ਸਿੰਘ ਸਭਾਵਾਂ ਤੇ ਪ੍ਰਬੰਧਕ ਕਮੇਟੀਆਂ ਵਲੋਂ ਡਾ. ਸੁੱਖੀ ਨੂੰ ਹਮਾਇਤ ਦੇਣ ਦਾ ਐਲਾਨਪ੍ਰਧਾਨ ਧਾਮੀ ਦੀ ਅਗਵਾਈ ‘ਚ ਲਿਆ ਫੈਸਲਾ

0
13

ਜਲੰਧਰ। ਸਿੰਘ ਸਭਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕਾਂ ਵਲੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ।ਇਸ ਸੰਬੰਧੀ ਅੱਜ ਮਹੁੱਲਾ ਨਿਊ ਵਿਨੈ ਨਗਰ ਵਿਖੇ ਸ. ਹਰਜਿੰਦਰ ਸਿੰਘ ਧਾਮੀ ਐਡਵੋਕੇਟ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਦੇ ਗ੍ਰਹਿ ਵਿਖੇ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਧਾਮੀ ਨੇ ਕਿਹਾ ਕਿ ਅੱਜ ਸਿੱਖ ਕੌਮ ਨੂੰ ਕਮਜੋਰ ਤੇ ਢਾਹ ਲਾਉਣ ਦੇ ਦੋਵੇਂ ਯਤਨ ਸਮੇਂ ਦੀਆਂ ਕੇਂਦਰ ਤੇ ਪੰਜਾਬ ਦੀਆਂ ਸਰਕਾਰਾ ਵਲੋਂ ਕੀਤੇ ਜਾ ਰਹੇ ਹਨ,ਜਿਹਨਾ ਵਲੋਂ ਪੰਜਾਬ ਦੇ ਖੁਸ਼ਗਵਾਰ ਮਹੌਲ ਨੂੰ ਖਰਾਬ ਕਰਨ ਲਈ ਸਿੱਖਾਂ ਨੂੰ ਪੂਰੀ ਦੁਨੀਆ ਵਿੱਚ ਬਦਨਾਮ ਕਰਕੇ ਵੱਖਵਾਦੀ ਤੌਰ ਤੇ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ।ਅੱਜ ਲੋੜ ਹੈ ਕਿ ਪੂਰੀ ਕੌਮ ਆਪਸੀ ਮਤਭੇਦ ਭੁਲਾ ਕੇ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਹੋਣ ਦੀ ਅਪੀਲ ਕੀਤੀ ਅਤੇ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਠ ਇਕੱਤਰ ਹੋਣ ਲਈ ਕਿਹਾ।ਹਿੰਦੋਸਤਾਨ ਅੰਦਰ ਘੱਟ ਗਿਣਤੀ ਲੋਕਾਂ ਲਈ ਵਤੀਰਾ ਮਤਰੇਈ ਮਾਂ ਵਰਗਾ ਕੀਤਾ ਜਾ ਰਿਹਾ ਹੈ।ਕੇਂਦਰ ਵਲੋਂ ਬਹੁਤ ਸੂਖਮ ਦਿਮਾਗ ਨਾਲ ਸਿੱਖ ਕੌਮ ਦੇ ਸਾਨਾਮਤੇ ਇਤਿਹਾਸ ਨੂੰ ਢਾਹ ਲਾਈ ਜਾ ਰਹੀ ਹੈ।