Saturday , June 15 2019
Breaking News
Home / ਰਾਸ਼ਟਰੀ / ਨਵੀਂ ਪਾਬੰਦੀ ਲੱਗੀ ਏਅਰਪੋਰਟ ਤੇ ,ਹੁਣ ਯਾਤਰੀ ਨਹੀਂ ਨਾਲ ਲਿਜਾ ਸਕਣਗੇ ਇਹ ਸਮਾਨ

ਨਵੀਂ ਪਾਬੰਦੀ ਲੱਗੀ ਏਅਰਪੋਰਟ ਤੇ ,ਹੁਣ ਯਾਤਰੀ ਨਹੀਂ ਨਾਲ ਲਿਜਾ ਸਕਣਗੇ ਇਹ ਸਮਾਨ

ਏਅਰਪੋਰਟ ਆਫ਼ ਇੰਡੀਆ ਨੇ ਇੱਕ ਵੱਡਾ ਕਦਮ ਚੱਕਦਿਆਂ ਚੰਡੀਗੜ ਸਮੇਤ ਦੇਸ਼ ਦੇ 16 ਵੱਡੇ ਏਅਰਪੋਰਟਾਂ ‘ਤੇ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਯਾਤਰੀ ਪਲਾਸਟਿਕ ਦੀਆਂ ਪਲੇਟਾਂ, ਚਮਚੇ ਆਦਿ ਨੂੰ ਆਪਣੇ ਨਾਲ ਨਹੀਂ ਲਿਜਾ ਸਕਣਗੇ।

ਜਿਕਰਯੋਗ ਹੈ ਕਿ ਦੇਸ਼ ਦੇ ਕਰੀਬ 16 ਏਅਰਪੋਰਟਾਂ ‘ਤੇ ਪਲਾਸਟਿਕ ‘ਤੇ ਇਹ ਪਾਬੰਦੀ ( Single-Use Plastic Free) ਲਗਾਈ ਗਈ ਹੈ। ਇਸ ਪਾਬੰਦੀ ਦਾ ਮੁੱਖ ਮੰਤਵ ਪਲਾਸਟਿਕ ਰਹਿਤ ਦੇਸ਼ ਬਣਾਉਣਾ ਹੈ । ਜਿਕਰਯੋਗ ਹੈ ਕਿ ਅਥਾਰਿਟੀ ਵਲੋਂ 31 ਜਨਵਰੀ ਤੱਕ 34 ਏਅਰਪੋਰਟਾਂ ਨੂੰ ਪਲਾਸਟਿਕ ਰਹਿਤ ਕੀਤਾ ਜਾਵੇਗਾ।

ਇਨ੍ਹਾਂ ਮੁੱਖ 16 ਏਅਰਪੋਰਟਾਂ ‘ਚ ਚੰਡੀਗੜ , ਇੰਦੌਰ , ਅਹਿਮਦਾਬਾਦ, ਭੋਪਾਲ, ਭੁਵਨੇਸ਼ਵਰ, ਤਿਰੁਪਤੀ, ਵਿਜੈਵਾੜਾ, ਵਡੋਦਰਾ, ਪੂਣੇ, ਕਲਕੱਤਾ, ਵਾਰਾਨਸੀ ਆਦਿ ਸ਼ਾਮਲ ਹਨ।

About Admin

Check Also

20 ਰੁਪਏ ਦਾ ਨਵਾਂ ਸਿੱਕਾ ਮੋਦੀ ਨੇ ਕੀਤਾ ਜਾਰੀ

ਵਿੱਤ ਮੰਤਰਾਲੇ ਵਲੋਂ ਜਾਣਕਾਰੀ ਦਿੱਤੀ ਗਈ ਸੀ ਕਿ 20 ਰੁਪਏ ਦੇ ਸਿੱਕੇ ਦੇ ਬਾਰੇ ਕਿਹਾ …

WP Facebook Auto Publish Powered By : XYZScripts.com