Sunday , April 21 2019
Home / ਗੈਜੇਟਜ਼ / Airtel ਨੇ ਲਾਂਚ ਕੀਤੇ 5 ਨਵੇਂ ਪ੍ਰੀਪੇਡ ਪਲਾਨ, ਇਹ ਮਿਲੇਗਾ ਫਾਇਦਾ

Airtel ਨੇ ਲਾਂਚ ਕੀਤੇ 5 ਨਵੇਂ ਪ੍ਰੀਪੇਡ ਪਲਾਨ, ਇਹ ਮਿਲੇਗਾ ਫਾਇਦਾ

ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ 5 ਨਵੇਂ ਰੀਚਾਰਜ ਪਲਾਨ ਲਾਂਚ ਕੀਤੇ ਹਨ। ਇਹ ਪਲਾਨ ਨਵੇਂ ਪ੍ਰੀਪੇਡ ਗਾਹਕਾਂ ਲਈ ਹਨ ਜੋ ਪਹਿਲੀ ਵਾਰ ਆਪਣੇ ਨੰਬਰ ‘ਤੇ ਰੀਚਾਰਜ ਕਰਾਉਣਗੇ। ਏਅਰਟੈੱਲ ਫਰਸਟ ਰੀਚਾਰਜ (6R3) ਪ੍ਰੀਪੇਡ ਪਲਾਨ ‘ਚ ਜ਼ਿਆਦਾ ਤੋਂ ਜ਼ਿਆਦਾ 126 ਜੀ.ਬੀ. ਡਾਟਾ ਮਿਲੇਗਾ। ਏਅਰਟੈੱਲ ਦੇ ਇਨ੍ਹਾਂ ਪਲਾਨਸ ਦੀ ਕੀਮਤ 178 ਰੁਪਏ ਤੋਂ 559 ਰੁਪਏ ਤਕ ਹੈ। ਕੰਪਨੀ ਨੇ 178 ਰੁਪਏ, 229 ਰੁਪਏ, 344 ਰੁਪਏ, 495 ਰੁਪਏ ਅਤੇ 559 ਰੁਪਏ ਦੇ 5 ਪਲਾਨ ਲਾਂਚ ਕੀਤੇ ਹਨ। ਸਟੋਰ ਤੋਂ ਸਿਮ ਲੈਣ ਤੋਂ ਬਾਅਦ ਗਾਹਕ ‘ਮਾਈ ਏਅਰਟੈੱਲ ਐਪ’ ਜਾਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਰੀਚਾਰਜ ਕਰਵਾ ਸਕਦੇ ਹਨ। ਇਨ੍ਹਾਂ ਸਾਰੇ ਪਲਾਨਸ ‘ਚ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ ਡਾਟਾ ਵੀ ਮਿਲੇਗਾ। ਤਾਂ ਆਓ ਜਾਣਦੇ ਹਾਂ ਏਅਰਟੈੱਲ ਨੇ ਇਨ੍ਹਾਂ ਸਾਰੇ ਪਲਾਨਸ ਬਾਰੇ…

178 ਰੁਪਏ ਦਾ ਪਲਾਨ
ਕੰਪਨੀ ਦੇ ਇਸ ਪਲਾਨ ‘ਚ ਗਾਹਕਾਂ ਨੂੰ ਰੋਜ਼ਾਨਾ 1 ਜੀ.ਬੀ. 3ਜੀ/4ਜੀ ਡਾਟਾ ਮਿਲੇਗਾ ਅਤੇ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਤੋਂ ਇਲਾਵਾ ਇਸ ਪਲਾਨ ‘ਚ ਰੋਜ਼ਾਨਾ 100 ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਲੋਕਲ, ਐੱਸ.ਟੀ.ਡੀ. ਅਤੇ ਰੋਮਿੰਗ ‘ਚ ਕਾਲਿੰਗ ਦੀ ਸੁਵਿਧਾ ਮਿਲੇਗਾ।

229 ਰੁਪਏ ਦਾ ਪਲਾਨ
ਇਸ ਪਲਾਨ ‘ਚ ਰੋਜ਼ਾਨਾ 1.4 ਜੀ.ਬੀ. 4ਜੀ ਡਾਟਾ ਮਿਲੇਗਾ ਅਤੇ ਇਸ ਦੇ ਨਾਲ ਹੀ ਰੋਜ਼ਾਨਾ 100 ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਿਲੇਗੀ। ਇਸ ਪਲਾਨ ‘ਚ ਵੀ ਰੋਮਿੰਗ ‘ਚ ਆਊਟਗੋਇੰਗ ਮੁਫਤ ਹੋਵੇਗੀ ਅਤੇ ਇਸ ਦੀ ਮਿਆਦ 28 ਦਿਨਾਂ ਦੀ ਹੈ।

344 ਰੁਪਏ ਦਾ ਪਲਾਨ
344 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਪਲਾਨ ‘ਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਨਾਲ ਹੀ ਰੋਮਿੰਗ ਸਮੇਤ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਿੰਗ ਮਿਲੇਗੀ।

495 ਰੁਪਏ ਦਾ ਪਲਾਨ
ਕੰਪਨੀ ਦੇ ਇਸ ਪਲਾਨ ‘ਚ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ। ਇਸ ਵਿਚ ਵੀ ਰੋਜ਼ਾਨਾ 100 ਐੱਸ.ਐੱਮ.ਐੱਸ. ਅਤੇ ਅਨਮਿਲਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਪਲਾਨ ‘ਚ ਰੋਮਿੰਗ ਅਤੇ ‘ਚ ਆਊਟਗੋਇੰਗ ਵੀ ਮੁਫਤ ਹੋਵੇਗੀ।

559 ਰੁਪਏ ਦਾ ਪਲਾਨ
ਅਖੀਰ ‘ਚ 559 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਰੋਜ਼ਾਨਾ 1.4 ਜੀ.ਬੀ. ਡਾਟਾ 90 ਦਿਨਾਂ ਲਈ ਮਿਲੇਗਾ। ਇਸ ਪਲਾਨ ‘ਚ ਵੀ ਅਨਲਿਮਟਿਡ ਕਾਲਿੰਗ ਦੇਨਾਲ 90 ਦਿਨਾਂ ਤਕ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸੁਵਿਧਾ ਮਿਲੇਗੀ।

About Ashish Kumar

Check Also

ਸਾਵਧਾਨ! WhatsApp ’ਤੇ ਖਤਰਨਾਕ ਵਾਇਰਸ ਦਾ ਹਮਲਾ

WhatsApp ਯੂਜ਼ਰ ‘ਤੇ ਖ਼ਤਰਾ ਮੰਡਰਾ ਰਿਹਾ ਹੈ। ਵਟਸਐਪ ਯੂਜ਼ਰ ‘ਤੇ ਇਕ ਖਤਰਨਾਕ ਮਾਲਵੇਅਰ ਦਾ ਖ਼ਤਰਾ …

WP Facebook Auto Publish Powered By : XYZScripts.com