ਪੰਜਾਬ ਪੁਲਿਸ ਦੇ ਸ਼ਿਵ ਕੁਮਾਰ ਨੇ 74 ਕਿਲੋਗ੍ਰਾਮ ਭਾਰ ਵਿੱਚ ਸੋਨ ਤਗਮਾ ਜਿੱਤਿਆ

0
2

Jalandhar – ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ਦੀ ਸਰਪ੍ਰਸਤੀ ਹੇਠ 22ਵੀਂ ਸੀਨੀਅਰ, 21ਵੀਂ ਜੂਨੀਅਰ ਕਯੋਰੁਗੀ ਅਤੇ 9ਵੀਂ ਸੀਨੀਅਰ/ਜੂਨੀਅਰ ਪੂਮਸੇ ਪੰਜਾਬ ਤਾਈਕਵਾਂਡੋ ਚੈਂਪੀਅਨਸ਼ਿਪ ਜਲੰਧਰ ਛਾਉਣੀ ਦੇ ਪੀਏਪੀ ਦੇ ਇਨਡੋਰ ਹਾਲ ਵਿਖੇ ਸਮਾਪਤ ਹੋਈ। ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ਦੇ ਮਾਨਯੋਗ ਪ੍ਰਧਾਨ ਆਈ.ਪੀ.ਐਸ ਅਰਪਿਤ ਸ਼ੁਕਲਾ (ਸਪੈਸ਼ਲ ਡੀ.ਜੀ.ਪੀ. ਲਾਅ ਐਂਡ ਆਰਡਰ, ਪੰਜਾਬ) ਅਤੇ ਜਨਰਲ ਸਕੱਤਰ ਆਈ.ਪੀ.ਐਸ. ਸਤਿੰਦਰ ਸਿੰਘ (ਐਸ.ਐਸ.ਪੀ. ਅੰਮ੍ਰਿਤਸਰ ਦੇਹਾਤੀ) ਦੀ ਅਗਵਾਈ ਹੇਠ ਕਰਵਾਏ ਗਏ ਇਸ ਮੁਕਾਬਲੇ ਦੇ ਦੂਜੇ ਦਿਨ ਸੀਨੀਅਰ ਵਰਗਾਂ ਦੇ ਵੱਖ-ਵੱਖ ਭਾਰ ਵਰਗਾਂ ਦੇ ਮੈਚ ਕਰਵਾਏ ਗਏ। ਮੁਕਾਬਲਿਆਂ ਦੇ ਦੂਜੇ ਦਿਨ 7ਵੀਂ ਬਟਾਲੀਅਨ ਦੇ ਕਮਾਂਡੈਂਟ ਕਮ ਸਕੱਤਰ ਸਪੋਰਟਸ ਪੀ.ਏ.ਪੀ ਪਦਮਸ਼੍ਰੀ ਐਸ.ਐਸ.ਪੀ ਬਹਾਦਰ ਸਿੰਘ ਜੀ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ |

ਅੰਤਿਮ ਨਤੀਜੇ ਇਸ ਪ੍ਰਕਾਰ ਰਹੇ-
63 ਕਿਲੋ ਭਾਰ ਵਰਗ ਸੀਨੀਅਰ ਲੜਕੇ:-
ਪਹਿਲਾ ਸਥਾਨ ਰਮੇਸ਼ (ਪੰਜਾਬ ਪੁਲਿਸ)
ਦੂਜਾ ਸਥਾਨ ਪੰਕਜ (ਜਲੰਧਰ)
ਤੀਜਾ ਸਥਾਨ ਹਰਦੀਪ (ਮੋਗਾ)

68 ਕਿਲੋ ਭਾਰ ਵਰਗ ਜੂਨੀਅਰ ਲੜਕੇ :-
ਪਹਿਲਾ ਸਥਾਨ ਆਦੇਸ਼ ਪ੍ਰੀਤ ਉੱਪਲ (ਫਰੀਦਕੋਟ)
ਦੂਜਾ ਸਥਾਨ ਅਜੇ ਕੁਮਾਰ (ਪਠਾਨਕੋਟ)
ਤੀਜਾ ਸਥਾਨ ਰਵਿੰਦਰ ਸਿੰਘ (ਬਠਿੰਡਾ)
ਤੀਜਾ ਸਥਾਨ ਆਦਿਤਿਆ ਸਿੰਘ (ਹੁਸ਼ਿਆਰਪੁਰ)

