Jalandhar : ਅੱਜ ਮਿਤੀ 13-08-2023 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਸਮੂਹ ਵਰਕਰਾਂ ਦੀਆ ਲੰਮੇ ਸਮੇਂ ਤੋ ਲੰਮਕਦੀਆ ਮੰਗਾਂ ਨੂੰ ਲਾਗੂ ਕਰਵਾਉਣ ਲਈ 14/15/16 ਅਗਸਤ ਦੀ ਹੜਤਾਲ ਰੱਖੀ ਗਈ ਸੀ ਸਮੂਹ ਵਰਕਰਾਂ ਨੇ ਇਸ ਹੜਤਾਲ ਨੂੰ ਪੂਰਾ ਕਰਨ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਪਹਿਲਾਂ ਤਾਂ ਸਾਰੇ ਵਰਕਰਾਂ ਵਧਾਈ ਦੇ ਪਾਤਰ ਹਨ ਕਿ ਵਰਕਰਾ ਦੀ ਮਿਹਨਤ ਸਦਕਾ ਮੁੱਖ ਮੰਤਰੀ ਪੰਜਾਬ ਤੱਕ ਆਪਣੀ ਆਵਾਜ਼ ਪਹੁੰਚਾਉਣ ਤੱਕ ਕਾਮਯਾਬੀ ਹਾਸਲ ਕੀਤੀ ਹੈ ਤੇ ਜ਼ੋ ਵੀ ਹੱਲ ਹੋਣਾ ਹੈ ਉਹ ਟੇਬਲ ਟਾਕ ਤੇ ਹੀ ਹੱਲ ਹੋਣਾ ਹੈ । ਆਪਣੇ ਏਕੇ ਦੀ ਬਦੌਲਤ ਪਟਿਆਲਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਪੈਂਨਲ ਮੀਟਿੰਗ ਤਹਿ ਕਰਵਾਈ ਹੈ ਅਤੇ ਮਾਨਯੋਗ ਸਟੇਟ ਟ੍ਰਾਂਸਪੋਰਟ ਸੈਕਟਰੀ ਪੰਜਾਬ ਵੱਲੋ ਮੰਨੀਆ ਮੰਗਾਂ ਨੂੰ ਲਾਗੂ ਕਰਵਾਉਣ ਦਾ ਵੀ ਪੂਰਨ ਭਰੋਸਾ ਦਿੱਤਾ ਗਿਆ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਯੂਨੀਅਨ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਕੱਲ ਤੋਂ ਪੰਜਾਬ ਰੋਡਵੇਜ਼/ਪਨਬਸ/ ਪੀ.ਆਰ.ਟੀ.ਸੀ ਦੀ ਸਰਵਿਸ ਆਮ ਦਿਨਾਂ ਵਾਂਗੂੰ ਹੀ ਚੱਲੇਗੀ ਜ਼ੋ ਉਲੀਕੇ ਸੰਘਰਸ਼ ਸੀ ਯੂਨੀਅਨ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਉਹਨਾਂ ਪ੍ਰੋਗਰਾਮਾ ਨੂੰ ਮੀਟਿੰਗ ਤੱਕ ਪੋਸਟਪੌਨ ਕੀਤਾ ਜਾਂਦਾ ਹੈ ਅਤੇ ਅਗਲੇ ਫੈਸਲੇ ਮੁੱਖ ਮੰਤਰੀ ਪੰਜਾਬ ਦੀ ਮੀਟਿੰਗ ਉਪਰੰਤ ਕੀਤੀ ਜਾਣਗੇ
ਜੇਕਰ ਮਨੇਜਮੈਂਟ ਕਿਸੇ ਵੀ ਵਰਕਰ ਨੂੰ ਡਿਊਟੀ ਕਰਨ ਦੇ ਵਿੱਚ ਤੰਗ ਪ੍ਰੇਸਾਨ ਕਰਦਾ ਹੈ ਤਾਂ ਜੱਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਮੁੜ ਤੋਂ ਤਰੁੰਤ ਪੂਰਾ ਪੰਜਾਬ ਬੰਦ ਕੀਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ ਸੰਬੰਧਿਤ ਜਰਨਲ ਮੈਨੇਜਰ,ਮਨੇਜਮੈਂਟ ਤੇ ਸਰਕਾਰ ਦੀ ਹੋਵੇਗੀ ਕਿਸੇ ਵੀ ਵਰਕਰ ਨਾਲ ਕੋਈ ਵੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਪੰਜਾਬ ਦੇ ਸਮੂੰਹ ਵਰਕਰਾਂ ਦਾ ਏਕਾ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ
ਵੱਲੋਂ-ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11