Jalandhar – ਵਾਈ ਐਫ ਸੀ ਰੁੜਕਾ ਕਲਾਂ ਪਿਛਲੇ 22 ਸਾਲਾਂ ਤੋਂ ਬੱਚਿਆਂ ਅਤੇ ਨੋਜਵਾਨਾ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰ ਰਹੀ ਹੈ।ਕਲੱਬ ਵੱਲੋਂ ਫੁੱਟਬਾਲ, ਰੈਸਲਿੰਗ, ਕ੍ਰਿਕਟ ਅਤੇ ਕਬੱਡੀ ਦੀ ਮੁਫਤ ਟਰੇਨਿੰਗ ਅਤੇ ਖੇਡ ਕਿੱਟ ਦਿੱਤੀ ਜਾ ਰਹੀ ਹੈ।ਵਾਈ ਐਫ ਸੀ ਰੁੜਕਾ ਕਲਾਂ ਐਜੂਕੇਸ਼ਨ,ਸਿਹਤ ਅਤੇ ਲਿੰਗ ਸਮਾਨਤਾ ਤੇ ਵੀ ਕੰਮ ਕਰਦੀ ਆ ਰਹੀ ਹੈ। ਲੜਕਿਆਂ ਅਤੇ ਲੜਕੀਆਂ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਖੇਡਾਂ ਦੀ ਟਰੇਨਿੰਗ ਦੇ ਨਾਲ ਨਾਲ ਆਪਣੀ ਕਲਾ ਨੁੰ ਨਿਖਾਰਨ ਦਾ ਮੌਕਾ ਦਿੱਤਾ ਜਾਂਦਾ ਹੈ।ਅਜੇ ਤੱਕ ਵਾਈ ਐਫ ਸੀ ਰੁੜਕਾ ਕਲਾ ਦੀਆ ਲੜਕੀਆ ਨੇ ਵੱਖ-ਵੱਖ ਸਟੇਟਾ, ਨੈਸ਼ਨਲ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਖੇਡ ਚੱਕੀਆ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨੈਸ਼ਨਲ ਟੀਮ ਦੀ ਸਿਲੈਕਸ਼ਨ ਲਈ ਕੋਟਾਲਾ,ਜਿਲ੍ਹਾ ਲੁਧਿਆਣਾ ਵਿਖੇ ਅੰਡਰ-19 ਉਮਰ ਵਰਗ ਲੜਕੀਆ ਦੇ ਟਰਾਇਲ ਹੋਏ ਸਨ,ਜਿਸ ਵਿੱਚ ਵੱਖ-ਵੱਖ ਜਿਲ੍ਹਿਆ ਤੋਂ ਲੜਕੀਆ ਨੇ ਭਾਗ ਲਿਆ ,ਇਨ੍ਹਾਂ ਟਰਾਇਲਾ ਵਿੱਚ ਵਾਈ ਐਫ ਸੀ ਰੁੜਕਾ ਕਲਾ ਦੀਆ ਪੰਜ ਲੜਕੀਆ ਨੇ ਵੀ ਭਾਗ ਲਿਆ ਸੀ।ਇਨ੍ਹਾਂ ਟਰਇਲਾ ਵਿੱਚ ਵੱਖ-ਵੱਖ ਜਿਿਲਆ ਦੀਆ ਲੜਕੀਆ ਨੂੰ ਸਿਲੈਕਟ ਕੀਤਾ ਹੈ,ਜਿਸ ਵਾਈ ਐਫ ਸੀ ਰੁੜਕਾ ਕਲਾ ਦੀਆ ਚਾਰ ਲੜਕੀਆ ਰਜੱਤ, ਕਰੀਨਾ, ਨੇਹਾ ਅਤੇ ਮਨਪ੍ਰੀਤ ਕੌਰ ਦੀ ਸਿਲੈਕਸ਼ਨ ਹੋਈ ਹੈ।8 ਜੂਨ,2023 ਨੂੰ ਵਾਈ ਐਫ ਸੀ ਰੁੜਕਾ ਕਲਾ ਦੀਆ ਇਹ ਲੜਕੀਆ ਸਕੂਲ ਨੈਸ਼ਨਲ ਖੇਡਣ ਲਈ ਮੱਧਿਆ ਪ੍ਰਦੇਸ਼ (ਭੋਪਾਲ) ਖੇਡਣ ਜਾ ਰਹੀਆ ਹਨ।ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਨੇ ਲੜਕੀਆ ਨੂੰ ਨੈਸ਼ਨਲ ਵਿੱਚ ਸਿਲੈਕਟ ਹੋਣ ਤੇ ਵਧਾਈ ਦਿੱਤੀ,ਨਾਲ ਹੀ ਉਨ੍ਹਾਂ ਨੇ ਮਨੋਕਾਮਨਾ ਕੀਤੀ ਕਿ ਸਾਡੀਆ ਬੱਚੀਆ ਸਕੂਲ ਨੈਸ਼ਨਲ ਵਿੱਚ ਜਿੱਤ ਹਾਸਲ ਕਰਕੇ ਆਉਣ ਅਤੇ ਪਿੰਡ ਰੁੜਕਾ ਕਲਾ ਜਿਲ੍ਹਾਂ ਜਲਧੰਰ ਆਪਣੇ ਸਕੂਲ ਅਤੇ ਆਪਣੇ ਕਲੱਬ ਦਾ ਨਾਮ ਰੌਸ਼ਨ ਕਰਨ।