Jalandhar – ਸਮੂਹ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪਿਛਲੇ ਦਿਨੀਂ ਜ਼ੋ ਚੰਡੀਗੜ੍ਹ ਡਿੱਪੂ P B 65 B B 4893 ਨੰਬਰ ਬੱਸ ਮਨਾਲੀ ਰੂਟ ਤੇ ਹੜਾ ਦੀ ਲਪੇਟ ਵਿੱਚ ਆਕੇ ਹਾਦਸਾ ਗ੍ਰਸਤ ਹੋ ਗਈ ਸੀ। ਮ੍ਰਿਤਕ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਜਥੇਬੰਦੀ ਵੱਲੋਂ ਵੱਡੇ ਸਘੰਰਸ਼ ਤੋ ਬਾਅਦ 25-25 ਲੱਗ ਸਰਕਾਰ ਅਤੇ ਵਿਭਾਗ ਵੱਲੋਂ ਵਿੱਤੀ ਮੱਦਦ ਦੇਣ ਅਤੇ ਪਰਿਵਾਰਾ ਦੇ 1-1 ਮੈਂਬਰਾ ਨੂੰ ਨੌਕਰੀ ਦੇਣ ਦਾ ਲਿਖਤੀ ਫ਼ੈਸਲਾ ਹੋਇਆ ਸੀ ਜਿਸ ਮੁਤਾਬਿਕ ਕੱਲ ਭੋਗ ਤੋ ਪਹਿਲਾਂ ਅੱਜ ਮ੍ਰਿਤਕ ਡਰਾਇਵਰ ਸਤਿਗੁਰੂ ਸਿੰਘ CH355 ਦੇ ਪਰਿਵਾਰ ਨੂੰ 20 ਲੱਖ ਰੁਪਏ ਦੇ ਚੈਕ ਵਿਭਾਗ ਅਤੇ ਸਰਕਾਰ ਨੇ ਪਰਿਵਾਰ ਨੂੰ ਦੇ ਦਿੱਤੇ ਹਨ।

ਜ਼ੋ 5 ਲੱਖ ਬਾਕੀ ਬਚਦੀ ਰਾਸ਼ੀ ਹੈ ਉਹ ਵੀ ਪ੍ਰਸੈਸ ਅਧੀਨ ਹੈ ਜੋ ਅਗਲੇ ਹਫਤੇ ਵਿੱਚ ਰਲੀਜ਼ ਕਰ ਦਿੱਤੀ ਜਾਵੇਗੀ। ਯੂਨੀਅਨ ਦੇ ਫੈਸਲੇ ਮੁਤਾਬਕਿ ਜ਼ੋ 1 ਦਿਨ ਦੀ ਤਨਖ਼ਾਹ ਕਟਵਾਉਣ ਦੀ ਸਹਿਮਤੀ ਦਿੱਤੀ ਗਈ ਸੀ ਉਹ ਵੀ ਇਸ ਤਨਖਾਹ ਦੇ ਵਿੱਚੋ ਕਟੌਤੀ ਕਰਕੇ ਦਿੱਤੀ ਜਾਵੇਗੀ । ਪ੍ਰਸਾਸਨ ਵੱਲੋਂ ਵੀ ਪੂਰਾ ਭਰੋਸਾ ਦਿੱਤਾ ਗਿਆ ਹੈ ਕਿ ਬਾਕੀ ਬਚਦੀ ਰਾਸ਼ੀ ਨੂੰ ਰਲੀਜ਼ ਕਰਵਾਉਣ ਦੇ ਵਿੱਚ ਪੂਰਾ ਸਹਿਯੋਗ ਕਰਨਗੇ ਅਤੇ ਕੰਡਕਟਰ ਸਾਥੀ ਦੀ ਡੈਥ ਘੌਸਤ ਹੋਣ ਤੇ ਹੀ ਕੰਡਕਟਰ ਦੇ ਪਰਿਵਾਰ ਨੂੰ ਬਰਾਬਰ ਮਾਲੀ ਸਹਾਇਤਾ ਦਿੱਤੀ ਜਾਵੇਗੀ ਜਿਸ ਨੂੰ ਵੇਖਦੇ ਹੋਏ ਯੂਨੀਅਨ ਦੇ ਆਗੂ ਸਹਿਬਾਨਾ ਨੇ ਫੈਸਲਾ ਲਿਆ ਕਿ ਜ਼ੋ ਪਰਿਵਾਰ ਦੀ ਵਿੱਤੀ ਮੱਦਦ ਕਰਨ ਤੋਂ ਭੱਜਣ ਦੀ ਖ਼ਬਰ ਸਾਹਮਣੇ ਆਈ ਸੀ ਟਰਾਂਸਪੋਰਟ ਮੰਤਰੀ ਦੇ ਬਿਆਨ ਦਿੱਤਾ ਸੀ ਉਸ ਦੇ ਰੋਸ ਵਜੋਂ ਤਰੁੰਤ ਸਰਕਾਰ ਅਤੇ ਵਿਭਾਗ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਸੀ।ਪਰ ਵਿਭਾਗ ਅਤੇ ਸਰਕਾਰ ਵੱਲ ਪਰਿਵਾਰ ਅਤੇ ਜਥੇਬੰਦੀ ਦੇ ਰੋਸ ਨੂੰ ਵੇਖਦਿਆਂ ਹੋਇਆਂ ਤਰੁੰਤ ਪਰਿਵਾਰ ਨੂੰ 20 ਲੱਖ ਰੁਪਏ ਦੇ ਚੈਕ ਘਰ ਜਾਕੇ ਪਰਿਵਾਰ ਨੂੰ ਦਿੱਤੇ ਜਾ ਚੁੱਕੇ ਹਨ। ਜੇਕਰ ਮਨੇਜਮੈਂਟ ਅਗਲੇ ਹਫਤੇ ਦੇ ਵਿੱਚ -ਵਿੱਚ 5 ਲੱਖ ਦਾ ਭੁਗਤਾਨ ਵੀ ਕੀਤਾ ਜਾਵੇਗਾ ਜੇਕਰ ਹਫਤੇ ਦੇ ਵਿੱਚ ਨਾ ਦਿੱਤੇ। ਆਗੂ ਦੀ ਸਹਿਮਤੀ ਨਾਲ ਅਗਲੇ ਪ੍ਰੋਗਰਾਮ ਉਲੀਕ ਜਾਣਗੇ ।
ਜਿਸ ਨੂੰ ਵੇਖਦੇ ਹੋਏ ਯੂਨੀਅਨ ਨੇ ਅੱਜ ਤੋ ਜੋ ਹੜਤਾਲ/ਬੰਦ ਦਾ ਰੋਸ ਪ੍ਰਦਰਸ਼ਨ ਦਾ ਫੈਸਲਾ ਲਿਆ ਸੀ ਉਸ ਨੂੰ ਪੋਸਟਪੋਨ ਕੀਤਾ ਜਾਦਾ ਹੈ।
ਜਥੇਬੰਦੀ ਮ੍ਰਿਤਕ ਸਾਥੀਆਂ ਦੇ ਪਰਿਵਾਰਾਂ ਦੇ ਨਾਲ ਖੜੀ ਹੈ ਹਰ ਸੰਭਵ ਮੱਦਦ ਕਰਨ ਲਈ ਪੂਰਨ ਸਹਿਯੋਗ ਕਰੇਗਾ
ਵੱਲੋਂ ਪੰਜਾਬ ਰੋਡਵੇਜ਼ ਪਨਬੱਸ/ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11