ਪੀਆਰਟੀਸੀ ਵਿੱਚ ਕਿਲੋਮੀਟਰ ਸਕੀਮ ਰਾਹੀਂ ਪ੍ਰਾਈਵੇਟ ਬੱਸਾ ਪਾ ਕੇ ਵਿਭਾਗ ਦੇ ਨਿੱਜੀਕਰਨ ਕਰਨਾ ਬੰਦ ਕਰੇ ਸਰਕਾਰ : ਰੇਸ਼ਮ ਗਿੱਲ

- ਨੌਜਵਾਨਾਂ ਦਾ ਸੋਸ਼ਣ ਬੰਦ ਕਰਕੇ ਆਊਟਸੋਰਸ ਦੀ ਥਾਂ ਪੱਕੀ ਭਰਤੀ ਕਰੇ ਸਰਕਾਰ :- ਹਰਕੇਸ਼ ਵਿੱਕੀ

0
2

Jalandhar, 03 june : ਅੱਜ ਪੰਜਾਬ ਰੋਡਵੇਜ਼ /ਪਨਬਸ ਅਤੇ ਪੀ. ਆਰ. ਟੀ. ਸੀ ਕੰਟ੍ਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਈਸੜੂ ਭਵਨ ਵਿੱਚ ਪੰਜਾਬ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਦੀ ਸਰਕਾਰ ਸਰਕਾਰੀ ਵਿਭਾਗਾਂ ਨੂੰ ਖਤਮ ਕਰਨ ਤੇ ਲੱਗੀ ਹੈ ਕਿਉਂਕਿ ਸਰਕਾਰੀ ਵਿਭਾਗਾਂ ਵਿਚ ਕੰਮ ਕਰਨ ਵਾਲੇ 90% ਮੁਲਾਜਮ ਕੱਚੇ ਹਨ ਤੇ ਸਰਕਾਰ ਨੇ ਅਜੇ ਤੱਕ ਕੋਈ ਪਾਲਿਸੀ ਨਹੀਂ ਬਣਾਈ ਜਿਸ ਨਾਲ ਮੁਲਾਜਮਾਂ ਨੂੰ ਰਾਹਤ ਮਿਲ ਸਕੇ ਸਗੋਂ ਇਸਦੇ ਉਲਟ ਪੰਜਾਬ ਦੀ ਸਰਕਾਰ PRTC ਵਿੱਚ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਕੱਢ ਕੇ ਵਿਭਾਗ ਨੂੰ ਖਤਮ ਕਰਨ ਵੱਲ ਤੁਰ ਪਈ ਹੈ ਕਿਊਕਿ ਇਹ ਬੱਸ ਦਾ ਟੈਂਡਰ 6 ਸਾਲ ਲਈ 400 ਕਿਲੋਮੀਟਰ ਪ੍ਰਤੀਦਿਨ ਦੇ 8 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਹੁੰਦਾ ਹੈ ਜਿਸ ਨਾਲ 6 ਸਾਲਾ ਵਿੱਚ 70 ਲੱਖ ਰੁਪਏ ਬੱਸ ਮਾਲਿਕ ਵੱਲੋ ਕਮਾਈ ਕਰਕੇ ਤੇ ਗੱਡੀ ਵੀ ਲੈਕੇ ਚਲਾ ਜਾਂਦਾ ਹੈ ਪਰ ਅਧਿਕਾਰੀਆਂ ਦੀ ਮਿਲੀਭੁਗਤ ਕਾਰਣ ਹਰੇਕ ਬੱਸ ਤੋ 500- 600 ਕਿਲੋਮੀਟਰ ਹਰ ਰੋਜ ਕਰਾ ਕੇ 6ਸਾਲ ਵਿੱਚ ਕਰੋੜਾਂ ਰੁਪਏ ਨਿੱਜੀ ਮਾਲਕਾਂ ਦੀ ਜੇਬ ਵਿੱਚ ਚਲਾ ਜਾਂਦਾ ਹੈ ਪਰ ਉਥੇ ਹੀ ਜੇਕਰ ਸਰਕਾਰ ਆਪਣੀ ਬੱਸ ਪਾਉਂਦੀ ਹੈ ਤਾਂ 28 ਤੋ 30 ਲੱਖ ਵਿੱਚ ਆ ਜਾਂਦੀ ਹੈ ਤੇ 14 ਤੋ 15 ਸਾਲ ਵਿਭਾਗ ਨੂੰ ਕਰੋੜਾਂ ਰੁਪਏ ਕਮਾ ਕੇ ਦਿੰਦੀ ਹੈ ਤੇ ਕਬਾੜ ਵਿੱਚ ਵਿਕ ਕੇ ਵੀ ਮਹਿਕਮੇ ਨੂੰ ਆਮਦਨ ਦਿੰਦੀ ਹੈ ਪਰ PRTC ਦੇ ਉੱਚ ਅਧਿਕਾਰੀ ਆਪਣੀਆਂ ਜੇਬਾਂ ਗਰਮ ਕਰਨ ਲਈ ਜਾਣਬੁੱਝ ਕੇ ਸਰਕਾਰ ਨੂੰ ਗੁਮਰਾਹ ਕਰਕੇ ਵਿਭਾਗ ਨੂੰ ਖਤਮ ਕਰਨ ਲਈ ਕਿਲੋਮੀਟਰ ਸਕੀਮ ਬੱਸਾਂ ਪਾ ਰਹੀ ਹੈ ਤਾਂ ਜੋ ਵਿਭਾਗ ਖਤਮ ਹੁੰਦਿਆਂ ਹੀ ਔਰਤਾਂ ਦੇ ਫਰੀ ਸਫ਼ਰ ਤੋ ਖਹਿੜਾ ਛੁੱਟ ਸਕੇ
ਸੂਬਾ ਜਨਰਲ ਸਕੱਤਰ ਸ਼ਮਸੇਰ ਸਿੰਘ ਢਿੱਲੋ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵਲੋਂ ਇੱਕ ਪੱਤਰ ਜਾਰੀ ਕਰਕੇ 37 ਨਵੇਂ ਆਉਟਸੋਰਸ ਦੇ ਡਰਾਇਵਰ ਨੂੰ ਵਿਭਾਗ ਵਿੱਚ ਨੌਕਰੀ ਦਿੱਤੀ ਗਈ ਹੈ।

ਉਹਨਾਂ ਦੱਸਿਆ ਕੀ ਇਹਨਾਂ ਡਰਾਇਵਰਾਂ ਦਾ ਵਿਭਾਗ ਵਲੋਂ ਕੋਈ ਵੀ ਡਰਾਈਵਿੰਗ ਟੈਸਟ ਨਹੀਂ ਲਿਆ ਗਿਆ ਉਹਨਾਂ ਦੱਸਿਆ ਕਿ ਹਰ ਬੱਸ ਵਿੱਚ 50-60 ਸਵਾਰੀਆਂ ਨੇ ਸਫ਼ਰ ਕਰਨਾ ਹੁੰਦਾ ਹੈ ਇਸ ਤਰ੍ਹਾਂ ਬਿਨਾਂ ਟੈਸਟ ਲਏ ਅਤੇ ਬਿਨਾਂ ਡਰਾਈਵਿੰਗ ਟ੍ਰੇਨਿੰਗ ਸਕੂਲ ਵਿੱਚ ਟ੍ਰੇਨਿੰਗ ਦਿੱਤੇ ਸਵਾਰੀਆਂ ਦੀ ਜਾਨ ਖਤਰੇ ਵਿੱਚ ਪਾ ਰਹਿ ਹੈ।
ਇੱਥੇ ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਕੀ ਇੱਕ ਪਾਸੇ ਤਾਂ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਭਗਵੰਤ ਮਾਨ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਨੇ ਟੈਂਕੀਆਂ ਤੋਂ ਲਾਹ ਕੇ ਭਰੋਸਾਂ ਦਵਾਇਆ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕੋਈ ਵੀ ਧਰਨਾਂ ਪੰਜਾਬ ਤੇ ਨਹੀਂ ਰਹਿਣ ਦੇਣਾ ਸਾਰੇ ਹੀ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਪੰਜਾਬ ਵਿੱਚ ਵਿਚੋਲੀਆਂ ਰਾਜ ਆਉਟਸੋਰਸ ਨੂੰ ਖ਼ਤਮ ਕੀਤਾ ਜਾਵੇਗਾ ਪ੍ਰੰਤੂ ਹੁਣ ਸਰਕਾਰ ਵੀ ਬਣੀ ਨੂੰ ਇੱਕ ਸਾਲ ਤੋਂ ਜਿਆਦਾ ਹੋ ਗਿਆ ਹੈ ਪ੍ਰੰਤੂ ਟਰਾਂਸਪੋਰਟ ਵਿਭਾਗ ਵਿੱਚ ਬਿਨਾਂ ਕੋਈ ਐੱਡ ਤੋਂ ਬਿਨਾਂ ਕਿਸੇ ਬੇਰੁਜਗਾਰਾਂ ਨੂੰ ਮੌਕਾ ਦਿੱਤੇ ਅੰਦਰ ਖ਼ਾਤੇ ਰਿਸ਼ਵਤ ਖ਼ੋਰੀ ਨਾਲ ਇਸ ਵਿਭਾਗ ਵਿੱਚ ਆਉਟਸੋਰਸ ਤੇ ਭਰਤੀ ਦਾਣਾ ਮੰਡੀਆਂ ਚ ਸ਼ਰੇਆਮ ਹੋ ਰਹੀ ਹੈ ਜਿਸ ਦਾ ਜਥੇਬੰਦੀ ਵਲੋਂ ਲਗਾਤਾਰ ਵਿਰੋਧ ਕਰਦੇ ਆ ਰਹੇ ਹਾਂ ਇਸੇ ਤਹਿਤ 37 ਡਰਾਇਵਰਾਂ ਦੀ ਹੋ ਰਹਿ ਭਰਤੀ ਤੇ ਵੀ ਜਥੇਬੰਦੀ ਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਉਹਨਾਂ ਸਖ਼ਤ ਸ਼ਬਦਾਂ ਚ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜ਼ੇਕਰ ਜਥੇਬੰਦੀ ਦੇ ਨੌਕਰੀ ਤੋਂ ਕੱਢੇ ਹੋਏ ਤਜਰਬੇਕਾਰ ਵਰਕਰਾਂ ਨੂੰ ਬਹਾਲ ਨਾ ਕੀਤਾਂ, ਕੰਡੀਸ਼ਨਾ ਚ ਸੋਧ ਨਾ ਕੀਤੀ ਤਾਂ ਇਹ ਨਜਾਇਜ਼ ਭਰਤੀ ਹੋਏ ਡਰਾਈਵਰਾਂ ਨੂੰ ਉਹ ਕਿਸੇ ਵੀ ਕੀਮਤ ਤੇ ਜੁਆਇੰਨ ਨਹੀਂ ਕਰਨ ਦੇਣਗੇ ਅਤੇ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ। ਜਿਸਦੀ ਨਿਰੋਲ ਜਿੰਮੇਵਾਰੀ ਟਰਾਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ ਕਿਉਕਿ ਜਥੇਬੰਦੀ ਕਦੇ ਵੀ ਪੰਜਾਬ ਦੀ ਜਨਤਾਂ ਨੂੰ ਇਹਨਾਂ ਨਜਾਇਜ਼ ਭਰਤੀ ਕੀਤੇ ਡਰਾਇਵਰਾਂ ਦੇ ਹੱਥਾਂ ਚ ਦੇਕੇ ਹਾਦਸਿਆਂ ਦਾ ਸ਼ਿਕਾਰ ਨਹੀ ਬਣਨ ਦਵੇਗੀ।ਜਦੋ ਕਿ ਵਿਭਾਗ ਕੋਲ ਪਹਿਲਾਂ ਤੋ ਹੀ ਤਜਰਬੇਕਾਰ ਡਰਾਇਵਰ ਧੱਕੇਸ਼ਾਹੀ ਨਾਲ ਤੇ ਛੋਟੀਆਂ ਛੋਟੀਆਂ ਗਲਤੀਆਂ ਕਾਰਨ ਡਿਊਟੀਆਂ ਤੋ ਵਾਝੇ ਕੀਤੇ ਹੋਏ ਹਨ। ਸੋ ਜਥੇਬੰਦੀ ਮਾਨ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਆਉਟਸੋਰਸ ਰਾਹੀ ਪੰਜਾਬ ਦੀ ਜਨਤਾਂ ਦੀ ਲੁੱਟ ਨੂੰ ਰੋਕ ਕੇ ਤਜਰਬੇਕਾਰ ਡਰਾਇਵਰਾਂ ਨੂੰ ਡਿਊਟੀਆਂ ਤੇ ਬਹਾਲ ਕਰਕੇ ਆਮ ਜਨਤਾਂ ਨੂੰ ਸੁਰੱਖਿਅਤ ਸਫਰ ਸਹੂਲਤ ਉਪਲਬਧ ਕਰਾਵੇ | ਇਸ ਮੌਕੇ ਤੇ ਪ੍ਰਦੀਪ ਪੰਡਿਤ ਬਟਾਲਾ, ਜੋਧ ਸਿੰਘ ਅੰਮ੍ਰਿਤਸਰ, ਰਾਕੇਸ਼ ਵਿੱਕੀ ਪਟਿਆਲਾ, ਗੁਰਪ੍ਰੀਤ ਢਿੱਲੋਂ ਮੁਕਤਸਰ, ਜਗਤਾਰ ਸਿੰਘ ਲੁਧਿਆਣਾ, ਗੁਰਪ੍ਰੀਤ ਪੰਨੂ ਕਪੂਰਥਲਾ, ਦਲਜੀਤ ਜੱਲੇਵਾਲ ਜਲੰਧਰ, ਰਵਿੰਦਰ ਫਾਜ਼ਿਲਕਾ ਆਦਿ ਵੱਖ ਡੀਪੂਆਂ ਤੋਂ ਆਗੂ ਹਾਜਿਰ ਸਨ।

LEAVE A REPLY

Please enter your comment!
Please enter your name here