45 ਕਿਲੋ ਭਾਰ ਵਰਗ ਜੂਨੀਅਰ ਲੜਕੇ :-
ਪਹਿਲਾ ਸਥਾਨ ਪਾਰਥ (ਜਲੰਧਰ)
ਦੂਜਾ ਸਥਾਨ ਅਕਸ਼ਿਤ ਮਲਹੋਤਰਾ (ਪਟਿਆਲਾ)
ਤੀਜਾ ਸਥਾਨ ਹਰਜੀਤ ਸਿੰਘ (ਫਰੀਦਕੋਟ)
ਤੀਜਾ ਸਥਾਨ ਮਨਪ੍ਰੀਤ ਸਿੰਘ (ਹੁਸ਼ਿਆਰਪੁਰ)।

49 ਕਿਲੋ ਭਾਰ ਵਰਗ ਜੂਨੀਅਰ ਲੜਕੀਆਂ:-
ਪਹਿਲਾ ਸਥਾਨ ਰਛਪਾਲ ਕੌਰ (ਮੋਗਾ)
ਦੂਜਾ ਸਥਾਨ ਅਮਨ ਕੌਰ (ਪਟਿਆਲਾ)।
ਤੀਜਾ ਸਥਾਨ ਚਾਹਤ (ਹੁਸ਼ਿਆਰਪੁਰ)

ਮੁਕਾਬਲਿਆਂ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਪਦਮਸ੍ਰੀ ਐਸ.ਐਸ.ਪੀ ਬਹਾਦਰ ਸਿੰਘ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਰਾਹੀਂ ਹੀ ਵਿਅਕਤੀ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕਦਾ ਹੈ, ਖੇਡਾਂ ਹੀ ਅਜਿਹਾ ਸਾਧਨ ਹਨ ਜਿਸ ਰਾਹੀਂ ਵਿਅਕਤੀ ਸਿਹਤਮੰਦ ਜੀਵਨ ਜੀ ਸਕਦੇ ਹਨ।

ਮੁਕਾਬਲੇ ਵਿੱਚ ਚੁਣੇ ਗਏ ਖਿਡਾਰੀ ਕਰਨਾਟਕ ਦੇ ਸ਼ਿਮੋਗਾ ਸ਼ਹਿਰ ਵਿੱਚ ਹੋਣ ਵਾਲੀ ਜੂਨੀਅਰ ਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ਅਤੇ ਆਸਾਮ ਦੇ ਗੁਹਾਟੀ ਸ਼ਹਿਰ ਵਿੱਚ ਹੋਣ ਵਾਲੀ ਸੀਨੀਅਰ ਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ।
ਇਹ ਜਾਣਕਾਰੀ ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਨਿਖਿਲ ਹੰਸ ਨੇ ਦਿੱਤੀ। ਇਸ ਮੌਕੇ ਤੇ ਇੰਟਰਨੈਸ਼ਨਲ ਤਾਈਕਵਾਂਡੋ ਰੈਫਰੀ ਤਥਾ ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ਦੇ ਖਜ਼ਾਨਚੀ ਸ਼ਿਵ ਪ੍ਰਕਾਸ਼ ਸ਼ੁਕਲਾ, ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ਦੇ ਦਫਤਰ ਸਕੱਤਰ ਹਰਮੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਐਵਾਰਡੀ ਸ਼ੰਗਾਰਾ ਮੱਟੂ, ਪੰਜਾਬ ਪੁਲਸ ਦੇ ਸੀਨੀਅਰ ਤਾਇਕਵਾਂਡੋ ਖਿਡਾਰੀ ਰਾਕੇਸ਼ ਮੋਹਨ, ਪਟਿਆਲਾ ਤੋਂ ਸੀਨੀਅਰ ਕੋਚ ਰਾਜ ਕੁਮਾਰ, ਬਠਿੰਡਾ ਤੋਂ ਅਦਿੱਤਿਆ ਸ਼ੁਕਲਾ, ਬਠਿੰਡਾ ਤੋਂ ਅਦਿੱਤਿਆ ਸ਼ੁਕਲਾ। , ਫਿਰੋਜ਼ਪੁਰ ਤੋਂ ਅਸ਼ਵਨੀ ਕੁਮਾਰ, ਮੋਗਾ ਤੋਂ ਪ੍ਰਿਆ,ਕਪੂਰਥਲਾ ਤੋਂ ਬਲਜੀਤ ਸਿੰਘ, ਹੁਸ਼ਿਆਰਪੁਰ ਤੋਂ ਵਿਸ਼ਾਲ ਸ਼ਰਮਾ ਅਤੇ ਅੰਤਰਰਾਸ਼ਟਰੀ ਤਾਈਕਵਾਂਡੋ ਰੈਫਰੀ ਪਾਰਸ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |

LEAVE A REPLY

Please enter your comment!
Please enter your name here