ਪੀਆਰਟੀਸੀ ਚ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਵਿਭਾਗ ਦੇ ਖਾਤਮੇ ਵੱਲ ਤੁਰਨ ਲੱਗੀ ਸਰਕਾਰ : ਰੇਸ਼ਮ ਸਿੰਘ ਗਿੱਲ

0
2

Jalandhar – ਅੱਜ ਪੰਜਾਬ ਰੋਡਵੇਜ਼/ ਪੱਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਪ੍ਰੈਸ ਬਿਆਨ ਜਾਰੀ ਕਰਦੀਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਸ਼ਮਸ਼ੇਰ ਸਿੰਘ ਢਿੱਲੋਂ, ਜੁਆਇੰਟ ਸਕੱਤਰ ਜਗਤਾਰ ਸਿੰਘ,ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਸੱਤਾ ਵਿਚ ਆਉਣ ਤੋਂ ਪਹਿਲਾਂ ਸਰਕਾਰ ਵਿਭਾਗਾਂ ਨੂੰ ਬਚਾਉਣ ਦੀ ਗੱਲ ਕਰਦੇ ਸੀ ਪਰ ਹੁਣ ਓਹੀ ਸਰਕਾਰ ਵਿਭਾਗ ਦਾ ਖਾਤਮਾ ਕਰਨ ਤੇ ਤੁਲੀ ਹੋਈ ਹੈ ਜਿਵੇਂ ਕਿ ਕਈ ਸਾਲਾਂ ਤੋਂ PRTC ਵਿੱਚ km ਸਕੀਮ ਬੱਸਾਂ ਵਿਭਾਗ ਨੂੰ ਖਤਮ ਕਰ ਰਹੀ ਸੀ ਪਰ ਹੁਣ ਇਹ ਸਰਕਾਰ ਵੀ km ਬੱਸਾਂ ਪਾਕੇ ਵਿਭਾਗ ਦਾ ਨਿੱਜੀਕਰਨ ਕਰਨ ਤੇ ਲੱਗੀ ਹੋਈ ਹੈ ਕਿਊ ਕਿ ਇਕ km ਸਕੀਮ ਬੱਸ ਦਾ ਟੈਂਡਰ 6 ਸਾਲ ਦਾ ਹੁੰਦਾ ਹੈ ਤੇ 350 km ਹਰ ਰੋਜ ਲਗਭਗ 8 ਰੁਪਏ ਦੇ ਹਿਸਾਬ ਨਾਲ 2800 ਇਕ ਦਿਨ ਤੇ 84000 ਮਹੀਨੇ ਦਾ ਤੇ ਮਿਲੀਭੁਗਤ ਨਾਲ 600 ਤੋ 700 km ਹਰ ਰੋਜ ਕਰਵਾਏ ਜਾਂਦੇ ਹਨ ਕਹਿਣ ਦਾ ਮਤਲਬ 4800 ਤੋ 5600 ਦਿਨ ਦਾ 150000 ਮਹੀਨੇ ਦਾ ਬਣਦਾ ਹੈ ਤੇ ਇਸਤਰ੍ਹਾਂ 6 ਸਾਲ ਵਿੱਚ ਕਰੋੜਾਂ ਰੁਪਏ ਮਾਲਿਕ ਵਿਭਾਗ ਦੇ ਲੁੱਟ ਕੇ ਤੇ ਆਪਣੀ ਬੱਸ ਲੈਕੇ ਚਲਾ ਜਾਂਦਾ ਹੈ ਤੇ ਓਹੀ ਬੱਸ ਜੇਕਰ ਵਿਭਾਗ ਆਪਣੀ ਪਾਵੇ ਤਾਂ 28 ਤੋ 30 ਲੱਖ ਵਿੱਚ ਪੈਦੀ ਹੈ ਤੇ 14 ਤੋ 15 ਸਾਲ ਲੋਕਾਂ ਨੂੰ ਸਹੂਲਤਾਂ ਦਿੰਦੀ ਹੈ

