ਪੰਜਾਬ ਰੋਡਵੇਜ ਪੈਨਸ਼ਨਰ ਐਸੋਸੀਏਸ਼ਨ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਮਹੀਨਾਵਾਰ ਮੀਟਿੰਗ ਹੋਈ

0
15

ਬਟਾਲਾ, 15, ਮਈ

ਅੱਜ ਮਿਤੀ 15/05/2023 ਨੂੰ ਪੰਜਾਬ ਰੋਡਵੇਜ ਪੈਨਸ਼ਨਰ ਐਸੋਸੀਏਸ਼ਨ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਪ੍ਰਭਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਗਈ। ਜਿਸ ਵਿੱਚ ਸਰਬ ਸੰਮਤੀ ਨਾਲ ਹੇਠ ਲਿਖੇ ਮਤੇ ਪਾਸ ਕੀਤੇ ਗਏ।
ਐਸੋਸੀਏਸ਼ਨ ਵਲੋਂ ਸਰਕਾਰ ਤੋ ਮੰਗ ਕੀਤੀ ਗਈ ਕਿ 2016 ਤੋਂ ਪਹਿਲਾ ਜਾਂ 2016 ਤੋਂ ਬਾਅਦ ਸੇਵਾਮੁਕਤ ਹੋਏ ਕਰਮਚਾਰੀ ਜਿੰਨਾ ਦੀ ਪੈਨਸ਼ਨ ਰੀਵਾਇਜ ਹੋਕੇ ਅਜੇ ਤੱਕ ਨਹੀਂ ਆਈ ਉਹ ਛੇਤੀ ਤੋਂ ਛੇਤੀ ਭੇਜੀ ਜਾਵੇ।
ਐਸੋਸੀਏਸ਼ਨ ਵਲੋਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਕਿ 2016 ਤੋਂ 2021ਦਾ ਮੁਲਾਜ਼ਮ ਦਾ ਬਕਾਇਆ ਏਰੀਅਰ ਵੀ ਛੇਤੀ ਤੋਂ ਛੇਤੀ ਦਿੱਤਾ ਜਾਵੇ।
ਇਸ ਮੌਕੇ ਚੇਅਰਮੈਨ ਬਾਬਾ ਮੰਗਲ ਸਿੰਘ ਵਡਾਲਾਂ, ਜਨਰਲ ਸਕੱਤਰ ਸੁਰਜੀਤ ਸਿੰਘ ਗਿੱਲ, ਕੈਸ਼ੀਅਰ ਪਰਮਜੀਤ ਕੁਮਾਰ ਸਲਣ, ਮੀਤ ਪ੍ਰਧਾਨ ਕਲਵੰਤ ਸਿੰਘ ਵਦਾਦਪੁਰ, ਜਾਇੰਟ ਸਕੱਤਰ ਰਵੇਲ ਸਿੰਘ ਬੁੱਟਰ, ਪ੍ਰੋਪੇਗੰਡਾ ਸਕੱਤਰ ਚਰਨਜੀਤ ਸਿੰਘ ਵਡਾਲਾ, ਨਰਿੰਜਨ ਸਿੰਘ ਰਈਆ, ਰਾਮ ਸਿੰਘ ਖਲਚੀਆ, ਸਰੂਪ ਸਿੰਘ ਖਲਚੀਆ, ਗੁਰਮੁੱਖ ਸਿੰਘ ਤਿਮੋਵਾਲ ,ਹਰਦੇਵ ਸਿੰਘ ਬਿਆਸ, ਗੁਰਜੀਤ ਸਿੰਘ ਚੀਮਾ ਬਾਠ, ਧਰਮਪਾਲ ਸਿੰਘ ਧਰਦਿਉ, ਪ੍ਰੀਤਮ ਸਿੰਘ ਧਰਦਿਉ, ਹਰਭਜਨ ਸਿੰਘ ਬਾਬਾ ਬਕਾਲਾ ਸਾਹਿਬ, ਕਪੂਰ ਸਿੰਘ ਬਾਬਾ ਬਕਾਲਾ ਸਾਹਿਬ, ਰੁਲਦਾ ਸਿੰਘ ਬੁਟਾਰੀ,ਪ੍ਰਦੀਪ ਕੁਮਾਰ ਰਈਆ, ਕਰਨੈਲ ਸਿੰਘ ਤਲਵੰਡੀ,ਮੱਖਣ ਸਿੰਘ ਬਾਬਾ ਬਕਾਲਾ ਸਾਹਿਬ, ਚਰਨ ਦਾਸ ਰਈਆ, ਗੁਰਬਚਨ ਸਿੰਘ ਠਠੀਆ, ਅਮਰਜੀਤ ਸਿੰਘ ਪਲਾ,ਬੇਅੰਤ ਸਿੰਘ ਸਠਿਆਲਾ,ਜੋਗਿੰਦਰ ਸਿੰਘ ਮਤੇਪੁਰ, ਸਤਨਾਮ ਸਿੰਘ ਦਿਆਲ,ਰਾਮ ਲਾਲ ਬਿਆਸ, ਤਾਰਾ ਸਿੰਘ ਬੇਗੋਵਾਲ ਉਚੇਚੇ ਤੌਰ ਤੇ ਹਾਜ਼ਰ ਹੋਏ।

LEAVE A REPLY

Please enter your comment!
Please enter your name here