ ਕਰਕੇ ਰੋਜ਼ਾਨਾ ਇਸ ਦੀ ਵਰਤੋਂ ਕਰੋ।
5. ਭਾਰ ਘੱਟ ਕਰਨਾ
ਸਨੈਕਸ ਦੇ ਮੁਕਾਬਲ ਬਾਦਾਮ ਦੀ ਵਰਤੋਂ ਕਾਫੀ ਹੱਦ ਤਕ ਭੁੱਖ ਨੂੰ ਕੰਟਰੋਲ ਕਰਦੀ ਹੈ। ਜਿਸ ਨਾਲ ਤੁਸੀਂ ਓਵਰਈਟਿੰਗ ਨਹੀਂ ਕਰਦੇ। ਇਸ ਲਈ ਭਾਰ ਕੰਟਰੋਲ ਕਰਨ ਲਈ ਫਾਈਬਰ, ਪ੍ਰੋਟੀਨ ਅਤੇ ਵਸਾ ਨਾਲ ਭਰਪੂਰ ਬਾਦਾਮ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ।
6. ਕਬਜ਼
ਬਾਦਾਮ ‘ਚ ਜ਼ਿਆਦਾ ਮਾਤਰਾ ‘ਚ ਫਾਈਬਰ ਮੌਜੂਦ ਹੁੰਦਾ ਹੈ, ਜੋ ਕਿ ਭੋਜਨ ਪਚਾਉਣ ‘ਚ ਮਦਦ ਕਰਦਾ ਹੈ। 4-5 ਬਾਦਾਮ ਖਾਣ ਤੋਂ ਬਾਅਦ 1 ਗਲਾਸ ਪਾਣੀ ਪੀਓ। ਇਸ ਨਾਲ ਤੁਹਾਡੀ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਪੇਟ ਦੇ ਕੈਂਸਰ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

About Ashish Kumar

Check Also

ਸੰਤਾਨਹੀਣਤਾ ਦਾ ਇਹ ਵੱਡਾ ਕਾਰਨ ਔਰਤਾਂ ਤੇ ਮਰਦਾਂ ‘ਚ

ਅੱਜਕੱਲ੍ਹ ਨੌਜਵਾਨ ਜੋੜਿਆਂ ਵਿੱਚ ਬੱਚਾ ਪੈਦਾ ਕਰਨ ਤੋਂ ਅਸਮਰਥ ਹੋਣ ਦੀ ਸਮੱਸਿਆ ਆਮ ਜਿਹੀ ਗੱਲ …

WP Facebook Auto Publish Powered By : XYZScripts.com