Sunday , April 21 2019
Home / ਸਮਰਾਟਫ਼ੋਨ / ਮੋਟੋਰੋਲਾ ਨੇ ਆਪਣੇ ਇਨ੍ਹਾਂ ਦੋ ਸਮਾਰਟਫੋਨ ਦੀ ਕੀਮਤ ‘ਚ ਕੀਤੀ ਕਟੌਤੀ

ਮੋਟੋਰੋਲਾ ਨੇ ਆਪਣੇ ਇਨ੍ਹਾਂ ਦੋ ਸਮਾਰਟਫੋਨ ਦੀ ਕੀਮਤ ‘ਚ ਕੀਤੀ ਕਟੌਤੀ

ਮੋਟੋਰੋਲਾ ਨੇ ਆਗਾਮੀ ਤਿਉਹਾਰਾਂ ਦੇ ਮੱਦੇਨਜ਼ਰ ਆਪਣੇ ਦੋ ਸਮਾਰਟਫੋਨਸ ਮੋਟੋ ਈ5 ਪਲੱਸ ਅਤੇ ਮੋਟੋ ਐਕਸ4 ਦੀ ਕੀਮਤ ‘ਚ ਕਟੌਤੀ ਕਰ ਦਿੱਤੀ ਹੈ। ਨਾਲ ਹੀ ਲਿਨੋਵੋ ਦੀ ਮਲਕੀਅਤ ਵਾਲੀ ਕੰਪਨੀ ਨੇ ਕੈਸ਼ਬੈਕ ਆਫਰ ਦਾ ਵੀ ਐਲਾਨ ਕੀਤਾ ਹੈ। ਯਾਦ ਦੇ ਤੌਰ ‘ਤੇ ਦੱਸ ਦਈਏ ਕਿ ਮੋਟੋ ਈ5 ਨੂੰ ਇਸ ਸਾਲ ਜੁਲਾਈ ‘ਚ ਲਾਂਚ ਕੀਤਾ ਗਿਆ ਸੀ ਤਾਂ ਉੱਥੇ ਮੋਟੋ ਐਕਸ4 ਦੀ ਲਾਂਚਿੰਗ ਪਿਛਲੇ ਸਾਲ ਨਵੰਬਰ ‘ਚ ਹੋਈ ਸੀ। ਹਾਲ ਹੀ ‘ਚ ਰਿਪੋਰਟ ਆਈ ਸੀ ਕਿ ਮੋਟੋ ਐਕਸ4 ਦੇ ਕਿਸੇ ਇਕ ਵੇਰੀਐਂਟ ਦੀ ਕੀਮਤ ਭਾਰਤ ‘ਚ ਘਟਾ ਦਿੱਤੀ ਗਈ ਹੈ। ਹਾਲਾਂਕਿ ਹੁਣ ਮੋਟੋਰੋਲਾ ਨੇ ਆਧਿਕਾਰਿਕ ਤੌਰ ‘ਤੇ ਦੋਵਾਂ ਹੈਂਡਸੈੱਟਸ ‘ਤੇ ਦਿੱਤੇ ਜਾਣ ਵਾਲੇ ਆਫਰਸ ਦੀ ਜਾਣਕਾਰੀ ਦੇ ਦਿੱਤੀ ਹੈ।

ਮੋਟੋਰੋਲਾ ਵੱਲੋਂ ਦੋਵਾਂ ਸਮਾਰਟਫੋਨਸ ‘ਤੇ ਫੈਸਵਿਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਮੋਟੋ ਈ5 ਹੁਣ 11,999 ਰੁਪਏ ਦੀ ਜਗ੍ਹਾ 10,999 ਰੁਪਏ ‘ਚ ਉਪਲੱਬਧ ਹੈ। ਉੱਥੇ ਮੋਟੋ ਐਕਸ4 ਦਾ 3ਜੀ.ਬੀ. ਰੈਮ ਵੇਰੀਐਂਟ ਹੁਣ 13,999 ਰੁਪਏ ‘ਚ ਉਪਲੱਬਧ ਹੈ। ਇਸ ਦੀ ਪੁਰਾਣੀ ਕੀਮਤ 15,999 ਰੁਪਏ ਸੀ। ਇਸ ਤਰ੍ਹਾਂ ਸਮਾਰਟਫੋਨ ਦਾ 4ਜੀ.ਬੀ. ਰੈਮ ਵੇਰੀਐਂਟ 17,999 ਰੁਪਏ ਦਾ ਆਪਣੀ ਪੁਰਾਣੀ ਕੀਮਤ ਦੀ ਜਗ੍ਹਾ ਹੁਣ 15,999 ਰੁਪਏ ‘ਚ ਉਪਲੱਬਧ ਹੈ। ਫਿਲਹਾਲ ਇਹ ਸਾਫ ਨਹੀਂ ਹੈ ਕਿ ਕੀਮਤਾਂ ‘ਚ ਕਟੌਤੀ ਹਮੇਸ਼ਾ ਲਈ ਕੀਤੀ ਗਈ ਹੈ ਜਾਂ ਸਿਰਫ ਤਿਉਹਾਰਾਂ ਲਈ ਆਫਰ ਦਿੱਤਾ ਗਿਆ ਹੈ। ਕੰਪਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਗਾਹਕ ਇਨ੍ਹਾਂ ਦੋਵਾਂ ਸਮਾਰਟਫੋਨਸ ‘ਤੇ ਆਫਰਸ ਦਾ ਫਾਇਦਾ ਦੇਸ਼ਭਰ ਦੇ ਸਾਰੇ ਮੋਟੋਹੱਬ ਅਤੇ ਰਿਟੇਲ ਸਟੋਰਸ ਤੋਂ ਲੈ ਸਕਣਗੇ। ਆਫਰ ਤਹਿਤ ਮੋਟੋ ਸਮਾਰਟਫੋਨਸ ਨੂੰ ਪੇਅ.ਟੀ.ਐੱਮ. ਮਾਲ ‘ਤੇ 3,000 ਰੁਪਏ ਦੇ ਕੈਸ਼ਬੈਕ ਨਾਲ ਵੀ ਖਰੀਦਿਆ ਜਾ ਸਕਦਾ ਹੈ। ਨਾਲ ਹੀ ਗਾਹਕ ਨੋ-ਕਾਸਟ ਈ.ਐੱਮ.ਆਈ. ਦੇ ਆਪਨਸ਼ ਦਾ ਵੀ ਫਾਇਦਾ ਲੈ ਸਕਣਗੇ।

