Friday , December 14 2018
Breaking News
Home / ਰਾਸ਼ਟਰੀ / ਰਾਜਸਥਾਨ ‘ਚ ਮਾਤਾ-ਪਿਤਾ ਨੇ 15 ਸਾਲ ਬੇਟੀ ਨੂੰ ਜ਼ਿੰਦਾ ਸਾੜਿਆ

ਰਾਜਸਥਾਨ ‘ਚ ਮਾਤਾ-ਪਿਤਾ ਨੇ 15 ਸਾਲ ਬੇਟੀ ਨੂੰ ਜ਼ਿੰਦਾ ਸਾੜਿਆ

ਰਾਜਸਥਾਨ ਦੀ ਰਾਜਧਾਨੀ ਜੈਪੁਰ ਨੇੜਲੇ ਪਿੰਡ ਫਾਗੀ ਵਿਖੇ ਇਕ ਦਿਲ ਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇਥੇ ਬਦਨਾਮੀ ਤੋਂ ਤੰਗ ਆ ਕੇ ਇਕ ਮਾਤਾ-ਪਿਤਾ ਨੇ ਆਪਣੀ 15 ਸਾਲ ਦੀ ਬੇਟੀ ਨੂੰ ਜ਼ਿੰਦਾ ਸਾੜ ਦਿੱਤਾ।

ਪੁਲਸ ਸੂਤਰਾਂ ਮੁਤਾਬਕ ਪੁਲਸ ਨੂੰ ਇਕ ਗੁੰਮਨਾਮ ਫੋਨ ਆਇਆ ਜਿਸ ਵਿਚ ਪਿੰਡ ਵਿਚ ਉਕਤ ਕੁੜੀ ਨੂੰ ਜ਼ਿੰਦਾ ਸਾੜਨ ਦਾ ਜ਼ਿਕਰ ਸੀ। ਜਦੋਂ ਪੁਲਸ ਕੁੜੀ ਦੇ ਘਰ ਪੁੱਜੀ ਤਾਂ ਮਾਂ ਪਰਮਾ ਦੇਵੀ ਨੇ ਕਿਹਾ ਕਿ ਉਸ ਦੀ ਬੇਟੀ ਨੇ ਆਤਮ ਹੱਤਿਆ ਕਰ ਲਈ ਹੈ ਕਿਉਂਕਿ ਉਸ ਦੇ ਪ੍ਰੀਖਿਆ ਵਿਚ ਅੰਕ ਘੱਟ ਆਏ ਸਨ। ਅਸੀਂ ਉਸ ਨੂੰ ਡਾਂਟਿਆ ਜਿਸ ਕਾਰਨ ਉਸ ਨੇ ਆਪਣੇ ਆਪ ਨੂੰ ਅੱਗ ਲਾ ਲਈ। ਜਦੋਂ ਪੁਲਸ ਨੇ ਸਖਤੀ ਨਾਲ ਪੁੱੱਛਗਿਛ ਕੀਤੀ ਤਾਂ ਕੁੜੀ ਦੇ ਪਿਤਾ ਗੋਪਾਲ ਗੋਸਵਾਮੀ ਅਤੇ ਮਾਂ ਪਰਮਾ ਦੇਵੀ ਨੇ ਮੰਨ ਲਿਆ ਕਿ ਉਹ ਆਪਣੀ ਬੇਟੀ ਦੀਆਂ ਹਰਕਤਾਂ ਤੋਂ ਤੰਗ ਆ ਚੁੱਕੇ ਸਨ। ਪਿੰਡ ਵਿਚ ਉਸ ਦੇ ਚਰਿੱਤਰ ਕਾਰਨ ਸਾਡੀ ਬਦਨਾਮੀ ਹੋ ਰਹੀ ਸੀ। ਇਸ ਲਈ ਅਸੀਂ ਉਸ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਪੁਲਸ ਨੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪਿਤਾ ਰਾਜਸਥਾਨ ਹਾਈ ਕੋਰਟ ਵਿਚ ਇਕ ਵਕੀਲ ਹੈ।

About Ashish Kumar

Check Also

‘ਮਿਸ ਇੰਡੀਆ 2018’ ਬਣੀ ਅਨੂਕ੍ਰਿਤੀ ਦਾ ਮਾਂ ਨੇ ਕੀਤਾ ਸਵਾਗਤ

ਫੈਮਿਨਾ ਮਿਸ ਇੰਡੀਆ 2018 ਮੁਕਾਬਲੇ ਦਾ ਤਾਜ ਤਾਮਿਲਨਾਡੂ ਦੀ ਅਨੂਕ੍ਰਿਤੀ ਵਾਸ ਦੇ ਸਿਰ ਸਜਿਆ। ਉਸ …

WP Facebook Auto Publish Powered By : XYZScripts.com