ਜਲੰਧਰ, 7 ਅਗਸਤ
ਵਿਸ਼ਵ ਪੱਧਰ ‘ਤੇ ਵਧ ਰਹੀ ਆਲਮੀ ਤਪਸ਼ ਨੂੰ ਘੱਟ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਪੀ.ਏ.ਪੀ ਕੈਂਪਸ ਨੂੰ ਪ੍ਰਦੂਸ਼ਣ ਰਹਿਤ ਤੇ ਹਰਿਆ-ਭਰਿਆ ਬਣਾਉਣ ਦੇ ਮਕਸਦ ਨਾਲ ਸੋਮਵਾਰ ਨੂੰ ਪੀ.ਏ.ਪੀ ਹੈਡਕੁਆਟਰ ਜਲੰਧਰ ਛਾਉਣੀ ਵਿਖੇ 73ਵਾਂ ਵਣ-ਮਹਾਉਤਸਵ ਮਨਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਐਮ.ਐਫ.ਫਾਰੂਕੀ,
ਆਈ.ਪੀ.ਐਸ, ਏ.ਡੀ.ਜੀ.ਪੀ/ਸਟੇਟ ਆਰਮਡ ਪੁਲਿਸ ਜਲੰਧਰ ਨੇ ਬੂਟਾ ਲਾਉਂਦਿਆਂ ਹੋਰਨਾਂ ਨੂੰ ਵੀ ਵੱਧ ਤੋਂ ਵੱਧ ਪੌਦੇ ਲਾਉਣ ਅਤੇ ਇਨਾਂ ਦੀ ਸੁਚੱਜੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ।
ਇਸ ਉਪਰੰਤ ਇੰਦਰਬੀਰ ਸਿੰਘ, ਆਈ.ਪੀ.ਐਸ., ਡੀ.ਆਈ.ਜੀ ਪ੍ਰਸ਼ਾਸਨ ਪੀ.ਏ.ਪੀ, ਜਲੰਧਰ ਛਾਉਣੀ, ਨਰੇਸ਼ ਕੁਮਾਰ ਡੋਗਰਾ, ਏ.ਆਈ.ਜੀ./ਪੀ.ਏ.ਪੀ., ਜਲੰਧਰ, ਮਨਜੀਤ ਸਿੰਘ, ਏ.ਆਈ.ਜੀ/ਏ.ਆਰ.ਪੀ., ਜਲੰਧਰ, ਰਣਬੀਰ ਸਿੰਘ, ਕਮਾਡੈਂਟ, 75ਵੀ ਬਨ. ਪੀ.ਏ.ਪੀ., ਜਲੰਧਰ, ਬਹਾਦਰ ਸਿੰਘ ਪੀ. ਕਮਾਡੈਂਟ, 7ਵੀ ਬਨ. ਪੀ.ਏ.ਪੀ-ਕਮ- ਸਪੋਰਟਸ ਸਕੱਤਰ ਪੰਜਾਬ ਪੁਲਿਸ, ਜਲੰਧਰ, ਅਵਨੀਤ ਕੌਰ ਸਿੱਧੂ ਕਮਾਡੈਂਟ, 27ਵੀ ਬਨ. ਪੀ.ਏ.ਪੀ, ਮਨਦੀਪ
ਸਿੰਘ ਕਮਾਡੈਂਟ ਸਿਖਲਾਈ, ਪੀ.ਏ.ਪੀ. ਵੱਲੋਂ ਵੀ ਬੂਟੇ ਲਗਾਏ ਗਏ।
ਵਣ-ਮਹਾਉਤਸਵ ਦੌਰਾਨ ਟ੍ਰੇਨਿੰਗ-ਕਮ-
ਸਪੋਰਟਸ ਕੈਂਪਸ ਦੀਆਂ ਵੱਖ-ਵੱਖ ਗਰਾਊਂਡਾ, ਪੀ.ਏ.ਪੀ. ਕੈਂਪਸ ਦੇ ਅੰਦਰ ਸਥਿਤ ਸਰਕਾਰੀ ਪਰਿਵਾਰਕ ਕੁਆਰਟਰਾਂ ਦੇ ਏਰੀਏ ਅਤੇ ਵੱਖ-ਵੱਖ ਦਫ਼ਤਰਾਂ ਦੇ ਏਰੀਏ ਵਿੱਚ ਲਗਭਗ 1000-1200 ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ, ਜਿਨਾਂ ਵਿੱਚ ਮੈਡੀਸੀਨਲ ਪਲਾਂਟਸ ਸਮੇਤ ਵੱਖ-ਵੱਖ ਤਰ੍ਹਾਂ ਦੇ ਫਲਦਾਰ, ਫੁੱਲਦਾਰ, ਛਾਂ ਦਾਰ ਬੂਟੇ ਸ਼ਾਮਲ ਹਨ।
ਇਸ ਤੋਂ ਪਹਿਲਾ ਮਨਦੀਪ ਸਿੰਘ ਕਮਾਡੈਂਟ ਸਿਖਲਾਈ, ਪੀ.ਏ.ਪੀ ਨੇ ਰੁੱਖਾਂ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆ ਕਿਹਾ ਕਿ ਜੇਕਰ ਅਸੀਂ ਧਰਤੀ ‘ਤੇ ਰੁੱਖ ਨਾ ਲਾਏ ਤਾਂ ਆਉਣ ਵਾਲੇ ਸਮੇਂ ਵਿੱਚ ਸਾਹ ਲੈਣ ਲਈ
ਆਕਸੀਜਨ ਵੀ ਮੁੱਲ ਲੈਣੀ ਪਵੇਗੀ। ਇਸ ਲਈ ਸਥਿਤੀ ਤੋਂ ਬਚਣ ਲਈ ਸਾਨੂੰ ਸਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।