ਇਸ ਮੌਕੇ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੱਨਣ ਨੇ ਕਿਹਾ ਕਿ ਸਮੂਹ ਧਾਰਮਿਕ ਸੇਵਾ ਸੁਸਾਇਟੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਦੂਰ ਅੰਦੇਸ਼ੀ ਨਾਲ ਸੋਚ ਕੇ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿੱਚ ਲੈਣਾ ਚਾਹੀਦਾ ਹੈ।ਇਸ ਮੌਕੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨਾਲ ਬਾਬਾ ਲਾਲ ਸਿੰਘ ਧੀਣਾ ਪਿਹੋਵਾ ਵਾਲੇ, ਜਗਜੀਤ ਸਿੰਘ ਖਾਲਸਾ ਗੁੁਲਮਰਗ ਕਲੋਨੀ,ਕੁਲਦੀਪ ਸਿੰਘ ਪਾਇਲਟ ਪ੍ਰਧਾਨ ਗੁਰਦੁਆਰਾ ਸੋਢਲ,ਜੋਗਾ ਸਿੰਘ ਗੁਰਦੁਆਰਾ ਪਾਤਸ਼ਾਹੀ ਲੰਮਾ ਪਿੰਡ,ਹਰਭਜਨ ਸਿੰਘ ਗੁਰਦੁਆਰਾ ਸੁੱਚੀ ਪਿੰਡ, ਮਨਜੀਤ ਸਿੰਘ ਗੁਰਦੁਆਰਾ ਦਸਵੀਂ ਲੰਮਾ ਪਿੰਡ,ਭੁਪਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਲਗੀਧਰ,ਅਮਰੀਕ ਸਿੰਘ ਗੁਰਦੁਆਰਾ ਸੰਤੋਖਪੁਰਾ, ਅਮਰੀਕ ਸਿੰਘ ਗੁਰਦੁਆਰਾ ਜੈਮਲ ਨਗਰ,ਹਰਭਜਨ ਸਿੰਘ ਗੁਰਦੁਆਰਾ ਹਰਦਿਆਲ ਨਗਰ, ਜਸਵਿੰਦਰ ਸਿੰਘ ਗੁਰਦੁਆਰਾ ਪ੍ਰਿਥਵੀ ਨਗਰ,ਇੰਦਰਜੀਤ ਸਿੰਘ ਗੁਰਦੁਆਰਾ ਹਰਗੋਬਿੰਦ ਨਗਰ,ਗੁਰਜੀਤ ਸਿੰਘ ਗਰਚਾ ਗੁਰਦੁਆਰਾ ਸੰਤੋਖਪੁਰਾ ਬਾਈਪਾਸ,ਸੁਰਿੰਦਰ ਸਿੰਘ ਰਾਜਾ ਗੁਰਦੁਆਰਾ ਸੰਤੋਖਪੁਰਾ,ਪ੍ਰਮਜੀਤ ਸਿੰਘ ਗੁਰਦੁਆਰਾ ਕੋਟ ਕਿਸ਼ਨ ਚੰਦ ਅਤੇ ਸੁਸਾਇਟੀਆਂ ਵਲੋਂ ਮਹਿੰਦਰ ਸਿੰਘ ਜੰਬਾ,ਸਤਿੰਦਰ ਸਿੰਘ ਪੀਤਾ,ਗੁਰਦੀਪ ਸਿੰਘ ਲੰਮਾ ਪਿੰਡ, ਗੁਰਨਾਮ ਸਿੰਘ ਲੰਮਾ ਪਿੰਡ,ਬਹਾਦਰ ਸਿੰਘ ਲੰਮਾ ਪਿੰਡ,ਪਲਵਿੰਦਰ ਸਿੰਘ ਭਾਟੀਆ,ਦਲਜੀਤ ਸਿੰਘ ਲੰਮਾ ਪਿੰਡ,ਹਰਜੀਤ ਸਿੰਘ ਜੰਡੂ ਸਿੰਘਾ,ਮਲਕਿੰਦਰ ਸਿੰਘ ਸੈਣੀ,ਪਲਵਿੰਦਰ ਸਿੰਘ ਬੱਬਲੂ,ਪ੍ਰਦੀਪ ਸਿੰਘ ਸੰਤੋਖਪੁਰਾ,ਫੁੱਮਣ ਸਿੰਘ,ਮਹਿੰਦਰ ਸਿੰਘ,ਸਤਨਾਮ ਸਿੰਘ ਸੱਤਾ,ਜਗਜੀਤ ਸਿੰਘ ਖਾਲਸਾ,ਸਤਨਾਮ ਸਿੰਘ ਹਰਦੀਪ ਨਗਰ,ਬਲਦੇਵ ਸਿੰਘ ਹਰਦਿਆਲ ਨਗਰ ਹਾਜਿਰ ਸਨ।

LEAVE A REPLY

Please enter your comment!
Please enter your name here