ਕੈਸ਼ੀਅਰ ਬਲਜਿੰਦਰ ਸਿੰਘ ਬਰਾੜ,ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ, ਨੇ ਕਿਹਾ ਕਿ ਜੋ ਕੱਲ ਦਿੜ੍ਹਬਾ ਵਿਖ਼ੇ ਆਉਟਸੋਰਸ ਠੇਕਾ ਸ਼ੰਘਰਸ਼ ਮੋਰਚਾ ਦੇ ਕਰਮਚਾਰੀ ਸਿਰਫ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਕੇ ਮੁੱਖ ਮਤਰੀ ਭਗਵੰਤ ਮਾਨ ਨਾਲ ਸਿਰਫ ਮੀਟਿੰਗ ਦੀ ਮੰਗ ਕਰ ਰਹੇ ਸਨ ਉਹਨਾਂ ਤੇ ਉਥੋਂ ਦੇ ਪ੍ਰਸ਼ਾਸ਼ਨ ਵਲੋ ਖਿੱਚੋਤਾਣ ਅਤੇ ਲਾਠੀਚਾਰਚ ਕੀਤਾ ਗਿਆ ਹੈ ਉਸ ਦੀ ਪੰਜਾਬ ਰੋਡਵੇਜ਼ /ਪਨਬਸ ਅਤੇ PRTC ਕੰਟ੍ਰਕਟ ਵਰਕਰਜ਼ ਯੂਨੀਅਨ ਵਲੋਂ ਸਖ਼ਤ ਸ਼ਬਦਾਂ ਚ ਨੱਖੇਦੀ ਕਰਦੀ ਹੈ

ਮੀਤ ਪ੍ਰਧਾਨ ਜੋਧ ਸਿੰਘ,ਸੀ.ਮੀਤ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਯੂਨੀਅਨ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਸਰਕਾਰ ਆਵਦੇ ਪੱਧਰ ਤੇ ਬੱਜਟ ਰੱਖ ਕੇ ਪੀ ਆਰ ਟੀ ਸੀ ਅਤੇ ਪਨਬੱਸ ਵਿੱਚ ਬੱਸਾਂ ਪਾਵੇ ਜਿਸ ਨਾਲ ਵਿਭਾਗ ਦਾ ਇੱਕ ਬੱਸ ਪਿੱਛੇ ਲੱਖਾਂ ਰੁਪਿਆ ਵੀ ਬੱਚੇਗਾ ਅਤੇ ਬੱਸ ਲੱਗਭਗ 15 ਸਾਲ ਲੋਕਾਂ ਨੂੰ ਸਹੂਲਤਾਂ ਵੀ ਦੇਵੇਗੀ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਨਵੇਂ ਰੁਜਗਾਰ ਦੇ ਮੌਕੇ ਵੀ ਮਿਲਣਗੇ, ਉਹਨਾਂ ਦਸਿਆ ਕੀ ਪਿੱਛਲੇ ਦਿਨੀ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਮੀਟਿੰਗ ਵਿੱਚ ਜੋ ਮੰਗਾ ਮੰਨਿਆ ਹਨ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ ਪੀ ਆਰ ਟੀ ਸੀ ਵਿੱਚ ਕਿਲੋਮੀਟਰ ਬੱਸਾਂ ਦਾ ਟੈਂਡਰ ਤੁਰੰਤ ਰੱਦ ਕੀਤਾ ਜਾਵੇ ਨਹੀਂ ਤਾਂ ਪੰਜਾਬ ਰੋਡਵੇਜ਼ /ਪਨਬਸ ਅਤੇ PRTC ਕੌਂਟ੍ਰਕਟ ਵਰਕਰਜ਼ ਯੂਨੀਅਨ ਤਿੱਖੇ ਸ਼ੰਘਰਸ਼ ਕਰਨ ਨੂੰ ਮਜਬੂਰ ਹੋਵੇਗੀ ਜਿਸ ਦੀ ਜੁੰਮੇਵਾਰ ਪੀ ਆਰ ਟੀ ਸੀ ਦੀ ਮੈਨਿਜਮੈਂਟ ਹੋਵੇਗੀ ।

LEAVE A REPLY

Please enter your comment!
Please enter your name here