
Jalandhar
ਅੱਜ ਮਿਤੀ 18/5/2023 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਕਪੂਰਥਲਾ ਪ੍ਰਧਾਨ ਸਰਵਣ ਸਿੰਘ ਬਾਉਪੁਰ ਦੀ ਅਗਵਾਈ ਵਿੱਚ ਕੇਂਟ ਰੇਲਵੇ ਸਟੇਸ਼ਨ ਜਲੰਧਰ ਉੱਤੇ ਰੇਲ ਦੇ ਚੱਕੇ ਜਾਮ ਕੀਤੇ ਗਏ। ਜਿਸ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਜੀ ਉਚੇਚੇ ਤੋਰ ਤੇ ਪਹੁੰਚੇ। ਜਿਕਰਯੋਗ ਹੈ ਕਿ ਇਹ ਧਰਨਾਂ ਗੁਰਦਾਸਪੁਰ ਵਿਖੇ ਭਾਰਤ ਮਾਲਾ ਤਹਿਤ ਬਣ ਰਹੇ ਹਾਈਵੇ ਦਾ ਇਕਸਾਰ ਮੁਆਵਜ਼ਾ ਲੈਣ ਖਾਤਰ ਸ਼ਾਂਤੀ ਨਾਲ ਬੈਠੇ ਕਿਸਾਨ ਮਜ਼ਦੂਰ ਅਤੇ ਬੀਬੀਆਂ ਤੇ ਮਾਨ ਸਰਕਾਰ ਦੀ ਸ਼ੈ ਤੇ ਪੁਲਿਸ ਵੱਲੋ ਕੀਤਾ ਗਿਆ ਤਸ਼ੱਦਤ ਅਤੇ ਮਾਂਵਾਂ ਭੈਣਾਂ ਦੀ ਕੀਤੀ ਗਈ ਬੇ ਪਤੀ ਦੇ ਰੋਸ ਵਜੋ ਲਗਾਇਆ ਗਿਆ ।ਇਸ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਵਿੱਚ ਅਨੇਕ ਥਾਂਵਾਂ ਤੇ ਰੇਲਾਂ ਦੇ ਚੱਕੇ ਜਾਮ ਕੀਤੇ ਹੋਏ ਹਨ ਅਤੇ ਅੱਜ ਜਿਲਾ ਜਲੰਧਰ ਵਿੱਚ ਕੇਂਟ ਰੇਲਵੇ ਸਟੇਸ਼ਨ ਜਲੰਧਰ ਵਿਖੇ ਮੋਰਚਾ ਖੋਲਿਆਂ ਗਿਆ ।ਆਗੂਆ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਾਂਵਾਂ ਭੇਣਾ ਦੀ ਬੇਪਤੀ ਕਰਨ ਵਾਲੇ ਮੁਲਾਜ਼ਮਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਅਤੇ ਮਾਨ ਸਰਕਾਰ ਲਿਖਤੀ ਰੂਪ ਵਿੱਚ ਭਾਰਤ ਮਾਲ ਪਰੋਜੇਕਟ ਤਹਿਤ ਬਣ ਰਹੇ ਹਾਈਵੇਂ ਦਾ ਇਕਸਾਰ ਮੁਆਵਜ਼ਾ ਦੇਣ ਦਾ ਵਾਦਾਂ ਕਰੇ,ਦਿਲੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ 5 ਲੱਖ ਰੂ ਦੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੋਕਰੀ ਅਤੇ ਪਰਿਵਾਰ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਲਖੀਮ ਪੁਰ ਖੀਰੀ ਹੱਤਿਆ ਕਾਂਡ ਦੇ ਮਾਸਟਰ ਪਲੇਨਰਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ,23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ, ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤਾ ਭਾਰੀ ਵਾਧਾ ਵਾਪਸ ਲੈਣ, ਡਾ.ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨ,ਪੰਜਾਬ ਭਰ ਵਿੱਚ ਪੂਰਨ ਤੋਰ ਤੇ ਨਸ਼ਾਬੰਦੀ ਕਰਨ ਦੀ ਜ਼ੋਰਦਾਰ ਮੰਗ ਕੀਤੀ ।ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀਆ ਮੰਨੀਆਂ ਹੋਈਆਂ ਮੰਗਾਂ ਨਾਂ ਪੁਰੀਆਂ ਕੀਤੀਆਂ ਗਈਆ ਤਾਂ ਜਥੇਬੰਦੀ ਅਗਲੇ ਵੱਡੇ ਅੇਕਸ਼ਨ ਦਾ ਏਲਾਨ ਕਰੇਗੀ।