ਹਜ਼ਰਤ ਹਲੀਮਾ ਹਸਪਤਾਲ ਅਤੇ ਪੰਜਾਬ ਵਕਫ ਬੋਰਡ ਦੇ ਸਕੂਲਾਂ ਦਾ ADGP ਫਾਰੂਕੀ ਵੱਲੋਂ ਕੀਤਾ ਵਿਸ਼ੇਸ਼ ਦੌਰਾ

0
4

ਮਲੇਰਕੋਟਲਾ, 19 ਸਤੰਬਰ : ਪੰਜਾਬ ਵਕਫ ਬੋਰਡ ਦੇ ਪ੍ਰਸ਼ਾਸਕ ADGP MF FAROOQUI ਵੱਲੋਂ ਮੰਗਲਵਾਰ ਜ਼ਿਲ੍ਹਾ ਮਲੇਰਕੋਟਲਾ ਦਾ ਦੋਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਇਸਲਾਮੀਆਂ ਸਕੂਲਾਂ ਅਤੇ ਹਲੀਮਾ ਹਸਪਤਾਲ ਦਾ ਅਚਾਨਕ ਕੀਤਾ ਦੌਰਾ,ਸਟਾਫ ਨੂੰ ਦਿਤੀਆਂ ਸਖਤ ਹਿਦਾਇਤਾਂਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲਣ ਵਾਲੇ ਸਥਾਨਕ ਸਮੁੱਚੇ ਇਸਲਾਮੀਆਂ ਸਕੂਲਾਂ ਸਮੇਤ ਹਜ਼ਰਤ ਹਲੀਮਾਂ ਹਸਪਤਾਲ ਦਾ ਅਚਾਨਕ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਸਕੂਲਾਂ ਦੇ ਸਟਾਫ ਅਤੇ ਡਾਕਟਰਾਂ ਨਾਲ ਮੀਟਿੰਗ ਕਰਕੇ ਸਖਤ ਹਿਦਾਇਤਾਂ ਦਿਤੀਆਂ ।ਇਸ ਮੌਕੇ ਉਹਨਾਂ ਦੇ ਨਾਲ ਸੀ.ਈ.ਉ ਲਤੀਫ ਅਹਿਮਦ ਥਿੰਦ,ਐਡਮਨਿਸਟਰੇਟਿਵ ਅਫਸਰ ਮਹੰਮਦ ਅਸਲਮ, ਜੇ.ਈ.ਅਨਵਾਰ ਅਹਿਮਦ, ਈ ਉ.ਗੁਲਜ਼ਾਰ ਮੁਹੰਮਦ ਸਮੇਤ ਪੀ ਏ ਜਮੀਲ ਅਹਿਮਦ ਅਤੇ ਪੰਜਾਬ ਵਕਫ ਬੋਰਡ ਦੇ ਹੌਰ ਅਫਸਰ ਮੌਜੂਦ ਸਨ।ਇਸ ਮੌਕੇ ਐਡਮਨਿਸਟਰੇਟਰ ਮੁਹੰਮਦ ਫਿਆਜ਼ ਫਾਰੂਕੀ ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੋਰਡ ਅਧੀਨ ਚੱਲਣ ਵਾਲੇ ਸਮਚਿੇ ਤਾਲੀਮੀ ਅਦਾਰਿਆਂ ਦਾ ਤਾਲੀਮੀ ਪੱਧਰ ਉਚਾ ਚੁਕਣ ਲਈ ਹਰ ਤਰ੍ਹਾ ਦਾ ਉਪਰਾਲਾ ਕੀਤਾ ਜਾ ਰਿਹਾ ਹੈ ।ਬੋਰਡ ਦੇ ਸਕੂਲਾਂ ਅੰਦਰ ਪੜ੍ਹਨ ਵਾਲੇ ਬੱਚਿਆਂ ਦਾ ਭਵਿਖ ਸੁਨਿਹਰਾ ਬਨਾਉਣ ਲਈ ਟੀਚਰਾਂ ਨੂੰ ਟਾਰਗਟ ਦਿਤਾ ਗਿਆ ਹੈ ਅਤੇ ਆੳੇੁਣ ਵਾਲੇ ਸਮੇਂ ਅੰਦਰ ਬੋਰਡ ਦੇ ਅਦਾਰਿਆਂ ਇੰਗਲਿਸ਼ ਮੀਡੀਅਮ ਸ਼ੂਰੂ ਕਰਨ ਦਾ ਇਰਾਦਾ ਹੈ ਤਾਂ ਜੋ ਸਾਡੀ ਕੌਮ ਦੇ ਬੱਚੇ ਸਮੇਂ ਦੇ ਹਾਣੂ ਬਨਕੇ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਹਿਸ਼ਾ ਲੈਕੇ ਕਾਮਯਾਬੀ ਦੀਆਂ ਮੰਜ਼ਲਾਂ ਤੈਅ ਕਰ ਸਕਨ।ਮੁਹੰਮਦ ਫਿਆਜ਼ ਫਾਰੂਕੀ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਜਿਹੜੇ ਅਦਾਰਿਆਂ ਅੰਧਰ ਸਟਾਫ ਦੀ ਕਮੀ ਜਾਂ ਹੋਰ ਲੋੜਾਂ ਹੋਣਗੀਆਂ ਉਹਨਾਂ ਨੂੰ ਬੋਰਡ ਤੁਰੰਤ ਪੂਰਾ ਕਰੇਗਾ।ਨਾਲ ਹੀ ਜਜ਼ਰਤ ਹਲੀਮਾਂ ਹਸਪਤਾਲ ਦੀ ਤੀਜ਼ੀ ਮੰਜ਼ਲ ਦਾ ਕੰਮ ਵੀ ਜਲਦ ਪੂਰਾ ਕਰਵਾਇਆ ਜਾਵੇਗਾ ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਜੋ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਨੂੰ ਦੂਰ ਕੀਤਾ ਜਾ ਸਕੇ । ਉਹਨਾਂ ਇਹ ਵੀ ਦੱਸਿਆਂ ਕਿ ਪੰਜਾਬ ਵਕਫ ਬੋਰਡ ਅਪਣੇ ਸਮਾਜ ਭਲਾਈ ਦੇ ਟੀਚੇ ਲਗਾਤਾਰ ਪੂਰੇ ਕਰ ਰਿਹਾ ਹੈ ਜਿਸ ਤਹਿਤ ਜ਼ਰੂਰਤ ਮੰਦਾਂ ਨੂੰ ਪੈਂਸ਼ਨਾਂ ਦੇਣਾ,ਮਸਜਿਦਾਂ ਮਦਰਸਿਆਂ ਨੂੰ ਮਾਲੀ ਇਮਦਾਦ ਦੇ ਨਾਲ ਨਾਲ ਕਬਰਸਤਾਨਾ ਨੂੰ ਰਿਜ਼ਰਵ ਕਰਕੇ ਉਹਨਾਂ ਦੀ ਚਾਰਦਿਵਾਰੀ ਕਰਵਾਨਾ ਅਹਿਮ ਹੈ।

