Sunday , February 17 2019
Breaking News
Home / ਸਪੈਸ਼ਲ / ਹੁਣ ਚਾਕਲੇਟ ਨਾਲ ਮੁਫਤ ਮਿਲੇਗਾ 1GB ਡਾਟਾ..

ਹੁਣ ਚਾਕਲੇਟ ਨਾਲ ਮੁਫਤ ਮਿਲੇਗਾ 1GB ਡਾਟਾ..

JIO ਆਪਣੀ ਦੂਜੀ ਵਰ੍ਹੇਗੰਢ ਮਨਾ ਰਿਹਾ ਹੈ। ਇਸ ਖਾਸ ਮੌਕੇ ‘ਤੇ ਜਿਓ ਆਪਣੇ ਗਾਹਕਾਂ ਨੂੰ 1 ਜੀ.ਬੀ. 4ਜੀ ਡਾਟਾ ਮੁਫਤ ‘ਚ ਦੇ ਰਿਹਾ ਹੈ। ਜੇਕਰ ਤੁਸੀਂ ਵੀ 1 ਜੀ.ਬੀ. ਮੁਫਤ ਡਾਟਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੈਡਬਰੀ ਡੇਅਰੀ ਮਿਲਕ ਚਾਕਲੇਟ ਖਰੀਦਣੀ ਹੋਵੇਗੀ। ਇਹ ਆਫਰ 5 ਰੁਪਏ ਅਤੇ ਇਸ ਤੋਂ ਜ਼ਿਆਦਾ ਕੀਮਤ ਵਾਲੀ ਕੈਡਬਰੀ ਡੇਅਰੀ ਮਿਲਕ ਚਾਕਲੇਟ ਦੇ ਨਾਲ ਮਿਲ ਰਿਹਾ ਹੈ। ਚਾਕਲੇਟ ਖਾਣ ਤੋਂ ਬਾਅਦ ਤੁਹਾਨੂੰ ਉਸ ਦੇ ਖਾਲੀ ਪੈਕੇਟ (ਰੈਪਰ) ਨੂੰ ਸਕੈਨ ਕਰਕੇ 1 ਜੀ.ਬੀ. ਮੁਫਤ ਡਾਟਾ ਮਿਲ ਜਾਵੇਗਾ।

1 ਜੀ.ਬੀ. ਮੁਫਤ ਡਾਟਾ ਪਾਉਣ ਲਈ ਇੰਝ ਕਰੋ ਕੋਡ ਨੂੰ ਸਕੈਨ
ਸਭ ਤੋਂ ਪਹਿਲਾਂ ਡੇਅਰੀ ਮਿਲਕ ਦਾ 5 ਰੁਪਏ ਜਾਂ ਇਸ ਤੋਂ ਜ਼ਿਆਦਾ ਕੀਮਤ ਵਾਲੀ ਚਾਕਲੇਟ ਖਾਓ। ਉਸ ਤੋਂ ਬਾਅਦ ਮਾਈ ਜਿਓ ਐਪ ‘ਚ ਜਾਓ। ਹੁਣ ਤੁਹਾਨੂੰ ਐਪ ‘ਚ ਇਕ ਫ੍ਰੀ ਡਾਟਾ ਦਾ ਬੈਨਰ ਦਿਸੇਗਾ। ਬੈਨਰ ‘ਤੇ ਕਲਿੱਕ ਕਰਨ ‘ਤੇ ਤੁਹਾਨੂੰ ਪਾਰਟੀਸਿਪੇਟ ਨਾਓ ਦਾ ਆਪਸ਼ਨ ਮਿਲੇਗਾ। ਉਸ ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਚਾਕਲੇਟ ਦੇ ਖਾਲ੍ਹੀ ਰੈਪਰਪ ‘ਤੇ ਦਿੱਤੇ ਗਏ ਬਾਰ ਕੋਡ ਨੂੰ ਸਕੈਨ ਕਰਨ ਲਈ ਕਿਹਾ ਜਾਵੇਗਾ। ਬਾਰ ਕੋਡ ਨੂੰ ਸਕੈਨ ਕਰਨ ਤੋਂ ਬਾਅਦ 1 ਜੀ.ਬੀ. ਡਾਟਾ ਅਗਲੇ 5-7 ਦਿਨਾਂ ‘ਚ ਤੁਹਾਡੇ ਖਾਤੇ ‘ਚ ਆ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਆਪਣੇ ਡਾਟਾ ਨੂੰ ਆਪਣੇ ਕਿਸੇ ਦੋਸਤ ਨੂੰ ਵੀ ਟ੍ਰਾਂਸਫਰ ਕਰ ਸਕਦੇ ਹੋ। ਦੱਸ ਦਈਏ 1 ਜੀ.ਬੀ. ਫ੍ਰੀ ਡਾਟਾ ਵਾਲਾ ਇਹ ਆਫਰ 30 ਸਤੰਬਰ 2018 ਤਕ ਹੈ।

About Ashish Kumar

Check Also

ਵੀਡੀਓ ਚੈਟ ਡਿਵਾਈਸ ਲਾਂਚ ਕਰੇਗੀ Facebook

ਸੋਸ਼ਲ ਮੀਡੀਆ ਸਾਈਟ ਫੇਸਬੁੱਕ ਆਪਣੀ ਵੀਡੀਓ ਚੈਟ ਡਿਵਾਈਸ/ਪੋਰਟਲ ਰਿਲੀਜ਼ ਕਰਨ ਦੀ ਤਿਆਰੀ ‘ਚ ਹੈ। ਕੰਪਨੀ …

WP Facebook Auto Publish Powered By : XYZScripts.com