ਬਾਅਦ ਵਿੱਚ ਅਧਿਕਾਰੀਆਂ ਵੱਲੋ ਮੰਗਾਂ ਮੰਨਣ ਤੇ ਸੀ ਐਮ ਟੂ,ਮੰਤਰੀ ਅਤੇ ਪ੍ਰਿੰਸੀਪਲ ਸਕੱਤਰ ਨਾਲ 24 ਮਈ ਨੂੰ ਮੀਟਿੰਗ ਕਰਵਾਉਣ ਅਤੇ ਮੁਆਵਜ਼ੇ ਦਾ ਇਕ ਇਕ ਰੂ ਦੇਣ ਤੋਂ ਬਗੈਰ ਜ਼ਮੀਨਾਂ ਖਾਲੀ ਨਾਂ ਕਰਵਾਉਣ ਦੇ ਵਿਸ਼ਵਾਸ ਦਬਾਉਣ ਤੇ ਧਰਨੇ ਦੀ ਸਮਾਪਤੀ ਕੀਤੀ ਗਈ। ਇਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਜਲੰਧਰ ਜਿਲਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ,ਸਤਨਾਮ ਸਿੰਘ ਰਾਈਵਾਲ ਲੋਹੀਆਂ ਜੋਨ ਪ੍ਰਧਾਨ ,ਰਜਿੰਦਰ ਸਿੰਘ ,ਸੁਖਰਾਜ ਸਿੰਘ ਨੰਗਲ ਅੰਬੀਆਂ ,ਜਿਲਾ ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਸ਼ੇਰ ਸਿੰਘ ਰਾਮੇ,ਗੁਰਦਿਆਲ ਸਿੰਘ ,ਜਰਨੈਲ ਸਿੰਘ ,ਤਰਸੇਮ ਸਿੰਘ ,ਪਰਜੀਆ ਖ਼ੁਰਦ ,ਵਿਜੇ ਕੁਮਾਰ ਪਰਜੀਆਂ ਕਲਾਂ,ਰਣਜੀਤ ਸਿੰਘ ਬੱਲ ਨੋ,ਜਿੰਦਰ ਸਿੰਘ ਈਦਾਂ,ਜੱਗਪ੍ਰੀਤ ਸਿੰਘ ਢੱਡਾ,ਕੁਲਵਿੰਦਰ ਸਿੰਘ ਗਿੱਲਾਂ,ਪੂਰਨ ਸਿੰਘ ਬੱਲ ਨੋ,ਗੁਰਜੀਤ ਸਿੰਘ ਈਦਾਂ,ਜਸਕਰਨ ਸਿੰਘ ਈਦਾਂ,ਜਸਵਿੰਦਰ ਸਿੰਘ ਜਾਣੀਆਂ, ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਜਗਤਾਰ ਸਿੰਘ ,ਨਿਸ਼ਾਨ ਨਰਸਿੰਘ ਸੰਧੂ,ਬਲਰਾਜ ਸਿੰਘ ਚੱਕ ਬਾਹਮਣੀਆਂ ,ਬਲਜਿੰਦਰ ਸਿੰਘ ਰਾਜੇਵਾਲ,ਵਿਜੇ ਘਾਰੂ ਰਾਜੇਵਾਲ,ਰਾਮ ਸਿੰਘ ਤਲਵੰਡੀ ਸੰਘੇੜਾ,ਸੁਖਪਾਲ ਸਿੰਘ ਰੋਤਾ ,ਕਿਸ਼ਨ ਦੇਵ ਮਿਆਣੀ,ਸਵਰਨ ਸਿੰਘ ਮੁੰਡੀ ਸ਼ੈਰੀਆਂ,ਬੱਗਾ ਸਿੰਘ,ਪ੍ਰੇਮ ਸਿੰਘ ਪਿਪਲੀ,ਬਲਦੇਵ ਸਿੰਘ,ਸੁਖਦੀਪ ਸਿੰਘ ਰਾਈਵਾਲ,ਮਲਕੀਤ ਸਿੰਘ ਜਾਣੀਆਂ,ਸੋਨੀ ਗਿਦੜਪਿੰਡੀ, ਜਿੱਲਾ ਸਕੱਤਰ ਨਿਰਮਲ ਸਿੰਘ ਮੰਡ, ਸ਼ੀਨੀਅਰ ਮੀਤ ਪ੍ਰਧਾਨ ਜਗਮੋਹਨ ਦੀਪ ਸਿੰਘ, ਮੀਤ ਸਕੱਤਰ ਮਨਜੀਤ ਸਿੰਘ ਖਿੰਡਾ, ਸ਼ੇਰ ਸਿੰਘ ਮਹੀਂਵਾਲ, ਹਾਕਮ ਸਿੰਘ ਸਾਹਜਹਾਨਪੁਰ, ਜਿੱਲਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਰੰਧੀਰਪੁਰ,ਪਰਮਜੀਤ ਸਿੰਘ ਭੁਲਾ ਜਿਲਾ ਪ੍ਰਧਾਨ ,ਕੁਲਦੀਪ ਸਿੰਘ ਬੇਗੋਵਾਲ,ਅਲਵਿੰਦਰ ਪਾਲ ਰਾਣਾ ਟਾਡਾ ਜ਼ੋਨ ਪ੍ਰਧਾਨ ,ਗੁਰਸੇਵਕ ਸਿੰਘ ਜ਼ੋਨ ਸਕੱਤਰ,ਲਖਬੀਰ ਸਿੰਘ ਜ਼ੋਨ ਪ੍ਰਧਾਨ ਟੱਕਰ ਸਾਹਿਬ,ਬੀਬੀ ਅਮਨਦੀਪ ਕੌਰ,ਕੰਵਲਜੀਤ ਕੋਰ ਫੁਗਲਾਣਾਂ ਜੋਨ ਪ੍ਰਧਾਨ ,ਬਾਬਾ ਚੰਦ ਸ਼ਾਹ ਸਕੱਤਰ ਅਤੇ ਦੋਨਾਂ ਜਿਲਿਆਂ ਤੋਂ ਅਣਗਿਣਤ ਕਿਸਾਨ ਮਜ਼ਦੂਰ ,ਬੱਚੇ ਅਤੇ ਬੀਬੀਆਂ ਹਾਜ਼ਰ ਹੋਈਆਂ।