ਐਡਮਨਿਸਟਰੇਟਰ ਮੁਹੰਮਦ ਫਿਆਜ਼ ਫਾਰੂਕੀ ਨੇ ਇਸਲਾਮੀਆਂ ਸਕੂਲ ਰੋਹੀੜਾ, ਇਸਲਾਮੀਆਂ ਸਕੂਲ ਦੀਆਂ ਸਾਰੀਆਂ ਬਰਾਂਚਾਂ ,ਇਸਲਾਮੀਆਂ ਗਰਲਜ਼ ਸਕੂਲ਼ ,ਇਸਲਾਮੀਆਂ ਕਾਲਜ ਅਤੇ ਹਜ਼ਰਤ ਹਲੀਮਾਂ ਹਸਪਤਾਲ ਦਾ ਦੌਰਾ ਕੀਤਾ।ਇਸ ਦੌਰੇ ਸਮੇਂ ਹਲੀਮਾ ਹਸਪਤਾਲ ਵਿਖੇ ਡਾ.ਵੀ.ਪੀ.ਗੋਯਲ,ਪ੍ਰਿੰਸੀਪਲ ਸਬਾ ਸ਼ਾਹੀਨ,ਪ੍ਰਿੰਸੀਪਲ ਰਾਹੀਲਾ ਖਾਨ ਨੇ ਅਪਣੇ ਸਟਾਫ ਨਾਲ ਐਡਮਨਿਸਟਰੇਟਰ ਮੁਹੰਮਦ ਫਿਆਜ਼ ਫਾਰੂਕੀ ਦਾ ਸਵਾਗਤ ਕੀਤਾ।

LEAVE A REPLY

Please enter your comment!
Please enter your name here