ਪਨਬਸ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮ 15 ਅਗਸਤ ਨੂੰ ਕਰਨਗੇ ਮੁੱਖ ਮੰਤਰੀ ਪੰਜਾਬ ਅੱਗੇ ਰੋਸ ਪ੍ਰਦਰਸ਼ਨ -ਰੇਸ਼ਮ ਸਿੰਘ ਗਿੱਲ

0
3

Jalandhar : 24 ਜੁਲਾਈ 2023 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੀ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਸਰਪ੍ਰਸਤ ਕਮਲ ਕੁਮਾਰ ਜੀ ਦੀ ਅਗਵਾਹੀ ਹੇਠ ਹੋਈ। ਜਿਸ ਵਿੱਚ ਚੰਡੀਗੜ੍ਹ ਡਿੱਪੂ ਦੇ ਸਾਥੀ ਜ਼ੋ ਹਿਮਾਚਲ ਦੇ ਹੜ੍ਹ ਦੌਰਾਨ ਮੌਤ ਹੋ ਗਈ ਸੀ । ਸਾਥੀਆਂ ਦੀ ਆਤਮਾ ਦੀ ਸ਼ਾਂਤੀ ਦੇ ਲਈ 2 ਮਿੰਟ ਦਾ ਮੋਨ ਵਰਤ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ । ਜਿਸ ਵਿੱਚ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਦੀਆ ਮੰਗਾਂ ਨੂੰ ਬਿਲਕੁਲ ਅਣਦੇਖਾ ਕਰ ਰਹੀ ਹੈ ਜ਼ੋ 19/12/2022 ਮੀਟਿੰਗ ਦੇ ਜ਼ੋ ਵਿਜੇ ਕੁਮਾਰ ਜੰਜੂਆ ਪ੍ਰਿਸੀਪਾਲ ਸੈਕਟਰੀ ਪੰਜਾਬ ਨੇ ਮੰਗਾਂ ਮੰਨੀਆਂ ਸੀ। 27 ਜੂਨ 2023 ਨੂੰ ਫਿਰ ਤੋਂ ਯੂਨੀਅਨ ਨੇ ਸੰਘਰਸ਼ ਕੀਤਾ ਮੌਕੇ ਤੇ ਸਟੇਟ ਟ੍ਰਾਂਸਪੋਰਟ ਸੈਕਟਰੀ ਪੰਜਾਬ ਨੇ ਮੰਗਾਂ ਨੂੰ ਪੂਰਾ ਕਰਨ ਦੇ 10 ਜੁਲਾਈ ਤੱਕ ਮੰਗਾਂ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ । ਪਰ ਅੱਜ 14 ਦਿਨ ਉੱਪਰ ਬੀਤ ਚੁੱਕੇ ਹਨ ਹੁਣ ਤੱਕ ਮੰਗਾਂ ਨੂੰ ਬੂਰ ਨਹੀਂ ਪਿਆ ਜਿਸ ਦੇ ਕਾਰਣ ਜੱਥੇਬੰਦੀ ਨੂੰ ਸਰਕਾਰ ਦੇ ਖਿਲਾਫ ਵਾਰ -ਵਾਰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ । ਟਰਾਂਸਪੋਰਟ ਵਿਭਾਗ ਦੇ ਕਾਮੇ ਲਗਭਗ 10 ਤੋ 12 ਘੰਟੇ ਕੰਮ ਕਰਨ ਦੇ ਬਾਵਜੂਦ ਮਿਹਨਤ ਦਾ ਪੂਰਾ ਮੁੱਲ ਨਹੀਂ ਦਿੱਤਾ ਜਾ ਰਿਹਾ ਜ਼ੋ ਕਿ ਵਰਕਰ ਲੰਮੇ ਸਮੇਂ ਤੋਂ ਸੰਤਾਪ ਭੋਗ ਰਹੇ ਨੇ ਠੇਕੇਦਾਰੀ ਸਿਸਟਮ ਤਹਿਤ ਵਰਕਰਾਂ ਦੀ ਲੁੱਟ GST ਦੇ ਰੂਪ ਵਿੱਚ ਹੋਣ ਵਾਲੀ ਲੁੱਟ ਨੂੰ ਰੋਕੇ ਅਤੇ ਠੇਕੇਦਾਰ (ਵਿਚੋਲਿਆਂ) ਨੂੰ ਬਾਹਰ ਕਰਕੇ ਸਰਕਾਰ ਮੁਲਾਜ਼ਮ ਨੂੰ ਵਿਭਾਗ ਵਿੱਚ ਪੱਕਾ ਕਰੇ ।
(1) ਸਰਕਾਰ ਵਿਭਾਗ ਦੇ ਵਿੱਚ ਠੇਕੇਦਾਰ ਵਿਚੋਲੀਏ ਨੂੰ ਬਾਹਰ ਕਰੇ ਸਰਕਾਰ GST ਦੇ ਰੂਪ ਵਿੱਚ 20ਤੋ25 ਕਰੋੜ ਰੁਪਏ ਦੀ ਲੁੱਟ ਨੂੰ ਰੋਕੇ ਸਰਕਾਰ ਵਿਭਾਗਾਂ ਦੇ ਵਿੱਚ ਮੁਲਾਜ਼ਮਾਂ ਨੂੰ ਪੱਕਾ ਕਰੇ
(2) ਤਨਖਾਹ ਦੇ ਵਿੱਚ ਇਕਸਾਰਤਾ ਕਰਕੇ 5% ਵਾਧਾ ਲਾਗੂ ਕੀਤਾ ਜਾਵੇ।
(3) ਕਿਲੋਮੀਟਰ ਸਕੀਮ ਤਹਿਤ ਬੱਸਾਂ ਦਾ ਟੈਂਡਰ ਰੱਦ ਕੀਤਾ ਜਾਵੇ ਤਾਂ ਜ਼ੋ ਵਿਭਾਗ ਦਾ ਨਿੱਜੀਕਰਨ ਨੂੰ ਰੋਕਿਆ ਜਾ ਜਾਵੇ ਅਤੇ ਟਰਾਂਸਪੋਰਟ ਮਾਫੀਆ ਬੰਦ ਕਰਕੇ ਵਿਭਾਗ ਆਪਣੀਆਂ ਬੱਸਾਂ ਪਾ ਕੇ ਸਰਕਾਰੀ ਬੱਸਾਂ ਦੀ ਗਿੱਣਤੀ ਘੱਟੋ ਘੱਟ 10 ਹਜ਼ਾਰ ਕੀਤੀ ਜਾਵੇ ਤਾ ਜੋ ਲੋਕਾਂ ਨੂੰ ਸਫ਼ਰ ਸਹੂਲਤਾਂ ਨਰਵਿਗਨ ਮੁਹਾਈਆ ਕਰਵਾਈਆ ਜਾਣ।
(4) ਕੰਡੀਸਨਾ ਦੇ ਵਿੱਚ ਸੋਧ ਕੀਤੀ ਜਾਵੇ ਅਤੇ ਕੱਢੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ।
ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਢਿਲੋਂ ਨੇ ਬੋਲਦਿਆਂ ਕਿਹਾ ਕਿ ਹਰ ਵਾਰ ਸਰਕਾਰ ਯੂਨੀਅਨ ਨੂੰ ਲਿਖਤੀ ਰੂਪ ਦੇ ਵਿੱਚ ਭਰੋਸਾ ਦਿੱਤਾ ਜਾਦਾ ਹੈ ਪਰ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਸਰਕਾਰ ਹਰ ਪਾਸੇ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ । ਸਰਕਾਰ ਝੂਠੇ ਲਾਰੇ ਲਾ ਕੇ ਸਮਾਂ ਟਪਾ ਰਹੀ ਹੈ ਜ਼ੋ ਯੂਨੀਅਨ ਨੂੰ ਬਿਲਕੁਲ ਬਰਦਾਸ਼ਤ ਨਹੀਂ ਨਾਲ ਸੂਬਾ ਮੀਤ ਪ੍ਰਧਾਨ ਹਰਕੇਸ਼ ਵਿੱਕੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵਾਰ-ਵਾਰ ਸੰਘਰਸ਼ ਕਰਨ ਨੂੰ ਮਜਬੂਰ ਕਰ ਰਹੀ ਹੈ ਜਿਸ ਵਿੱਚ ਜੰਥੇਬੰਦੀ ਨੇ ਫੈਸਲਾ ਕੀਤਾ ਜਿਸ ਵਿੱਚ ਸੂਬਾ ਕਮੇਟੀ ਦੇ ਆਗੂ ਜੁਆਇੰਟ ਸੈਕਟਰੀ ਜਲੋਰ ਸਿੰਘ ,ਗੁਰਪ੍ਰੀਤ ਪੰਨੂ , ਦਲਜੀਤ ਸਿੰਘ , ਰੋਹੀ ਰਾਮ , ਹੀਰਾ ਸਿੰਘ, ਕੇਵਲ ਸਿੰਘ, ਰਣਜੀਤ ਸਿੰਘ , ਬਲਵਿੰਦਰ ਸਿੰਘ ਰਾਠ , ਹਰਪ੍ਰੀਤ ਸੋਢੀ , ਨਿਰਪਾਲ ਸਿੰਘ ਪੱਪੂ , ਗੁਰਪ੍ਰੀਤ ਸਿੰਘ ਬੜੈਚ ,ਜਸਪਾਲ ਸ਼ਰਮਾ, ਗੁਰਮੀਤ ਸਿੰਘ, ਮੰਗਾਂ ਸਿੰਘ,ਰਾਜ ਕੁਮਾਰ,ਆਦਿ ਆਗੂ ਨੇ ਫੈਸਲਾ ਕੀਤਾ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਣਗੇ 31 ਜੁਲਾਈ ਨੂੰ ਗੇਟ ਰੈਲੀਆਂ , 4 ਅਗਸਤ ਬੱਸ ਸਟੈਂਡਾ ਉਪਰ 2 ਘੰਟੇ ਰੋਸ਼ ਪ੍ਰਦਰਸਨ ਕੀਤੇ ਜਾਣਗੇ ,11 ਅਗਸਤ ਗੇਟ ਰੈਲੀ 14,15,16ਅਗਸਤ ਨੂੰ ਹੜਤਾਲ ਮੁੱਖ ਮੰਤਰੀ ਪੰਜਾਬ ਜਿਥੇ ਵੀ ਝੰਡਾ ਲਹਿਰਾਉਣ ਆਉਣਗੇ ਉਹਨਾਂ ਤੋਂ ਸਵਾਲ ਪੁੱਛਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਆਪਣੀਆਂ ਮੰਗਾਂ ਦਾ ਹੱਲ ਕਰਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ ਇਸ ਐਕਸ਼ਨ ਵਿੱਚ ਹੋਣ ਵਾਲੇ ਨੁਕਸਾਨ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਤੇ ਮਨੇਜਮੈਂਟ ਦੀ ਹੋਵੇਗੀ ਪਬਲਿਕ ਤੋਂ ਵੀ ਮਾਫ ਮੰਗਦੇ ਹਾਂ ਕਿ ਹਰ ਵਾਰ ਸਰਕਾਰ ਲਾਰੇ ਲਾ ਰਹੀ ਜਿਸ ਕਾਰਨ ਲੋਕਾਂ ਨੂੰ ਸਫ਼ਰ ਸਹੂਲਤਾਂ ਦੀ ਸਹੂਲਤ ਨਹੀਂ ਦੇ ਪਾਉਂਦੇ ਅਤੇ ਵਰਕਰਾ ਨੂੰ ਡਿਊਟੀਆਂ ਦੀ ਥਾਂ ਤੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨੇ ਪੈਂਦੇ ਹਨ।

LEAVE A REPLY

Please enter your comment!
Please enter your name here