ਪੰਜਾਬ ਵਕਫ ਬੋਰਡ ਦੀ ਕਾਰਜਪ੍ਰਣਾਲੀ ਤੋਂ ਪ੍ਰਦੇਸ਼ ਦੇ ਮੁਸਲਮਾਨਾਂ ‘ਚ ਖੁਸ਼ੀ ਦੀ ਲਹਿਰ, ਸ਼ਾਹੀ ਇਮਾਮ ਮੌਲਾਨਾ ਉਸਮਾਨ ਨੇ ਐਡਮਿਨਿਸਟਰੇਟਰ ਐਮ.ਐਫ. ਫਾਰੂਕੀ ਦਾ ਕੀਤਾ ਵਿਸ਼ੇਸ਼ ਸਨਮਾਨ

0
6

ਜਲੰਧਰ, 30 ਅਗਸਤ : ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ‘ਚ ਪਹਿਲੀ ਵਾਰ ਅਜਿਹਾ ਸੰਭਵ ਹੋਇਆ ਹੈ ਕਿ ਸੂਬੇ ਦੇ ਮੁਸਲਮਾਨ ਵਰਗ ਦੇ ਲੋਕ ਪੰਜਾਬ ਵਕਫ ਬੋਰਡ ਦੀ ਮੌਜੂਦਾ ਕਾਰਜਪ੍ਰਣਾਲੀ ਤੋਂ ਖੁਸ਼ ਨਜ਼ਰ ਆ ਰਹੇ ਹਨ, ਇਸ ਨੂੰ ਵੇਖਦੇ ਹੋਏ ਅੱਜ ਇੱਥੇ ਪੀ.ਏ. ਪੀ ਜਲੰਧਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪੰਜਾਬ ਵਕਫ ਬੋਰਡ ਦੇ ਐਡਮਿਨਿਸਟਰੇਟਰ ਜਨਾਬ ਐਮ. ਐਫ. ਫਾਰੂਕੀ (ਆਈਪੀਐਸ ) ਏਡੀਜੀਪੀ ਦਾ ਵਿਸ਼ੇਸ਼ ਸਨਮਾਨ ਕੀਤਾ । ਇਸ ਮੌਕੇ ‘ਤੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਜਨਾਬ ਫਾਰੁਕੀ ਸਾਹਿਬ ਦੀ ਅਗੁਵਾਈ ‘ਚ ਪੰਜਾਬ ਵਕਫ ਬੋਰਡ ਚੰਗਾ ਕੰਮ ਕਰ ਰਿਹਾ ਹੈ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਵਕਫ ਬੋਰਡ ਵੱਲੋਂ ਪੰਜਾਬ ਦੇ ਸਾਰੇ ਜਿਲਿ•ਆਂ ‘ਚ ਮੁਸਲਮਾਨਾਂ ਨੂੰ ਮਸਜਿਦਾਂ ਅਤੇ ਮਦਰਸਿਆਂ ਲਈ ਫੰਡ ਦਿੱਤੇ ਜਾ ਰਹੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਵਕਫ ਬੋਰਡ ਦੀਆਂ ਜਾਇਦਾਦਾਂ ਦੀ ਦੇਖ-ਰੇਖ ਵੀ ਪਹਿਲਾਂ ਨਾਲੋਂ ਜ਼ਿਆਦਾ ਮੁਸਤੈਦੀ ਨਾਲ ਕੀਤੀ ਜਾ ਰਹੀ ਹੈ ਅਤੇ ਆਬਾਦੀ ਦੇ ਲਿਹਾਜ਼ ਨਾਲ ਕਬਰੀਸਤਾਨ ਰਿਜਰਵ ਕੀਤੇ ਜਾਣਾ ਬਹੁਤ ਹੀ ਚੰਗਾ ਕਾਰਜ ਹੈ। ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਜਨਾਬ ਐਮ.ਐਫ. ਫਾਰੁਕੀ ਸਾਹਿਬ ਨੇ ਵਕਫ ਬੋਰਡ ਦੀ ਹੁਣ ਤੱਕ ਚੰਗੀ ਅਗੁਵਾਈ ਕੀਤੀ ਹੈ ਜਿਸਦੇ ਲਈ ਉਹ ਵਧਾਈ ਦੇ ਪਾਤਰ ਹਨ । ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਸਾਨੂੰ ਉਂਮੀਦ ਹੈ ਕਿ ਇਹਨਾਂ ਦੀ ਰਹਿਨੁਮਾਈ ਹੇਠ ਵਕਫ ਬੋਰਡ ਆਉਣ ਵਾਲੇ ਦਿਨਾਂ ‘ਚ ਇਤਿਹਾਸਿਕ ਕਦਮ ਚੁੱਕੇਗਾ ਜੋ ਕਿ ਪੰਜਾਬ ਦੇ ਹਰ ਵਰਗ ਵੱਲੋਂ ਸਰਾਹੇ ਜਾਂਦੇ ਰਹਿਣਗੇ। ਇਸ ਮੌਕੇ ‘ਤੇ ਸ਼ਾਹੀ ਇਮਾਮ ਪੰਜਾਬ ਨੇ ਜਨਾਬ ਐਮ.ਐਫ. ਫਾਰੂਕੀ ਸਾਹਿਬ ਤੋਂ ਮੰਗ ਕੀਤੀ ਕਿ ਪੰਜਾਬ ਦੇ ਸਾਰੇ ਜਿਲਿ•ਆਂ ‘ਚ ਵਕਫ ਬੋਰਡ ਵੱਲੋਂ ਘੱਟ ਤੋਂ ਘੱਟ ਇੱਕ – ਇੱਕ ਇਸਲਾਮਿਆ ਸੀਨੀਅਰ ਸੈਕੰਡਰੀ ਸਕੂਲ ਖੋਲਿਆ ਜਾਵੇ ਤਾਂਕਿ ਸਿੱਖਿਆ ਦੇ ਖੇਤਰ ‘ਚ ਮੁਸਲਮਾਨ ਬੱਚੇ ਵੀ ਅੱਗੇ ਵੱਧ ਸਕਣ। ਸ਼ਾਹੀ ਇਮਾਮ ਨੇ ਕਿਹਾ ਕਿ ਵਕਫ ਬੋਰਡ ਵੱਲੋਂ ਸ਼ੁਰੂ ਕੀਤੀ ਗਈ ਹੇਲਪ ਲਾਈਨ ਅਤੇ ਜਨਤਾ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਜਾਣਕਾਰੀਆਂ ਨਾਲ ਸੂਬੇ ਦੇ ਮੁਸਲਮਾਨਾਂ ਅਤੇ ਵਕਫ ਬੋਰਡ ਦੇ ਅਧਿਕਾਰੀਆਂ ਦੇ ਦਰਮਿਆਨ ਇੱਕ ਚੰਗਾ ਤਾਲਮੇਲ ਕਾਇਮ ਹੋਇਆ ਹੈ ਜਿਸਦਾ ਸਿਹਰਾ ਵੀ ਜਨਾਬ ਐਮ.ਐਫ. ਫਾਰੂਕੀ ਸਾਹਿਬ ਨੂੰ ਹੀ ਜਾਂਦਾ ਹੈ । ਇਸ ਮੌਕੇ ‘ਤੇ ਐਮ.ਐਫ. ਫਾਰੂਕੀ ਨੇ ਕਿਹਾ ਕਿ ਮੈਂ ਸ਼ਾਹੀ ਇਮਾਮ ਪੰਜਾਬ ਦਾ ਬਹੁਤ ਹੀ ਧੰਨਵਾਦੀ ਹਾਂ ਕਿ ਜਿਹਨਾਂ ਨੇ ਮੈਨੂੰ ਅੱਜ ਇਹ ਸਨਮਾਨ ਦਿੱਤਾ ਹੈ ਅਤੇ ਮੈਂ ਇਹਨਾਂ ਨੂੰ ਭਰੋਸਾ ਦਵਾਉਂਦਾ ਹਾਂ ਕਿ ਮੈਂ ਪੰਜਾਬ ਦੇ ਮੁਸਲਮਾਨਾਂ ਦੇ ਜੋ ਵੀ ਕੰਮ ਹੋਣਗੇ ਉਨੵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਾਂਗਾ। ਇਸ ਮੌਕੇ ਉੱਪਰ ਜੱਬਾਰ ਖਾਨ, ਹਾਜੀ ਆਬਿਦ ਸਲਮਾਨੀ, ਮੁਹੰਮਦ ਮੁਸਤਕੀਮ ਜ਼ਮੀਨ ਅਹਿਮਦ ਟੂ ਐਡਮਿਨਿਸਟ ਮੌਜੂਦ ਸਨ।

LEAVE A REPLY

Please enter your comment!
Please enter your name here