ਜਲੰਧਰ ਜਿਲ੍ਹੇ ਵਿੱਚ ਈਦ-ਉਲ-ਫਿਤਰ ਦੀ ਨਮਾਜ ਨੂੰ ਲੈ ਕੇ ਟਾਇਮ ਟੇਬਲ ਜਾਰੀ

0
15

ਜਲੰਧਰ ਜਿਲ੍ਹੇ ਵਿੱਚ ਈਦ-ਉਲ-ਫਿਤਰ ਦੀ ਨਮਾਜ ਨੂੰ ਲੈ ਕੇ ਟਾਇਮ ਟੇਬਲ ਜਾਰੀ
ਜਲੰਧਰ।
ਪੂਰੇ ਦੇਸ਼ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਸ਼ਰਧਾ ਭਾਵ ਨਾਲ ਮਨਾਇਆ ਜਾਵੇਗਾ। ਈਦ ਨੂੰ ਲੈਕੇ ਜਲੰਧਰ ਜਿਲ੍ਹੇ ਵਿੱਚ ਵੀ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਸ਼ੁੱਕਰਵਾਰ ਨੂੰ ਸਾਰੀਆਂ ਮਸਜਿਦਾਂ ਵਿੱਚ ਰਮਜਾਨ ਮਹੀਨੇ ਦੇ ਅਲਵਿਦਾ ਜੁੰਮੇ ਦੀ ਨਮਾਜ ਪੜੀ ਗਈ, ਜਿਸ ਵਿੱਚ ਲੱਖਾਂ ਦੀ ਸੰਖਿਆ ਵਿੱਚ ਮੁਸਲਿਮ ਸਮਾਜ ਦੇ ਲੋਕਾਂ ਨੇ ਹਿੱਸਾ ਲਿਆ। ਈਦ ਦੀ ਨਮਾਜ ਨੂੰ ਲੈ ਕੇ ਸ਼ੁਕਰਵਾਰ ਬਾਦ ਨਮਾਜ ਮੁਸਲਿਮ ਸੰਗਠਨ ਪੰਜਾਬ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਨਈਮ ਖਾਨ ਐਡਵੋਕੇਟ ਦੀ ਅਗੁਆਈ ਵਿੱਚ ਹੋਈ। ਜਿਸ ਵਿੱਚ ਜਾਣਕਾਰੀ ਦਿੰਦੇ ਹੋਏ ਨਈਮ ਖਾਨ ਨੇ ਦੱਸਿਆ ਕਿ ਈਦਗਾਹ ਮਸਜਿਦ ਵਿੱਚ ਨਮਾਜ ਸਵੇਰੇ 8.30 ਵਜੇ ਅਤੇ ਈਦਗਾਹ ਵਿੱਚ ਨਮਾਜ 9.30 ਵਜੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਮਾਜ ਨੂੰ ਲੈਕੇ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਗਈਆਂ ਹਨ। ਨਈਮ ਖਾਨ ਨੇ ਦੱਸਿਆ ਕਿ ਈਦ ਦੀ ਨਮਾਜ ਨੂੰ ਲੈ ਕੇ ਜਿਲ੍ਹੇ ਦੀਆਂ ਸਾਰੀਆਂ ਮਸਜਿਦਾਂ ਦੇ ਬਾਹਰ ਅਤੇ ਈਦਗਾਹ ਬਾਹਰ ਪੁਲਿਸ ਸੁਰੱਖਿਆ ਦੇ ਪੁਖਤਾ ਇੰਤਜਾਮ ਨੂੰ ਲੈਕੇ ਲਿੱਖਤ ਰੂਪ ਵਿੱਚ ਦਰਖਾਸਤ ਦਿੱਤੀ ਗਈ ਸੀ ਅਤੇ ਨਗਰ ਨਿਗਮ ਨੂੰ ਵੀ ਸਾਫ ਸਫਾਈ ਲਈ ਲਿੱਖਿਆ ਗਿਆ ਹੈ। ਨਮਾਜ ਪੜਨ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਲਈ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਪੂਰੇ ਕੀਤੇ ਗਏ ਹਨ। ਇਸ ਮੌਕੇ ਤੇ ਜਨਰਲ ਸਕੱਤਰ ਅਮਜਦ ਖਾਨ, ਚੇਅਰਮੈਨ ਸੱਈਅਦ ਅਲੀ, ਅਕਬਰ ਅਲੀ, ਸਿਕੰਦਰ ਸ਼ੇਖ, ਸ਼ਕੀਲ ਖਾਨ, ਬਦਰੂ ਖਾਨ, ਸਲੀਮ ਖਾਨ, ਇਬਰਾਹਿਮ ਖਾਨ, ਗੁਲਜਾਰ ਅਹਿਮਦ, ਸਈਅਦ ਅਰਸ਼ੂਲ, ਇਮਰਾਨ ਖਾਨ, ਮੁਕੀਮ ਅਹਿਮਦ, ਗੁਲਜਾਰ ਅਹਿਮਦ, ਰਾਜੂ ਅਹਿਮਦ ਅਤੇ ਹੋਰ ਵੱਡੀ ਸੰਖਿਆ ਵਿੱਚ ਮੁਸਲਿਮ ਸਮਾਜ ਦੇ ਲੋਕ ਮੌਜੂਦ ਸਨ।
ਨਈਮ ਖਾਨ ਨੇ ਦੱਸਿਆ ਕਿ ਜਿਲ੍ਹੇ ਦੀਆਂ ਸਾਰੀਆਂ ਮਸਜਿਦਾਂ ਦੀ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਾਇਮ ਕਰਕੇ ਈਦ ਦੇ ਨਮਾਜ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ ਜੋ ਇਸ ਪ੍ਰਕਾਰ ਹੈ।

