Jalandhar : ਅੱਜ ਮਿਤੀ 08/07/2023 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵਲੋ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਿਛਲੇ ਦਿਨੀਂ 27 ਜੂਨ ਨੂੰ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਸੀ ਜਿਸ ਵਿੱਚ ਮਾਨਯੋਗ ਟਰਾਂਸਪੋਰਟ ਸੈਕਟਰੀ ਸਾਹਿਬ ਅਤੇ ਪਨਬਸ ਪੀ ਆਰ ਟੀ ਸੀ ਦੋਵੇ ਵਿਭਾਗਾਂ ਦੇ ਅਧਿਕਾਰੀਆਂ ਵੀ ਮੌਜੂਦ ਸਨ ਜਿਸ ਵਿੱਚ ਮੰਗਾਂ ਸਬੰਧੀ ਪ੍ਰੋਸੀਡਿੰਗ ਕੱਢ ਕੇ ਯੂਨੀਅਨ ਨੂੰ 10 ਜੁਲਾਈ ਤੱਕ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਯੂਨੀਅਨ ਵਲੋਂ ਹੜਤਾਲ ਨੂੰ ਪੋਸਟਪੋਨ ਕੀਤਾ ਗਿਆ ਸੀ ਪਰ ਅੱਜ 8 ਜੁਲਾਈ ਹੋ ਚੁੱਕੀ ਹੈ ਹੁਣ ਤੱਕ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਵਰਕਰ ਦਾ ਰੋਸ ਵੱਧਦਾ ਜਾ ਰਿਹਾ ਹੈ ਪਿੱਛਲੇ ਸਮੇਂ ਵੀ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੇ ਨਾਲ ਯੂਨੀਅਨ ਦੀਆ 5 ਤੋ 7 ਮੀਟਿੰਗ ਹੋ ਚੁੱਕੀਆ ਨੇ ਇੱਥੋਂ ਤੱਕ ਮੁੱਖ ਮੰਤਰੀ ਪੰਜਾਬ ਦੇ ਨਾਲ ਵੀ ਜਲੰਧਰ ਜ਼ਿਮਨੀ ਚੋਣ ਦੇ ਦੌਰਾਨ ਮੀਟਿੰਗ ਕੀਤੀ ਗਈ ਸੀ। ਚੋਣ ਦੇ ਕਾਰਣ ਮੁੱਖ ਮੰਤਰੀ ਪੰਜਾਬ ਨੇ ਭਰੋਸਾ ਦਿੱਤਾ ਸੀ ਕਿ ਹੁਣ ਇਲੈਕਸ਼ਨ ਦਾ ਸਮਾਂ ਹੈ। ਹੁਣ ਮੇਰੇ ਕੋਲ ਸਮਾਂ ਨਹੀਂ ਹੈ। ਜਲਦੀ ਹੀ ਮੀਟਿੰਗ ਸੱਦ ਕੇ ਇੱਕ ਮਹੀਨੇ ਦੇ ਵਿੱਚ ਵਿੱਚ ਹੱਲ ਕੀਤਾ ਜਾਵੇਗਾ। ਪਰ ਜਾਪਦਾ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਟਰਾਂਸਪੋਰਟ ਵਿਭਾਗ ਅਤੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਵੱਲ ਕੋਈ ਧਿਆਨ ਨਹੀਂ ਹੈ
ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਨੇ ਬੋਲਦਿਆਂ ਕਿਹਾ ਸੂਬਾ ਸਰਕਾਰ ਸੂਬੇ ਦੇ ਵਿੱਚ ਰੋਜ਼ਗਾਰ ਪੈਦਾ ਕਰਨ ਦੀ ਗੱਲ ਅਕਸਰ ਕਰਦੀ ਰਹਿੰਦੀ ਹੈ । ਪਰ ਟਰਾਂਸਪੋਰਟ ਵਿਭਾਗ ਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਲਗਭਗ 10 ਤੋ 15 ਹੋ ਚੁੱਕੇ ਹਨ ਪਰ ਸਰਕਾਰਾ ਬਦਲਦੀਆਂ ਗਈਆਂ ਪਰ ਕੱਚੇ ਮੁਲਾਜ਼ਮਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਕੁਝ ਵਰਕਰ ਤਾਂ ਉਮਰਾ ਪੂਰੀਆਂ ਕਰਕੇ ਖਾਲੀ ਹੱਥ ਰਟਾਇਰਡ ਹੋ ਕੇ ਘਰ ਵੀ ਤੁਰ ਗਏ ਨੇ ਪਰ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਕੋਈ ਵੀ ਪਾਲਸੀ ਨਹੀਂ ਤਿਆਰ ਕੀਤੀ ਗਈ ।
