ਜਲੰਧਰ : ਪਿੰਡ ਜੌਹਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਜੰਗਲਾਤ ਵਿਭਾਗ ਤੋਂ ਸਾਮਾਨ ਖਰੀਦਣ ਵਾਲੇ ਠੇਕੇਦਾਰਾਂ ਅਤੇ ਆਰਾ ਮਿੱਲ ਮਾਲਕਾਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਠੇਕੇਦਾਰਾਂ ਅਤੇ ਮਿੱਲ ਮਾਲਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਐਸੋਸੀਏਸ਼ਨ ਬਣਾਉਣ ਦਾ ਵਿਚਾਰ ਪ੍ਰਗਟ ਕੀਤਾ ਗਿਆ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪਹਿਲੀ ਪੰਜਾਬ ਜੰਗਲਾਤ ਵੁੱਡ ਕੰਟਰੈਕਟਰਜ਼ ਐਂਡ ਸਾਅ ਮਿੱਲਜ਼ ਐਸੋਸੀਏਸ਼ਨ ਜਫ਼ਬਣੀ ਹੋਈ ਹੈ ਉਸ ਦੇ ਪ੍ਰਧਾਨ ਸੰਸਥਾਪਕ ਰਣਜੀਤ ਸਿੰਘ ਅਤੇ ਚੇਅਰਮੈਨ ਮੁਹੰਮਦ ਅਨਵਰ ਮਲੇਰਕੋਟਲਾ ਸਮੇਤ ਮੌਜੂਦ ਠੇਕੇਦਾਰ ਅਤੇ ਸਾਅ ਮਿਲ ਮਾਲਕਾਂ ਦੀ ਮਨਜ਼ੂਰੀ ਦੇ ਨਾਲ ਉਸ ਨੂੰ ਭੰਗ ਕਰ ਦਿੱਤਾ ਗਿਆ ਹੈ। ਇਸ ਮੀਟਿੰਗ ਵਿੱਚ ਮੌਜੂਦ ਸਾਰੇ ਮੈਂਬਰਾਂ ਦੀ ਸਹਿਮਤੀ ਦੇ ਨਾਲ
ਸਮੇਤ ਸਾਰੇ ਹਾਜ਼ਰ ਠੇਕੇਦਾਰਾਂ ਅਤੇ ਆਰਾ ਮਿੱਲ ਮਾਲਕਾਂ ਦੀ ਸਰਬਸੰਮਤੀ ਨਾ ਨਿਊ ਪੰਜਾਬ ਫੋਰੈਸਟ ਵੁੱਡ ਕੰਟਰੈਕਟਰਜ਼ ਐਂਡ ਸਾ ਮਿੱਲਜ਼ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ ਅਤੇ ਜਲਦੀ ਹੀ ਇਸ ਸੰਸਥਾ ਨੂੰ ਪੰਜਾਬ ਸਰਕਾਰ ਦੇ ਸੁਸਾਇਟੀਆਂ ਅਤੇ ਕੰਪਨੀਆਂ ਵਿਭਾਗ ਕੋਲ ਰਜਿਸਟਰਡ ਕਰ ਦਿੱਤਾ ਜਾਵੇਗਾ। ਵੀ ਦਰਜ ਕੀਤਾ ਜਾਵੇ। ਮੀਟਿੰਗ ਵਿੱਚ ਕਮੇਟੀ ਦੀ ਸਹਿਮਤੀ ਨਾਲ ਸਇਸ ਮੌਕੇ ਚੀਫ ਪੈਟਰਨ ਮੁਹੰਮਦ ਅਨਵਰ ਮਲੇਰਕੋਟਲਾ, ਸੰਸਥਾਪਕ ਤੇ ਚੇਅਰਮੈਨ ਰਣਜੀਤ ਸਿੰਘ ਜਲੰਧਰ, ਪ੍ਰਧਾਨ ਪ੍ਰਿੰਸ ਵਰਮਾ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਕਰਤਾਰਪੁਰ, ਮੀਤ ਪ੍ਰਧਾਨ ਬਲਜੀਤ ਸਿੰਘ, ਜਨਰਲ ਸਕੱਤਰ ਸਿਤਾਰ ਮੁਹੰਮਦ ਲਿਬੜਾ, ਕੈਸ਼ੀਅਰ ਸੰਦੀਪ ਸਿੰਘ ਵਿਰਦੀ, ਕਾਨੂੰਨੀ ਸਲਾਹਕਾਰ ਖੁਸ਼ੀ ਮੁਹੰਮਦ, ਸਲਾਹਕਾਰ ਮਨਜੀਤ ਸਿੰਘ, ਜੀ. ਖਾਨ, ਮੈਂਬਰ ਪਾਲ ਸਿੰਘ, ਮੁਕੇਸ਼ ਕਲੇਰ ਨੂੰ ਨਿਯੁਕਤ ਕੀਤਾ ਗਿਆ ਹੈ।