  • ਕਿੱਥੇ ਕਿੰਨੇ ਵਜੇ ਪੜੀ ਜਾਵੇਗੀ ਨਮਾਜ
    ਸ਼ਾਹੀ ਮਸਜਿਦ ਈਦਗਾਹ ਵਿੱਚ ਸਵੇਰੇ 8.30 ਵਜੇ
    ਈਦਗਾਹ ਸਵੇਰੇ 9.30 ਵਜੇ
    ਈਦਗਾਹ ਜਲੰਧਰ ਕੈਂਟ ਸਵੇਰੇ 9.00 ਵਜੇ
    ਮਸਜਿਦ ਰਹਿਮਾਨਿਆ ਪਿੰਡ ਢੱਡਾ ਸਵੇਰੇ 7.30 ਵਜੇ
    ਮਦੀਨਾ ਮਸਜਿਦ ਪਿੰਡ ਉਚਾ ਸਵੇਰੇ 9.00 ਵਜੇ
    ਮਸਜਿਦ ਉਮਰ ਪਿੰਡ ਰੰਧਾਵਾ ਮਸੰਦਾ ਸਵੇਰੇ 8.45 ਵਜੇ
    ਨੂਰ ਮਸਜਿਦ ਬੜਾ ਪਿੰਡ ਗੋਰਾਇਆ ਸਵੇਰੇ 9.15 ਵਜੇ
    ਸ਼ਾਹੀ ਮਸਜਿਦ ਪਿੰਡ ਢੰਡਾੜ ਸਵੇਰੇ 8.00 ਵਜੇ
    ਨੂਰ-ਏ-ਜਮਾਲ ਮਸਜਿਦ ਸ਼ਾਹਕੋਟ ਸਵੇਰੇ 9.00 ਵਜੇ
    ਮਸਜਿਦ ਗੋਸੀਆ ਵਿਜੇ ਕਲੋਨੀ ਮਿੱਠਾਪੁਰ ਸਵੇਰੇ 8.30 ਵਜੇ
    ਨੂਰੀ ਰੱਬੀ ਮਸਜਿਦ ਬਸਤੀ ਬਾਵਾ ਖੇਲ ਸਵੇਰੇ 8.30 ਵਜੇ
    ਸੁੰਨੀ ਇਲਾਹੀ ਮਸਜਿਦ ਮੇਨ ਰੋਡ ਨਕੋਦਰ ਸਵੇਰੇ 9 ਵਜੇ
    ਸੁੰਨੀ ਮਸਜਿਦ ਗੁਲਾਬ ਸ਼ਾਹ ਸਬਜੀ ਮੰਡੀ ਨਕੋਦਰ ਸਵੇਰੇ 9.00 ਵਜੇ
    ਮੱਕਾ ਮਸਜਿਦ ਮਹਿਤਪੁਰ ਸਵੇਰੇ 8.00 ਵਜੇ
    ਮਸਜਿਦ ਰੇਲਵੇ ਰੋਡ ਸਵੇਰੇ 8.30 ਵਜੇ
    ਮਸਜਿਦ ਅੱਬੂ ਬਕਰ ਪਿੰਡ ਲਾਂਬੜੀ ਸਵੇਰੇ 9.00 ਵਜੇ
    ਮਸਜਿਦ ਕਾਇਨਾਤ ਪਿੰਡ ਸਲੇਮਪੁਰ ਸਵੇਰੇ 8.30 ਵਜੇ
    ਮੱਕਾ ਮਸਜਿਦ ਮੁਸਲਿਮ ਕਲੋਨੀ ਸਵੇਰੇ 8.00 ਵਜੇ
    ਬਿਲਾਲ ਮਸਜਿਦ ਸਵੇਰੇ 9.00 ਵਜੇ
    ਮਸਜਿਦ ਫਾਤਿਮਾ ਗੁਰੂ ਸੰਤ ਨਗਰ ਸਵੇਰੇ 8.30 ਵਜੇ
    ਹੁਸੈਨੀ ਮਸਜਿਦ ਗੋਰਾਇਆ ਸਵੇਰੇ 9.00 ਵਜੇ
    ਮਸਜਿਦ ਉਮਰ ਬਸਤੀ ਦਾਨਿਸ਼ਮੰਦਾ ਸਵੇਰੇ 9.00 ਵਜੇ
    ਮਸਜਿਦ ਰਹਿਮਾਨਿਆ ਸੋਢਲ ਸਵੇਰੇ 8.30 ਵਜੇ
    ਕਚਹਿਰੀ ਵਾਲੀ ਮਸਜਿਦ ਜੋਤੀ ਚੌਂਕ ਵਜੇ 8.00 ਵਜੇ

LEAVE A REPLY

Please enter your comment!
Please enter your name here