ਸੂਬਾ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਹਿੰਦੇ ਸੀ ਕਿ ਸਭ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਲਗਭਗ 2 ਸਾਲ ਹੋਣ ਵਾਲੇ ਹਨ ਹੁਣ ਤੱਕ ਕੋਈ ਹੱਲ ਨਹੀਂ ਕੀਤਾ ਗਿਆ ਠੇਕੇਦਾਰੀ ਸਿਸਟਮ ਤਹਿਤ GST ਦੇ ਰੂਪ ਵਿੱਚ ਵਿਭਾਗ ਅਤੇ ਕੱਚੇ ਮੁਲਾਜ਼ਮਾਂ ਦੀ ਲੁੱਟ ਚੱਲ ਰਹੀ ਹੈ ਉਲਟਾ ਵਿਭਾਗ ਨੂੰ ਲੁੱਟਣ ਦੇ ਲਈ ਕਿਲੋਮੀਟਰ ਸਕੀਮ ਬੱਸਾਂ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਪੀ.ਆਰ.ਟੀ.ਸੀ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਹਨ ਅਤੇ ਇੱਕ ਬੱਸ ਕਰੀਬ 1 ਤੋਂ ਸਵਾ ਕਰੋੜ ਰੁਪਏ ਪੰਜ ਸਾਲ ਵਿੱਚ ਲੈ ਅਤੇ ਬੱਸ ਵੀ ਲੈ ਜਾਣੀ ਹੈ ਜੇਕਰ ਟਰਾਂਸਪੋਰਟ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਦਾ ਹੱਲ ਤੇ ਕਿਲੋਮੀਟਰ ਸਕੀਮ ਤਹਿਤ ਬੱਸਾ ਦੇ ਟੈਂਡਰ ਰੱਦ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੀ ਤਿੱਖੇ ਸੰਘਰਸ਼ ਕੀਤੇ ਜਾਣਗੇ। ਤੇ ਕਿਹਾ ਕਿ 6 ਜੂਨ ਨੂੰ PRTC ਦੀ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਹੋਈ ਜਿਸ ਵਿਚ ਚੇਅਰਮੈਨ ਸਾਹਿਬ ਰਣਜੋਧ ਸਿੰਘ ਜੀ ਕਿਹਾ ਕਿ ਜਦੋਂ ਦਾ ਅਹੁਦਾ ਸੰਭਾਲਿਆ ਹੈ ਵਿਭਾਗ ਦੀ ਆਮਦਨ ਵਧੀ ਹੈ ਤੇ PRTC ਦੀ ਆਮਦਨ ਵਧਾਉਣ ਲਈ ਹੋਰ ਕਦਮ ਚੁੱਕ ਰਹੇ ਹਾਂ ਪਰ ਗਰਾਊਂਡ ਲੇਬਲ ਤੇ ਵਰਕਰਾਂ ਦਾ ਸ਼ੋਸਣ ਜਾਰੀ ਹੈ ਜਿਵੇਂ ਕਿ ਨਾ ਤਾਂ ਵਰਕਰਾਂ ਨੂੰ 5% ਤਨਖ਼ਾਹ ਵਾਧਾ ਦਿੱਤਾ ਤੇ ਜਿੰਨਾ ਮੁਲਾਜਮਾਂ ਦੀ ਤਨਖਾਹ ਘੱਟ ਹੈ ਉਨਾਂ ਦੀ ਤਨਖਾਹ ਵਿੱਚ ਵਾਧੇ ਦੀ ਸਹਿਮਤੀ ਬਣੀ ਸੀ ਪਰ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਰਕਰਾਂ ਨੂੰ ਦੇਣ ਲਈ ਕੁਝ ਵੀ ਨਹੀਂ ਵਿਚਾਰਿਆ ਗਿਆ ਸਗੋਂ ਇੰਨੇ ਮੁਨਾਫ਼ੇ ਦੇ ਹੋਣ ਦੇ ਬਾਵਜੂਦ ਵੀ ਵਰਕਰਾਂ ਨੂੰ ਇਸ ਮਹੀਨੇ ਅੱਧੀ ਤਨਖਾਹ 50% ਦਿੱਤੀ ਜਾ ਰਹੀ ਹੈ ਜਿਸ ਦਾ ਜਥੇਬੰਦੀ ਸਖ਼ਤ ਵਿਰੋਧ ਕਰਦੀ ਹੈ ਜਿਸ ਕਾਰਨ ਮੰਨੀ ਮੰਗਾ ਤਨਖ਼ਾਹ ਵਾਧਾ, ਕੰਡੀਸ਼ਨਾ ਵਿੱਚ ਸੋਧ, ਬਲੈਕਲਿਸਟ ਕਰਮਚਾਰੀ ਬਹਾਲ, ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਕਰਕੇ ਸਰਕਾਰੀ ਬੱਸਾਂ ਪਾਉਣੀਆਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋ 11 ਜੁਲਾਈ ਨੂੰ 2 ਘੰਟੇ ਦੇ ਲਈ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਕੀਤੇ ਜਾਣਗੇ ਤੇ ਅਗਲੇ ਐਕਸ਼ਨਾ ਦੇ ਐਲਾਨ ਕੀਤੇ ਜਾਣਗੇ ਜਿਸ ਦੀ ਜੁੰਮੇਵਾਰੀ ਟਰਾਂਸਪੋਰਟ ਵਿਭਾਗ ਦੀ ਮੈਨਿਜਮੈਂਟ ਦੀ ਹੋਵੇਗੀ