ਗਾਖਲ-ਸੁਰਜੀਤ ਕੌਮੀ ਖੇਡ ਦਿਵਸ ਹਾਕੀ ਟੂਰਨਾਮੈਂਟ 27 ਅਗਸਤ ਤੋਂ

0
1

ਜਲੰਧਰ : ਪਹਿਲਾ ਗਾਖਲ-ਸੁਰਜੀਤ ਕੌਮੀ ਖੇਡ ਦਿਵਸ (ਫਾਈਵ-ਏ-ਸਾਈਡ) ਹਾਕੀ ਟੂਰਨਾਮੈਂਟ 27 ਅਗਸਤ ਤੋਂ ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ ਖੇਡਿਆ ਜਾਵੇਗਾ । ਸੁਰਜੀਤ ਹਾਕੀ ਸੁਸਾਇਟੀ ਦੇ ਸੀ.ਈ.ਓ. ਇਕਬਾਲ ਸਿੰਘ ਸੰਧੂ ਅਨੁਸਾਰ ਸੁਸਾਇਟੀ ਦੀ ਕੋਰ ਕਮੇਟੀ ਦੇ ਫ਼ੈਸਲੇ ਅਨੁਸਾਰ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਮਰਹੂਮ ਓਲੰਪੀਅਨ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਮਨਾਉਣ ਲਈ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ, ਨੂੰ ਸਮਰਪਿਤ ਪਹਿਲਾ ਗਾਖਲ-ਸੁਰਜੀਤ ਰਾਸ਼ਟਰੀ ਖੇਡ ਦਿਵਸ (ਫਾਈਵ-ਏ-ਸਾਈਡ) ਹਾਕੀ ਟੂਰਨਾਮੈਂਟ 27 ਤੋਂ 29 ਅਕਤੂਬਰ, 2023 ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ ਆਯੋਜਿਤ ਕੀਤਾ ਜਾਵੇਗਾ ।

ਸੁਰਜੀਤ ਦੇ ਵਰਕਿੰਗ ਪ੍ਰਧਾਨ ਲਖਵਿੰਦਰ ਪਾਲ ਸਿੰਘ ਖੈਰਾ ਅਤੇ ਐੱਲ.ਆਰ. ਨਾਇਯਰ ਅਨੁਸਾਰ ਇਹ ਤਿੰਨ ਰੋਜ਼ਾ ਟੂਰਨਾਮੈਂਟ ਲੜਕੇ ਅਤੇ ਲੜਕੀਆਂ ਦੇ ਵਰਗ ਵਿਚ ‘ਫਾਈਵ-ਏ-ਸਾਈਡ ਪੈਟਰਨ’ ਉਪਰ ਖੇਡਿਆ ਜਾਵੇਗਾ । ਲੜਕਿਆਂ ਦੇ ਵਰਗ ਵਿਚ ਜਲੰਧਰ-XI, ਰਾਉਂਡ ਗਲਾਸ ਹਾਕੀ ਅਕੈਡਮੀ, ਸੁਰਜੀਤ ਹਾਕੀ ਅਕੈਡਮੀ, ਸ਼ਰੇ ਹਾਕੀ ਜਲੰਧਰ, ਅਲਫਾ ਹਾਕੀ ਜਲੰਧਰ, ਦੀਆਂ ਟੀਮਾਂ ਅਤੇ ਲੜਕੀਆਂ ਦੇ ਵਰਗ ਵਿੱਚ ਰੇਲ ਕੋਚ ਫੈਕਟਰੀ,ਕਪਰਥਲਾ, ਜਲੰਧਰ-XI, ਸੀ.ਆਰ.ਪੀ.ਐਫ., ਲਾਇਲਪੁਰ ਖਾਲਸਾ ਵੁਮੈਨ ਕਾਲਜ, ਸੁਰਜੀਤ ਹਾਕੀ ਅਕੈਡਮੀ ਅਤੇ ਰਾਉਂਡ ਗਲਾਸ ਹਾਕੀ ਅਕੈਡਮੀ ਦੀਆਂ ਟੀਮਾਂ ਭਾਗ ਲੈਣਗੀਆਂ । ਇਸ ਟੂਰਨਾਂਮੈਂਟ ਦੇ ਮੁੱਖ ਸਪਾਂਸਰ ਸੁਰਜੀਤ ਹਾਕੀ ਟੂਰਨਾਂਮੈਂਟ ਦੀ ਜੇਤੂ ਟੀਮ ਨੂੰ 5.00 ਲੱਖ ਦਾ ਨਗਰ ਇਨਾਮ ਦੇਣ ਵਾਲੇ ਅਮਰੀਕਾ ਦੇ ਉੱਘੇ ਟਰਾਂਸਪੋਰਟਰ, ਖੇਡ ਪ੍ਰਮੋਟਰ, ਗੱਖਲ ਬ੍ਰਦਰਜ਼ ਵੱਜੋਂ ਜਾਣੇ ਜਾਂਦੇ ਅਮੋਲਕ ਸਿੰਘ ਗਾਖਲ ਹੋਣਗੇ । ਰਾਸ਼ਟਰੀ ਖੇਡ ਦਿਵਸ ਮਨਾਉਣ ਦਾ ਮੁੱਖ ਕਾਰਨ ਦੇਸ਼ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ । ਇਸ ਟੂਰਨਾਂਮੈਂਟ ਦੇ ਦੋਵੇਂ ਫਾਈਨਲ ਮੈਚ ਫਲੱਡ ਲਾਇਟਾਂ ਵਿਚ ਖੇਡੇ ਜਾਣਗੇ । ਟੂਰਨਾਮੈਂਟ ਦਾ ਉਦਘਾਟਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ, ਆਈ.ਏ.ਐੱਸ. ਮਿਤੀ 27 ਅਗਸਤ ਨੂੰ ਕਰਨਗੇ ਜਦੋਂਕਿ ਟੀਮਾਂ ਨੂੰ ਇਨਾਮ ਵੰਡ ਰਸਮ ਮੈਬਰ ਪਾਰਲੀਮੈਂਟ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਮਿਤੀ 29 ਅਗਸਤ ਸ਼ਾਮ 6.00 ਵਜ੍ਹੇ ਕਰਨਗੇ । ਮੀਟਿੰਗ ਵਿਚ ਸ਼੍ਰੀ ਸੁਰਿੰਦਰ ਸਿੰਘ ਭਾਪਾ, ਜਨਰਲ ਸਕੱਤਰ, ਰਣਬੀਰ ਸਿੰਘ ਟੁੱਟ, ਆਨਰੇਰੀ ਸਕੱਤਰ, ਰਾਮ ਪ੍ਰਤਾਪ, ਮੀਤ ਪ੍ਰਧਾਨ ਅਤੇ ਗੁਰਵਿੰਦਰ ਸਿੰਘ ਗੁੱਲੂ ਪੀ.ਆਰ.ਓ. ਹਾਜਿਰ ਸਨ ।

LEAVE A REPLY

Please enter your comment!
Please enter your name here