Jalandhar, 28, may
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਦਿੱਲੀ ਜੰਤਰ ਮੰਤਰ ਤੇ ਧਰਨਾ ਦੇ ਰਹੇ ਪਹਿਲਵਾਨਾਂ ਦੇ ਹੱਕ ਵਿੱਚ ਬੀਬੀਆਂ ਦਾ ਵਿਸ਼ਾਲ ਜੱਥਾ ਰਵਾਨਾ ਕੀਤਾ ਗਿਆ ਸੀ ਪਰ ਰਸਤੇ ਵਿੱਚ ਹਰਿਆਣਾ ਪੁਲਿਸ ਵੱਲੋ ਉਹਨਾਂ ਨੂੰ ਬੱਲ ਪੂਰਵਕ ਰੋਕਿਆ ਗਿਆ ਹੈ ਇਹ ਮੋਦੀ ਸਰਕਾਰ ਦਾ ਤਾਨਾਸ਼ਾਹ ਹੋਣ ਦਾ ਸਬੂਤ ਅਤੇ ਇਹ ਸਿੱਧਾ ਲੋਕਤੰਤਰ ਦਾ ਘਾਣ ਹੈ ਸਰਕਾਰ ਨੂੰ ਤਾਂ ਚਾਹੀਦਾ ਸੀ ਕਿ ਉਹ ਮੁਲਜ਼ਮਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟਦੀ ਪਰ ਹਨੇਰ ਗਰਦੀ ਇਹ ਹੈ ਕਿ ਆਪਣੇ ਤੇ ਹੋਏ ਜ਼ੁਲਮ ਦਾ ਨਿਆਂ ਲੇਣ ਖਾਤਰ ਧਰਨੇ ਤੇ ਬੈਠੀਆਂ ਦੇਸ਼ ਦੀਆਂ ਧੀਆਂ ਦੀ ਹਮਾਇਤ ਵਿੱਚ ਜਾ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੀਬੀਆਂ ਦੇ ਵੱਡੇ ਕਾਫ਼ਲੇ ਨੂੰ ਰਸਤੇ ਵਿੱਚ ਬੱਲ ਪੂਰਵਕ ਰੋਕਿਆ ਗਿਆ ਹੈ ।ਸਰਕਾਰ ਦਾ ਇਸ ਤੋਂ ਵੱਧ ਬੇਸ਼ਰਮੀ ਭਰਿਆ ਕਾਰਾ ਕੀ ਹੋ ਸਕਦਾ ਹੈ ।ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਇਨਸਾਫ਼ ਲਈ ਲੜਨ ਜਾ ਰਹੇ ਸਾਡੇ ਕਾਫ਼ਲੇ ਤੇ ਕਿਸੇ ਪ੍ਰਕਾਰ ਦਾ ਕੋਈ ਧੱਕਾ ਕੀਤਾ ਗਿਆ ਤਾਂ ਜੱਥੇਬੰਦੀ ਵੱਲੋ ਵੱਡੇ ੲੈਕਸ਼ਨ ਦਾ ਐਲਾਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਸਰਕਾਰ ਆਪ ਹੋਵੇਗੀ ।