ਜਲੰਧਰ 12 ਅਪ੍ਰੈਲ ( ) ਡਾ. ਸੁਖਵਿੰਦਰ ਸੁੱਖੀ ਨੂੰ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਬਨਾਉਣ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।

0
26

ਜਲੰਧਰ 12 ਅਪ੍ਰੈਲ ( ) ਡਾ. ਸੁਖਵਿੰਦਰ ਸੁੱਖੀ ਨੂੰ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਬਨਾਉਣ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।ਇੱਕ ਪੜੇ-ਲਿਖੇ ਸੂਝਵਾਨ ਈਮਾਨਦਾਰ ਮਿਹਨਤੀ ਆਗੂ ਵਜੋਂ ਜਾਣੇ ਜਾਂਦੇ ਡਾ. ਸੁੱਖੀ ਦਾ ਹਰ ਵਰਗ ਵਿੱਚ ਸਤਿਕਾਰ ਹੈ।ਜਿਸ ਤਰੀਕੇ ਨਾਲ ਅਕਾਲੀ-ਬਸਪਾ ਗੱਠਜੋੜ ਦੀ ਸੀਨੀਅਰ ਲੀਡਰਸ਼ਿਪ ਨੇ ਸ. ਸੁਖਬੀਰ ਸਿੰਘ ਬਾਦਲ ਨਾਲ ਰਲ ਕੇ ਦੂਰ ਅੰਦੇਸ਼ੀ ਵਾਲਾ ਫੈਸਲਾ ਲਿਆ, ਇਸ ਨਾਲ ਵਰਕਰਾਂ ਦਾ ਮਨੋਬਲ ਤੇ ਉਤਸ਼ਾਹ ਵਧਿਆ ਹੈ।ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪੰਜਾਬ ਰਣਜੀਤ ਸਿੰਘ ਰਾਣਾ ਨੇ ਮਹੁੱਲਾ ਵਿਨੈ ਨਗਰ ਵਿਖੇ ਪ੍ਰੈਸ ਨਾਲ ਜਾਰੀ ਕੀਤੇ ਸਾਂਝੇ ਬਿਆਨ ਰਾਂਹੀ ਸਾਂਝੇ ਕੀਤੇ।ਸ. ਰਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਭਾੜੇ ਦਾ ਇਨਸਾਨ ਲਿਆ ਕੇ ਖੜਾ ਕੀਤਾ ਹੈ ਤੇ ਭਾਜਪਾ ਵੀ ਦਲ ਬਦਲੂਆਂ ਦੀ ਆੜ ਹੇਠ ਲੀਡਰਾਂ ਨੂੰ ਗੁਮਰਾਹ ਕਰਕੇ ਸਬਜਬਾਗ ਦਿਖਾ ਰਹੀ ਹੈ ਪਰ ਉਮੀਦਵਾਰ ਉਹਨਾਂ ਨੂੰ ਵੀ ਉਧਾਰਾ ਮੰਗਵਾ ਕੇ ਲੈਣਾ ਪੈ ਰਿਹਾ ਹੈ।ਇਸ ਵਾਰ ਲੜਾਈ ਸ਼੍ਰੋਮਣੀ ਅਕਾਲੀ ਦਲ-ਬਸਪਾ ਤੇ ਕਾਂਗਰਸ ਵਿੱਚ ਰਹੇਗੀ।ਜਨਤਾ ਦੇ ਮਨਾ ਉਪਰੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਖੋਟਾ ਨੰਗਾ ਹੋ ਚੁੱਕਾ ਹੈ ਤੇ ਭਾਜਪਾ ਘੱਟ ਗਿਣਤੀ ਲੋਕਾਂ ਨਾਲ ਅੰਦਰੂਨੀ ਪਾੜ-ਧਾੜ ਦੀ ਰਾਜਨੀਤੀ ਖੇਡ ਰਹੀ ਹੈ।ਭਾਜਪਾ ਤੇ ਆਮ ਆਦਮੀ ਪਾਰਟੀ ਇਸ ਵਾਰ ਕੂੜਾ ਕਰਕਟ ਇਕੱਠਾ ਕਰਕੇ ਜਨਤਾ ਨੂੰ ਗੁਮਰਾਹ ਕਰ ਰਹੀ ਹੈ।ਚੱਲੇ ਹੋਏ ਕਾਰਤੂਸ ਤੇ ਅਜਮਾਏ ਹੋਏ ਮੌਕਾਪ੍ਰਸਤ ਆਗੂਆਂ ਨੂੰ ਪੰਜਾਬ ਦੀ ਜਨਤਾ ਪਸੰਦ ਨਹੀਂ ਕਰਦੀ ਜੋ ਆਪਣਾ ਹਲਵਾ ਮਾਡਾ ਚਲਾਉਣ ਵੱਡੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ।ਇਸ ਮੌਕੇ ਫੁੱਮਣ ਸਿੰਘ, ਗੁਰਮੁੱਖ ਸਿੰਘ, ਹਰਬੰਸ ਸਿੰਘ, ਸੁਰਿੰਦਰ ਸਿੰਘ ਰਾਜਾ, ਪਵਨ ਸਹੋਤਾ, ਠੇਕੇਦਾਰ ੳਮ ਪ੍ਰਕਾਸ਼, ਮਹਿੰਦਰ ਸਿੰਘ, ਬਲਦੇਵ ਸਿੰਘ, ਹਰਬੰਸ ਸਿੰਘ ਹਾਜਿਰ ਸਨ।

                    ( ਫੋਟੋ ਕੈਪਸ਼ਨ )

ਨਿਊ ਵਿਨੈ ਨਗਰ ਵਿਖੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਰਣਜੀਤ ਸਿੰਘ ਰਾਣਾ ਤੇ ਹੋਰ।

LEAVE A REPLY

Please enter your comment!
Please enter your name here