ਮਾਨ ਸਰਕਾਰ ਐਸ.ਜੀ.ਪੀ.ਸੀ. ‘ਚ ਬੇਲੋੜੀ ਦਖਲ ਅੰਦਾਜੀ ਬੰਦ ਕਰੇ : ਮੰਨਣ

0
2

ਜਲੰਧਰ 19 ਜੂਨ – ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਵਿੱਚ ਦਖਲ ਅੰਦਾਜੀ ਕਦਾਚਿਤ ਬਰਦਾਸ਼ਿਤ ਨਹੀਂ ਕੀਤੀ ਜਾਵੇਗੀ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਆਪਣੇ ਦਿੱਲੀ ਬੈਠੇ ਆਕਾ ਨੂੰ ਖੁਸ਼ ਕਰਨ ਲਈ ਸਿੱਖ ਕੌਮ ਵਿੱਚ ਖਾਨਾਜੰਗੀ ਵਾਲਾ ਮਹੌਲ ਸਿਰਜਿਆ ਜਾ ਰਿਹਾ ਹੈ ਤਾਂ ਜੋ ਕੇਜਰੀਵਾਲ ਦੀ ਪੰਜਾਬ ਪ੍ਰਤੀ ਧਾਰੀ ਹੋਈ ਸੋਚ ਨੂੰ ਸਿੱਖਾਂ ਅੰਦਰ ਡੂੰਘੀ ਸੱਟ ਮਾਰ ਕੇ ਵੰਡਿਆ ਜਾ ਸਕੇ। ਇਹ ਵਿਚਾਰ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਕੁਲਵੰਤ ਸਿੰਘ ਮੰਨਣ ਨੇ ਪ੍ਰੈਸ ਨਾਲ ਸਾਂਝੇ ਕਰਦਿਆ ਕਹੇ।ਸ. ਮੰਨਣ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਐਕਟ 1925 ਵਿੱਚ ਸੋਧ ਕਰਨ ਦਾ ਅਧਿਕਾਰ ਨਹੀਂ ਹੈ ਜੋ ਕੇਂਦਰ ਸਰਕਾਰ ਦੇ ਕੋਲ ਅਧਿਕਾਰ ਹਨ।1925 ਐਕਟ ਦੇਸ਼ ਦੀ ਅਜਾਦੀ ਤੋਂ ਪਹਿਲਾ ਦਾ ਬਣਿਆ ਹੋਇਆ ਹੈ ਐਕਟ ਹੈ।ਗੁਰਬਾਣੀ ਦੇ ਪ੍ਰਸਾਰ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਹਿਲਾ ਹੀ ਫਰ੍ਹੀ ਸੇਵਾ ਕਰ ਰਹੀ ਹੈ।ਭਗਵੰਤ ਸਿੰਘ ਮਾਨ ਦੀ ਸਰਕਾਰ ਹੋਰ ਆਪਣੀ ਮਨ ਮਰਜੀ ਦੇ ਚੈਨਲਾ ਜਿਨ੍ਹਾ ਵਿੱਚ ਸਰਕਾਰੀ ਐਡ ਨਸ਼ਰ ਹੋਵੇ,ਉਨ੍ਹਾਂ ਲਈ ਚਾਲਾਂ ਖੇਡ ਰਹੇ ਹਨ।ਸ. ਮੰਨਣ ਨੇ ਕਿਹਾ ਕਿ ਪਤਿਤ ਗੁਰੂ ਤੋਂ ਸੱਖਣਾ ਮੁੱਖ ਮੰਤਰੀ ਪਹਿਲਾ ਗੁਰੂ ਦੀ ਬਖਸ਼ੀ ਸਿੱਖੀ ਗ੍ਰਹਿਣ ਕਰਨ ਤਦ ਹੀ ਉਸ ਨੂੰ ਸਿੱਖਾਂ ਦੇ ਮਸਲਿਆਂ ਪ੍ਰਤੀ ਕੋਈ ਗੱਲ ਕਰਨ ਦਾ ਅਧਿਕਾਰ ਹੈ।ਜੋ ਵਿਊਤਾਂ ਮਾਨ ਸਾਹਿਬ ਬਣਾ ਰਹੇ ਹਨ, ਉਨਾਂ੍ਹ ਦੇ ਮਨਸੂਬੇ ਕਦੇ ਪੂਰੇ ਨਹੀਂ ਹੋਣ ਦੇਣਗੇ।ਗੁਰੂ ਦੀ ਸਿਿਖਆ ਦੇਣ ਲਈ ਪਹਿਲਾ ਗੁਰੂ ਵਾਲਾ ਬਣਨਾ ਪੈਂਦਾ ਹੈ।ਸ. ਮੰਨਣ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸੱਤਾ ਦੇ ਨਸ਼ੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਬੇਲੋੜੀ ਦਖਲ ਅੰਦਾਜੀ ਕਰਕੇ ਚੈਨਲਾਂ ਰਾਹੀ ਆਪਣੀ ਫੋਕੀ ਸ਼ੋਹਰਤ ਹਾਸਲ ਕਰਨਾ ਚਾਹੁੰਦੇ ਹੈ, ਜੋ ਲਿਫਾਫੇ ਬਾਜੀ, ਹੋਰਡਿੰਗ ਧੜਾ-ਧੜ ਲਗਾ ਕੇ ਕਰੋੜਾਂ ਰੁਪਏ ਪੰਜਾਬ ਦੇ ਖਜਾਨੇ ‘ਚੋਂ ਲੁਟਾ ਰਿਹਾ ਹੈ।ਉਸੇ ਨੀਅਤ ਨਾਲ ਗੁਰਬਾਣੀ ਦੇ ਫਰੀ ਚੈਨਲਾਂ ਰਾਹੀ ਸਰਕਾਰ ਦੇ ਝੂਠ ਦਾ ਪ੍ਰਚਾਰ ਕਰਨਾ ਚਾਹੁੰਦਾ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਰਕਾਰ ਸਿੱਖਾਂ ਦੀ ਮਿਨੀ ਪਾਰਲੀਮੈਂਟ ਵਿੱਚ ਦਖਲ ਅੰਦਾਜੀ ਬਰਦਾਸ਼ਿਤ ਨਹੀਂ ਕੀਤੀ ਜਾਵੇਗੀ।ਇਸ ਮੌਕੇ ਉਨਾਂ੍ਹ ਨਾਲ ਰਣਜੀਤ ਸਿੰਘ ਰਾਣਾ ਮੀਤ ਪ੍ਰਧਾਨ ਪੰਜਾਬ ਅਕਾਲੀ ਦਲ, ਪਰਵਿੰਦਰ ਸਿੰਘ ਬੱਬਲੂ, ਸੁਰਿੰਦਰ ਸਿੰਘ ਰਾਜਾ, ਸਤਨਾਮ ਸਿੰਘ ਲੱਕੀ, ਪ੍ਰਦੀਪ ਸਿੰਘ ਸੰਤੋਖਪੁਰਾ ਵੀ ਹਾਜਿਰ ਸਨ।

LEAVE A REPLY

Please enter your comment!
Please enter your name here