ਬਿਕਰਮ ਮਜੀਠੀਆ ਨੇ ਇਕ ਵਾਰ ਫਿਰ ਆਪਣੇ ਅੰਦਾਜ਼ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕ ਬਲਕਾਰ ਸਿੰਘ ਬੀਬੀ ਜਗੀਰ ਕੌਰ ਨੂੰ ਘੇਰਿਆ ਦੇਖੋ ਪੂਰੀ ਵੀਡੀਉ

0
16

ਅਪੰਗ ਪੁਲਿਸ ਅਫਸਰਾਂ ਦੇ ਬੱਚਿਆਂ ਵਾਸਤੇ ਸਪੈਸ਼ਲ ਕੋਟੇ ਅਧੀਨ ਸਬ ਇੰਸਪੈਕਟਰ ਲਗਵਾਉਣ ਦੇ ਯਤਨ ਕੀਤੇ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਉਸਦਾ ਕੇਸ ਖਾਰਜ ਕਰ ਦਿੱਤਾ ਤੇ ਉਹਨਾਂ ਅਕਾਲੀ ਦਲ ਵੱਲੋਂ ਮੰਗ ਕੀਤੀ ਕਿ ਵਿਧਾਇਕ ਵੱਲੋਂ ਹਾਸਲ ਕੀਤੇ ਗਏ ਅਪੰਗ ਦੇ ਸਰਟੀਫਿਕੇਟ ਦੀ ਜਾਂਚਕਰਨ  ਤੇ ਉਸ ਖਿਲਾਫ ਜਾਂਚ ਕਰਨ ਦੀ ਮੰਗ ਕੀਤੀ।
ਸਰਦਾਰ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਅਤੇ ਸੋਸ਼ਲ ਮੀਡੀਆ ਹੈਂਡਲਰ ਆਰੂਸ਼ੀ ਵੱਲੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਲੀਕ ਕਰਨ ’ਤੇ ਉਹਨਾਂ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ। ਉਹਨਾਂ ਨੇ ਕੇਸ ਵਿਚ ਨਿਆਂ ਵਾਸਤੇ ਮੂਸੇਵਾਲਾ ਦੇ ਮਾਪਿਆਂ ਵੱਲੋਂ ਕੀਤੀਆਂ ਅਪੀਲਾਂ ਦਬਾਉਣ ਲਈ ਵੀ ਸਰਕਾਰ ਦੀ ਨਿਖੇਧੀ ਕੀਤੀ।
ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਹਾਈ ਕੋਰਟ ਵਿਚ ਇਹ ਹਲਫੀਆ ਬਿਆਨ ਦਾਇਰ ਕਰ ਕੇ ਅਨੁਸੂਚਿਤ ਜਾਤੀ ਵਰਗ ਨਾਲ ਧੱਕਾ ਕਰ ਰਹੀ ਹੈ ਕਿ ਐਸ ਸੀ ਉਮੀਦਵਾਰਾਂ ਵਿਚ ਲਾਅ ਅਫਸਰ ਨਿਯੁਕਤ ਹੋਣ ਦੀ ਯੋਗਤਾ ਨਹੀਂ ਹੈ। ਇਸ ਮੌਕੇ ਉੱਤੇ ਜਲੰਧਰ-ਸ਼ਹਿਰ ਦੇ ਸੀਨੀਅਰ ਅਕਾਲੀ ਆਗੂ ਸੁਖਮਿੰਦਰ ਸਿੰਘ ਰਾਜਪਾਲ ਵੀ ਮੌਜੂਦ ਸਨ

LEAVE A REPLY

Please enter your comment!
Please enter your name here