ਧੋਗੜੀ ਗਊ ਮਾਸ ਫੈਕਟਰੀ ਮਾਮਲੇ ਵਿਚ ਮੁੱਖ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਜਾਵੇ – ਰਾਸ਼ਟਰੀ ਏਕਤਾ ਦਲ

0
1

ਜਲੰਧਰ – ਪਿਛਲੇ ਦਿਨੀਂ ਜੌ ਜਲੰਧਰ ਦੇ ਕਰਤਾਰਪੁਰ ਹਲਕੇ ਨਾਲ ਸੰਬੰਧਤ ਧੋਗੜੀ ਰੋਡ ਤੇ ਜੋਂ ਗਊ ਮਾਸ ਨਾਲ ਸੰਬੰਧਤ ਮਾਮਲਾ ਸਾਹਮਣੇ ਆਇਆ ਕਿ ਸੀ ਜਿਸ ਵਿੱਚ ਤਕਰੀਬਨ 14 ਮੁਲਾਜਮਾਂ ਨੂੰ ਪੁਲਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਗ੍ਰਿਫਤ ਵਿਚ ਲਿਆ ਸੀ ਉਸ ਦੇ ਸਬੰਧ ਵਿੱਚ ਆਜ ਰਾਸ਼ਟਰੀਆ ਏਕਤਾ ਦਲ ਦੇ ਪ੍ਰਧਾਨ ਅਯੂਬ ਦੁੱਗਲ, ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਅਤੇ ਸੀਨੀਅਰ ਆਗੂ ਦੀ ਅਗਵਾਈ ਵਿਚ ਅੱਜ ਏਡੀਜੀਪੀ ਐਮਐਫ ਫਾਰੂਕੀ ਨੂੰ ਮੰਗ ਪੱਤਰ ਦਿੱਤਾ ਜਿਸ ਵਿਚ ਬੇਨਤੀ ਕੀਤੀ ਗਈ ਕੇ ਜੋਂ ਵੀ ਇਸ ਗਊ ਮਾਮਲੇ ਨਾਲ ਸੰਬੰਧਤ ਗ੍ਰਿਫਤਾਰੀਆਂ ਹੋਈਆਂ ਉਹ ਨਾਕਾਫੀ ਹਨ ਅਤੇ ਨਾਲ ਹੀ ਇਹ ਵੀ ਮੰਗ ਕਰਦੇ ਹਾਂ ਕੀ ਜੋਂ ਇਸ ਗਊ ਮਾਸ ਫੈਕਟਰੀ ਦਾ ਮਾਸਟਮਾਇੰਡ ਵੈਭਵ ਨਾਮ ਦਾ ਮੁੱਖ ਦੋਸ਼ੀ ਹੈ ਉਸ ਨੂੰ ਨਿਰਪੱਖ ਤਫਤੀਸ਼ ਕਰਕੇ ਉਸ ਤੇ ਬਣਦੀ ਕਾਰਵਾਈ ਕਰਕੇ ਪਰਚਾ ਦੇ ਕੇ ਉਸ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ, ਆਗੂਆ ਨੇ ਦਸਿਆ ਕੀ ਇਸ ਕਾਂਡ ਨਾਲ ਕੋਈ ਵੀ ਧਰਮ ਯਾਂ ਜਾਤ ਦਾ ਵਿਅਕਤੀ ਹੋਵੇ ਉਸ ਦਾ ਪਰਦਾ ਫਾਸ਼ ਕਰਕੇ ਕਾਰਵਾਈ ਕੀਤੀ ਜਾਵੇ ਅਤੇ ਇਹ ਵੀ ਦਸਿਆ ਕੀ ਸਾਨੂੰ ਏਡੀਜੀਪੀ ਸਾਹਿਬ ਨੇ ਵਿਸ਼ਵਾਸ਼ ਦਿਵਾਇਆ ਹੈ ਕੀ ਦੋਸ਼ੀਆ ਉਪਰ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਗਈ। ਅਗਰ ਕਾਰਵਾਈ ਨਹੀਂ ਹੋਈ ਤਾਂ ਵੱਡੇ ਪੱਧਰ ਤੇ ਧਰਨਾ ਦਿੱਤਾ ਜਾਵੇਗਾ ਅਜ ਸਾਡੇ ਨਾਲ਼ ਦੀਪ ਸਿੰਘ ਰਾਠੌਰ ਸੀਨੀਅਰ ਯੂਥ ਆਗੂ ਅਮ੍ਰਿਤਬੀਰ ਸਿੰਘ, ਯਾਦਵ ਜੀ, ਐਡਵੋਕੇਟ ਵਿਨੇ ਕੁਮਾਰ, ਅਜ਼ਾਦ, ਮਨਦੀਪ ਸਿੰਘ ਜੀ ਹਾਜਿਰ ਸਨ

LEAVE A REPLY

Please enter your comment!
Please enter your name here