
Jalandhar, 15, May
ਅੱਜ ਮਿਤੀ 15/05/2023 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11ਦੀ ਪੈਨਿਲ ਮੀਟਿੰਗ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਟਰਾਂਸਪੋਰਟ ਮੰਤਰੀ ਲਾਲ ਜੀਤ ਸਿੰਘ ਭੁੱਲਰ ਅਤੇ ਮਾਨਯੋਗ ਸਟੇਟ ਟ੍ਰਾਂਸਪੋਰਟ ਸੈਕਟਰੀ, ਡਰਾਇਕੈਟਰ ਸਟੇਟ ਟ੍ਰਾਂਸਪੋਰਟ ਪੰਜਾਬ ਨਾਲ ਮੀਟਿੰਗ ਹੋਈ, ਜਿਸ ਵਿੱਚ ਟਰਾਂਸਪੋਰਟ ਵਿਭਾਗ ਦੀਆ ਵੱਖ-ਵੱਖ ਮੰਗਾਂ ਤੇ ਗੱਲਬਾਤ ਹੋਈ
(1) ਕੱਚੇ ਮੁਲਾਜ਼ਮਾਂ ਨੂੰ ਸਰਵਿਸ ਰੂਲ ਤਹਿਤ ਪੱਕੇ ਕਰੋ ।
ਜਵਾਬ- ਸਬ ਕਮੇਟੀ ਦੀ ਮੀਟਿੰਗਾਂ ਚੱਲ ਰਹੀਆਂ ਨੇ ਆਉਣ ਵਾਲੇ ਕੁਝ ਸਮੇਂ ਤੱਕ ਸਾਰੇ ਮੁਲਾਜ਼ਮ ਸਰਵਿਸ ਰੂਲਾ ਤਹਿਤ ਪੱਕੇ ਕੀਤੇ ਜਾਣਗੇ ਅਤੇ ਆਊਟਸੋਰਸ ਵਾਲੀ ਪਾਲਸੀ ਲਾਗੂ ਕਰਨ ਲਈ ਪ੍ਰਪੋਜਲ ਭੇਜਣ ਤੇ ਸਹਿਮਤੀ ਜਤਾਈ ਗਈ।(2) 5% ਵਾਧਾ ਲਾਗੂ ਕੀਤਾ ਜਾਵੇ
ਜਵਾਬ – ਸਟੇਟ ਟ੍ਰਾਂਸਪੋਰਟ ਸੈਕਟਰੀ ਜੀ ਨੇ ਆਪਣੀ ਜ਼ਿੰਮੇਵਾਰੀ ਜਲਦੀ ਹੀ ਹੱਲ ਕਰਕੇ ਵਰਕਰ ਤੇ ਲਾਗੂ ਕਰਨ ਦਾ ਭਰੋਸਾ ਦਿੱਤਾ। ਅਤੇ ਫਨਾਂਸ ਵਿਭਾਗ ਵਲੋਂ ਆਏ ਅਧਿਕਾਰੀ ਨੇ ਵੀ ਫਾਇਲ ਕਲੀਅਰ ਕਰਨ ਦਾ ਭਰੋਸਾ ਦਿੱਤਾ।(3)ਕੰਡੀਸ਼ਨਾ ਦੇ ਵਿੱਚ ਸੋਧ ਕਰਨ ਸਬੰਧੀ ।
ਜਵਾਬ -ਕਮੇਟੀ ਬਣਾ ਕੇ ਬਣਦੀ ਸੋਧ ਲਾਗੂ ਕਰਨ ਦਾ ਭਰੋਸਾ ਦਿੱਤਾ ਲਗਭਗ ਕੁੱਝ ਸਮੇਂ ਦੇ ਵਿੱਚ ਹੱਲ ਕੀਤਾ ਜਾਵੇਗਾ ।
(4) ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ ਸਬੰਧੀ ।
ਜਵਾਬ – ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ ਦੇ ਲਈ ਕਮੇਟੀ ਬਣਾ ਦਿੱਤੀ ਹੈ ਜਲਦੀ ਹੀ ਕੰਡੀਸ਼ਨਾ ਦੇ ਵਿੱਚ ਨਰਮੀ ਕਰਕੇ ਸੋਧ ਕੀਤੀ ਜਾਵੇਗੀ ਤੇ ਬਹਾਲ ਕੀਤੇ ਜਾਣਗੇ
(5) ਘੱਟ ਤਨਖਾਹ ਦੇ ਵਿੱਚ ਵਾਧਾ ਕਰਨ ਸਬੰਧੀ
ਜਵਾਬ – ਜਲਦੀ ਹੀ ਇਹਨਾਂ ਸਾਰੀਆਂ ਮੰਗਾਂ ਦਾ ਪ੍ਰਸੋਨਲ ਵਿਭਾਗ ਦੇ ਵਿੱਚ ਮਨਜ਼ੂਰ ਲੈ ਕੇ ਮਸਲਾ ਹੱਲ ਕੀਤਾ ਜਾਵੇਗਾ ਅਤੇ ਰਹਿੰਦੇ ਮੁਲਾਜ਼ਮਾਂ ਦਾ ਮਸਲਾ ਬੋਰਡ ਆਫ ਡਾਇਰੈਕਟਰਜ਼ ਵਿੱਚ ਲੈ ਕੇ ਜਾਣ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ
