ਡਾ. ਨਿੱਜਰ ਨੂੰ ਅਹੁਦੇ ਤੋਂ ਹਟਾਉਣਾ ਦਾ ਮਾਮਲਾ, ਬਾਜਵਾ ਨੇ ‘ਆਪ’ ਨੂੰ ਗੈਰ-ਲੋਕਤੰਤਰੀ ਦੱਸਿਆ ਜੋ ਵੱਖ-ਵੱਖ ਦ੍ਰਿਸ਼ਟੀਕੋਣਾਂ ਦਾ ਆਦਰ ਨਹੀਂ ਕਰਦਾ

0
1

ਚੰਡੀਗੜ੍ਹ, 31 ਮਈ : ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਤਾਨਾਸ਼ਾਹ ਅਤੇ ਕੱਟੜ ਪਾਰਟੀਆਂ ਵਿੱਚੋਂ ਇੱਕ ਕਰਾਰ ਦਿੰਦੇ ਹੋਏ, ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਕਿਹਾ ਕਿ ‘ਆਪ’ ਸਰਕਾਰ ਕੋਲ ਸਪਸ਼ਟ ਤੌਰ ‘ਤੇ ਉਨ੍ਹਾਂ ਲੋਕਾਂ ਲਈ ਕੋਈ ਥਾਂ ਨਹੀਂ ਹੈ, ਜੋ ਵੱਖ-ਵੱਖ ਵਿਚਾਰਾਂ ਅਤੇ ਵਿਸ਼ਵਾਸ ਪ੍ਰਣਾਲੀਆਂ ਦੇ ਮਾਲਕ ਹਨ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਭ ਤੋਂ ਵੱਧ ਪੜੇ-ਲਿਖੇ ਅਤੇ ਸੁਹਿਰਦ ਮੰਤਰੀਆਂ ਵਿੱਚੋਂ ਇੱਕ, ਅਤੇ ਇੱਕ ਗੁਰਸਿੱਖ, ਡਾ ਇੰਦਰਬੀਰ ਸਿੰਘ ਨਿੱਜਰ ਨੂੰ ਮੰਤਰੀ ਮੰਡਲ ਵਿੱਚ ਬਰਦਾਸ਼ਤ ਨਹੀਂ ਕਰ ਸਕਦੇ ਸੀ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ।

“ਡਾ. ਨਿੱਝਰ, ਜੋ ਕਿ ਚੀਫ਼ ਖ਼ਾਲਸਾ ਦੀਵਾਨ ਦੇ ਚੁਣੇ ਹੋਏ ਮੁਖੀ ਵੀ ਹਨ, ਨੇ ਅਜੀਤ ਅਖ਼ਬਾਰ ਦੇ ਸੰਪਾਦਕ ਡਾ ਬਰਜਿੰਦਰ ਸਿੰਘ ਹਮਦਰਦ ਦੇ ਹੱਕ ਵਿਚ ਆਪਣੇ ਸੁਤੰਤਰ ਵਿਚਾਰ ਪਰਗਟ ਕੀਤੇ, ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਅੱਜ-ਕੱਲ੍ਹ ਸਭ ਤੋਂ ਵੱਧ ਨਫ਼ਰਤ ਕਰਦੇ ਹਨ। ਹਮਦਰਦ ਬਾਰੇ ਉਨ੍ਹਾਂ ਦਾ ਬਿਆਨ ਪੰਜਾਬ ਦੇ ਹੰਕਾਰੀ ਮੁੱਖ ਮੰਤਰੀ ਨੂੰ ਪਸੰਦ ਨਹੀਂ ਆਇਆ,”, ਬਾਜਵਾ ਨੇ ਅੱਗੇ ਕਿਹਾ।

ਇੱਕ ਬਿਆਨ ਵਿਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਡਾ ਨਿੱਜਰ ਦਾ ਅਸਤੀਫ਼ਾ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੇ ਤੁਰੰਤ ਪਰਵਾਨ ਕਰ ਲਿਆ ਅਤੇ ਪੰਜਾਬ ਦੇ ਰਾਜਪਾਲ ਨੂੰ ਭੇਜ ਦਿੱਤਾ। ਹਾਲਾਂਕਿ, ‘ਆਪ’ ਸਰਕਾਰ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸੀ, ਜਿਸ ਨੂੰ ਸਭ ਤੋਂ ਗੰਭੀਰ ਜਿਨਸੀ ਸ਼ੋਸ਼ਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। “ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੀ ਹੋਰ ਚੋਟੀ ਦੀ ਲੀਡਰਸ਼ਿਪ ਨੇ ਭਾਜਪਾ ਦੇ ਤਾਜ਼ਾ ਆਰਡੀਨੈਂਸ ਨੂੰ ‘ਲੋਕਤੰਤਰ ਦੀ ਹੱਤਿਆ’ ਕਰਾਰ ਦਿੱਤਾ। ਕੀ ਪਾਰਟੀ ਦੇ ਅੰਦਰ ਵੱਖ-ਵੱਖ ਦ੍ਰਿਸ਼ਟੀਕੋਣਾਂ ਦਾ ਅਪਮਾਨ ਕਰਨਾ ਵੀ ਗੈਰ-ਲੋਕਤੰਤਰੀ ਨਹੀਂ ਹੈ? ਇਹ ਇੱਕ ਜਾਣਿਆ-ਪਛਾਣਿਆ ਤੱਥ ਹੈ ਕਿ ‘ਆਪ’ ਦੇ ਦਾਇਰੇ ਵਿੱਚ ਲੋਕਤੰਤਰੀ ਸਿਧਾਂਤਾਂ ਦਾ ਅਭਿਆਸ ਨਹੀਂ ਕੀਤਾ ਜਾਂਦਾ। ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣ ਤੋਂ ਪਹਿਲਾਂ ‘ਆਪ’ ਨੇ ਆਪਣੀ ਕੱਟੜਤਾ ਨਾਲ ਸੁੱਚਾ ਸਿੰਘ ਛੋਟੇਪੁਰ, ਡਾ ਧਰਮਵੀਰ ਗਾਂਧੀ, ਕੰਵਰ ਸੰਧੂ ਸਮੇਤ ਅਨੇਕਾਂ ਆਗੂਆਂ ਨੂੰ ਸ਼ਿਕਾਰ ਬਣਾਇਆ।

LEAVE A REPLY

Please enter your comment!
Please enter your name here