Moto E5 Plus ਦੇ ਸਪੈਸੀਫਿਕੇਸ਼ਨਸ
ਇਸ ਸਮਰਾਟਫੋਨ ‘ਚ 6 ਇੰਚ ਦੀ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਐਕਪੈਕਟ ਰੇਸ਼ੀਓ 18:9 ਹੈ। ਇਸ ‘ਚ 1.4Ghz ਕੁਆਲਕਾਮ ਸਨੈਪਡਰੈਗਨ 430 ਆਕਟਾਕੋਰ ਪ੍ਰੋਸੈੱਸਰ ਦਿੱਤਾ ਗਿਆ ਹੈ। ਇਸ ਡਿਊਲ ਸਿਮ ਸਮਾਰਟਫੋਨ ‘ਚ ਫੋਟੋਗ੍ਰਾਫੀ ਲਈ 12 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਇਸ ‘ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੀ ਇੰਟਰਨਲ ਮੈਮਰੀ 32ਜੀ.ਬੀ. ਹੈ ਅਤੇ ਇਸ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਜ਼ਰੀਏ 128 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।

ਫੋਨ ਨੂੰ ਪਾਵਰ ਦੇਣ ਲਈ ਇਸ ‘ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਟਰਬੋ ਪਾਵਰ ਸਪੋਰਟ ਕਰਦਾ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ 15 ਮਿੰਟ ਚਾਰਜ ਕਰਕੇ ਇਸ ਨੂੰ 6 ਘੰਟੇ ਤੱਕ ਚਲਾਇਆ ਜਾ ਸਕਦਾ ਹੈ।

Moto X4 ਦੇ ਸਪੈਸੀਫਿਕੇਸ਼ਨਸ
ਮੋਟੋ ਐਕਸ4 ਐਂਡ੍ਰਾਇਡ 7.1 ਨੂਗਟ ‘ਤੇ ਚੱਲਦਾ ਹੈ। ਇਸ ‘ਚ ਕਾਰਨਿੰਗ ਗਲਾਸ ਪ੍ਰੋਟੇਕਸ਼ਨ ਨਾਲ 5.2 ਇੰਚ ਫੁਲ-ਐੱਚ.ਡੀ. (1080×1920 ਪਿਕਸਲ) ਡਿਸਪਲੇਅ ਦਿੱਤੀ ਗਈ ਹੈ। ਮੋਟੋ ਐਕਸ4 ‘ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਦੇ ਰੀਅਰ ‘ਚ f/2 ਅਪਰਚਰ ਵਾਲਾ ਇਕ 12 ਮੈਗਾਪਿਕਸਲ ਦਾ ਕੈਮਰਾ ਅਤੇ f/2.2 ਅਪਰਚਰ ਨਾਲ ਦੂਜਾ 8 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ।

ਉੱਥੇ ਇਸ ‘ਚ ਸੈਲਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ‘ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦੇ ਦਾਅਵੇ ਮੁਤਾਬਕ ਇਸ ਨੂੰ 6 ਘੰਟੇ ਦੀ ਵਰਤੋਂ ਲਈ ਸਿਰਫ 15 ਮਿੰਟ ‘ਚ ਚਾਰਜ ਕੀਤਾ ਜਾ ਸਕਦਾ ਹੈ।

About Ashish Kumar

Check Also

ਸਰਕਾਰ ਅਨੁਸਾਰ ਇਹ ਐੱਪਸ ਅੱਜ ਹੀ ਆਪਣੀ ਫੋਨ ਵਿੱਚੋਂ ਕੱਢ ਦੇਵੋ

ਸਿਹਤ ਮੰਤਰਾਲਾ ਵਲੋਂ ਜਾਅਲੀ, ਗੁੰਮਰਾਹਕੁੰਨ, ਅਣਅਧਿਕਾਰਤ ਵੈਬਸਾਈਟ ਤੇ ਮੋਬਾਈਲ ਐਪਸ ਦੀ ਸੂਚੀ ਐਲਾਨੀ ਹੈ ਜਿਸ …

WP Facebook Auto Publish Powered By : XYZScripts.com