(6) ਕਰੋਨਾ ਦੌਰਾਨ ਅਤੇ ਹਾਦਸਿਆਂ ਦੌਰਾਨ ਜੋ ਮੌਤਾਂ ਹੋ ਗਈਆਂ ਉਹਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ਅਤੇ ਨੋਕਰੀ ਦਿੱਤੀ ਜਾਵੇ।
ਜਵਾਬ – ਮੰਤਰੀ ਸਾਹਿਬ ਨੇ ਜਲਦੀ ਕਰਵਾਇਆ ਪੂਰੀਆਂ ਕਰਕੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਯੋਗਤਾ ਅਨੁਸਾਰ ਨੋਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਇਸ ਸਬੰਧੀ ਜਲਦੀ ਕਾਰਵਾਈ ਕੀਤੀ ਜਾਵੇ(7) ਵਰਕਰ ਦੀਆਂ ਤਨਖ਼ਾਹਾਂ ਸਮੇਂ ਸਿਰ ਦਿੱਤੀ ਜਾਣ ਅਤੇ ESI EPF ਦਾ ਤਰੁੰਤ ਹੱਲ ਕੀਤਾ ਜਾਵੇ
ਜਵਾਬ – ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਤੇ ਹਦਾਇਤ ਵੀ ਕੀਤੀ 4/5 ਤਰੀਖ ਤੱਕ ਵਰਕਰਾ ਦੀਆਂ ਤਨਖ਼ਾਹਾਂ ਦੇਣੀਆਂ ਜਰੂਰ ਕੀਤੀਆਂ ਜਾਣ ਇਸ ਵਾਰ ਫੰਡ ਕਾਰਨ ਲੇਟ ਹਨ ਅਤੇ ਫੰਡ ਕਲੀਅਰ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ESI ਦੇ ਸਬ ਕੋਡ ਠੇਕੇਦਾਰ ਵਲੋਂ ਜਾਰੀ ਨਹੀਂ ਕੀਤੇ ਗਏ ਜਾਰੀ ਕਰਨ ਅਤੇ ਤਰੁੰਤ ਲਾਗੂ ਕਰਨ ਦੀ ਹਦਾਇਤ ਜਾਰੀ ਕੀਤੀ ਗਈ।
ਯੂਨੀਅਨ ਵਲੋਂ ਇਹ ਵੀ ਕਲੀਅਰ ਕੀਤਾ ਗਿਆ ਕਿ ਕੱਢੇ ਮੁਲਾਜ਼ਮਾਂ ਨੂੰ ਪਹਿਲਾਂ ਬਹਾਲ ਕੀਤਾ ਜਾਵੇ ਫੇਰ ਕੋਈ ਭਰਤੀ ਕੀਤੀ ਜਾਵੇ ।
ਮੀਟਿੰਗ ਦੇ ਵਿੱਚ ਸੂਬਾ ਪ੍ਰਧਾਨ ਰੇਸਮ ਸਿੰਘ ਗਿੱਲ, ਸ਼ਮਸ਼ੇਰ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ,ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਸਮੇਤ ਆਦਿ ਆਗੂ ਮੌਜੂਦ ਸਨ । ਮੀਟਿੰਗ ਪੂਰੇ ਤੱਥਾਂ ਦੇ ਆਧਾਰ ਤੇ ਕੀਤੀ ਜਿਸ ਵਿੱਚ ਯੂਨੀਅਨ ਵੱਲੋਂ ਸਾਰੇ ਪਰੂਫ ਦੇ ਆਧਾਰ ਤੇ ਗੱਲਬਾਤ ਕੀਤੀ ਮਾਨਯੋਗ ਟਰਾਂਸਪੋਰਟ ਮੰਤਰੀ ਤੇ ਸਟੇਟ ਟ੍ਰਾਂਸਪੋਰਟ ਸੈਕਟਰੀ ਵੱਲੋਂ ਸਾਰੀਆਂ ਮੰਗਾਂ ਦੀ ਚੰਗੇ ਤਰੀਕੇ ਨਾਲ ਸੁਣਵਾਈ ਕੀਤੀ ਗਈ ਤੇ ਮੰਗਾਂ ਹੱਲ ਕਰਨ ਦਾ ਪੂਰਾ ਭਰੋਸਾ ਦਿੱਤਾ ਗਿਆ।