ਹੜ੍ਹ ਦੀ ਮਾਰ ਝੱਲ ਰਹੇ ਜਿਲੵਾ ਪਟਿਆਲਾ ਦੇ ਹਲਕਾ ਸ਼ੁਤਰਾਣਾ ਦੇ ਪਿੰਡਾਂ ‘ਚ ਰਾਹਤ ਸਮੱਗਰੀ ਲੈਕੇ ਪਹੁੰਚੇ ਸ਼ਾਹੀ ਇਮਾਮ ਪੰਜਾਬ

0
1

Jalandhar : ਸ਼ਾਹੀ ਇਮਾਮ ਪੰਜਾਬ ਮੋਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਜ਼ਿਲ੍ਹਾ ਪਟਿਆਲਾ ਹਲਕਾ ਸ਼ੁਤਰਾਣਾ ਦੇ ਪਿੰਡ ਦੁਤਾਲ ਵਿੱਚ ਪਹੁੰਚੇ, ਉੱਥੇ ਜੋਹਰ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਹਲਕਾ ਸ਼ੁਤਰਾਣਾ ਦੇ ਹੜ ਪ੍ਰਭਾਵਿਤ ਪਿੰਡ ਜੋਗੇਵਾਲਾ, ਬਹਿਰ ਸਾਹਿਬ ਦੇ ਡੇਰਿਆਂ ਚ, ਚਿੱਚੜਵਾਲਾ, ਰਸੌਲੀ, ਸ਼ੁਤਰਾਣਾ ਆਦਿ ਪਿੰਡਾਂ ਦਾ ਦੌਰਾ ਕੀਤਾ।

ਸ਼ਾਹੀ ਇਮਾਮ ਪੰਜਾਬ ਮੋਲਾਨਾ ਉਸਮਾਨ ਰਹਿਮਾਨ ਲੁਧਿਆਣਵੀ ਨੇ ਹਲਕੇ ਦੇ ਲੋਕਾਂ ਨਾਲ ਦੁੱਖ ਸਾਂਝਾ ਕੀਤਾ ਤੇ ਹੜ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ। ਇਸ ਮੋਕੇ ਦਿਲਬਰ ਖਾਨ ਬਾਦਸ਼ਾਹਪੁਰ ਨੇ ਸ਼ਾਹੀ ਇਮਾਮ ਪੰਜਾਬ ਦਾ ਇਸ ਦੁੱਖ ਦੀ ਘੜੀ ਵਿੱਚ ਹਲਕੇ ਦੀ ਮਦਦ ਕਰਨ ਤੇ ਧੰਨਵਾਦ ਕਰਫ਼ੀਤਾ, ਉਨਾ ਕਿਹਾ ਕਿ ਸਾਨੂੰ ਹਮੇਸ਼ਾ ਤੁਹਾਡੇ ਤੇ ਮਾਣ ਰਹੇਗਾ ਅਸੀਂ ਹਲਕਾ ਸ਼ੁਤਰਾਣਾ ਦਾ ਸਮੂਹ ਮੁਸਲਿਮ ਭਾਈਚਾਰਾ ਉਹਨਾਂ ਨੂੰ ਦਿਲ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਇਸ ਮੌਕੇ ਉਹਨਾਂ ਨਾਲ ਬਹਾਦਰ ਖਾਨ ਮੈਂਬਰ ਮਾਈਨੌਰਿਟੀ ਕਮਿਸ਼ਨ ਪੰਜਾਬ ਚੇਅਰਮੈਨ ਮੁਸਲਿਮ ਮਹਾਂ ਸਭਾ ਪੰਜਾਬ, ਡਾ ਜਤਿੰਦਰ ਸਿੰਘ ਮੱਟੂ ਸੂਬਾ ਪ੍ਰਧਾਨ ਡਾ ਅੰਬੇਡਕਰ ਕਿਰਤੀ ਮਜ਼ਦੂਰ ਸੰਘ ਪੰਜਾਬ, ਚਮਨ ਕੁਰੇਸ਼ੀ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਮੁਹੰਮਦੀ ਮਸਜਿਦ ਪਿੰਡ ਦੁਤਾਲ ਪ੍ਰਧਾਨ ਦਿਲਬਰ ਖਾਨ ਬਾਦਸ਼ਾਹਪੁਰ ,ਮੀਤ ਪ੍ਰਧਾਨ ਪ੍ਰਤਾਪ ਸਿੰਘ ਵਿਰਕ,ਡਾ ਜਤਿੰਦਰ ਸਿੰਘ ਮੱਟੂ ਸੂਬਾ ਪ੍ਰਧਾਨ,ਰਮਜ਼ਾਨ ਖਾਨ, ਲੱਕੀ ਕਲਵਾਨੂੰ, ਟਿੰਕੂ ਕਲਵਾਨੂੰ, ਅਨਵਰ ਖਾਨ , ਬੱਬੂ ਵਿਰਕ,ਮੇਜਰ ਸਿੰਘ ਵਿਰਕ, ਸੂਬਾ ਖਾਨ ਕਲਰਭੈਣੀ ,ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ ਚਮਨ ਕੁਰੇਸ਼ੀ, ਨਾਜ਼ਿਮ ਸਾਹਿਬ ਸਰਹਿੰਦ, ਮੁਹੰਮਦ ਸ਼ਾਹ ਫੈਸਲ ਕਾਸਮੀ ਚੰਡੀਗੜ੍ਹ ਵਲੋਂ ਹਲਕਾ ਸ਼ੁਤਰਾਣਾ ਪਿੰਡ ਦੁਤਾਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ।

LEAVE A REPLY

Please enter your comment!
Please enter your name here