Jalandhar – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਵੱਲੋ ਪੰਜਾਬ ਭਰ ਵਿੱਚ 19 ਜੂਨ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਉਲੀਕੇ ਗਏ ਹਨ। ਇਸੇ ਤਰਜ਼ ਤੇ ਜਲੰਧਰ ਜਿਲੇ ਵੱਲੋ ਵਿਧਾਇਕ ਬੀਬੀ ਇੰਦਰਜੀਤ ਕੋਰ ਮਾਨ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ । ਇਸ ਸਬੰਧੀ ਜਲ਼ੰਧਰ ਜਿਲੇ ਦੇ ਚਾਰਾ ਜ਼ੋਨਾਂ ਵਿੱਚ ਭਰਵੀਆਂ ਮੀਟਿੰਗਾਂ ਕੀਤੀਆ ਗਈਆਂ । ਇਸ ਮੋਕੇ ਤੇ ਵੱਖ ਵੱਖ ਆਗੂਆਂ ਨੇ ਦੱਸਿਆ ਕਿ ਇਹ ਧਰਨਾਂ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿਵਾਉਣ ,ਨਸ਼ਿਆਂ ਦੇ ਵਗ ਰਹੇ ਦਰਿਆ ਨੂੰ ਠੱਲ਼ ਪਾਉਣ, ਚਿਪ ਵਾਲੇ ਬਿਜਲੀ ਦੇ ਮੀਟਰ ਜੋ ਕੇ ਕਾਰਪੋਰੇਟ ਜਗਤ ਨੂੰ ਫ਼ਾਇਦਾ ਪਹੁੰਚਾਉਣ ਵਾਸਤੇ ਲਗਾਏ ਜਾ ਰਹੇ ਹਨ ਉਹਨਾਂ ਦਾ ਵਿਰੋਧ ਕਰਨ, ਚਿਪ ਵਾਲੇ ਪਰੀਪੇਡ ਮੀਟਰ ਲਗਾਉਣੇ ਬੰਦ ਕਰਵਾਉਣ ਅਤੇ ਬਿਜਲੀ ਬੋਰਡ ਦੇ ਪੁਰਾਣੇ ਸਰੂਪ ਨੂੰ ਬਹਾਲ ਕਰਾਉਣ ,ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋ ਕਿਸਾਨਾਂ ਅਤੇ ਮਜ਼ਦੂਰਾਂ ਤੇ ਕੀਤੇ ਝੂਠੇ ਪਰਚੇ ਰੱਦ ਕਰਵਾਉਣ ,ਬੰਦੀ ਸਿੰਘਾ ਦੀ ਰਿਹਾਈ ਵਾਸਤੇ ਅਤੇ ਜੱਥੇਬੰਦਕ ਢਾਂਚਾ ਮਜ਼ਬੂਤ ਕਰਨ ,ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੇ ਦਿਨ ਬ ਦਿਨ ਦੂਸ਼ਿਤ ਹੋ ਰਹੇ ਪਾਣੀ ਨੂੰ ਸੋਧਣ ਵਾਸਤੇ ਟਰੀਟਮੇਟ ਪਲਾਂਟ ਲਗਾਉਣ ,ਝੋਨੇ ਦੀ ਲਵਾਈ ਤੋਂ ਪਹਿਲਾ ਨਹਿਰਾਂ ,ਸੂਇਆਂ ,ਖਾਲ਼ਿਆ ਦੀ ਸਫਾਈ ਕਰਵਾ ਕੇ ਪਾਣੀ ਟੇਲਾਂ ਤੱਕ ਪੁੱਜਦਾ ਕਰਵਾਉਣ ਵਾਸਤੇ ਲਗਾਇਆ ਜਾ ਰਿਹਾ ਹੈ ਉਹਨਾਂ ਅੱਗੇ ਕਿਹਾ ਕਿ ਅਸੀਂ ਅਦਾਰਾ ਅਜੀਤ ਅਖਬਾਰ ਦੇ ਵਿਰੁੱਧ ਮਾਨ ਸਰਕਾਰ ਦੀਆਂ ਦਮਨਕਾਰੀ ਨੀਤੀਆ ਦੇ ਵਿਰੁੱਧ ਕੀਤੇ ਜਾ ਰਹੇ ਵਿਸ਼ਾਲ ਰੋਸ ਮਾਰਚ ਦੀ ਪੂਰਨ ਹਮਾਇਤ ਕਰਦੇ ਹਾਂ ਅਤੇ ਇਸ ਦਾ ਹਿੱਸਾ ਬਣਾਂਗੇ । ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ , ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਜਿਲਾ ਸਕੱਤਰ ਜਰਨੇਲ ਸਿੰਘ ਰਾਮੇ ,ਜਿਲਾ ਸੀ ਮੀਤ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾ ,ਜਿਲਾ ਖਜਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਰਜਿੰਦਰ ਸਿੰਘ ਨੰਗਲਅੰਬੀਆਂ ,ਬਲਜਿੰਦਰ ਸਿੰਘ ਰਾਜੇਵਾਲ,ਸਵਰਨ ਸਿੰਘ ਕਿਲੀ,ਬਲਦੇਵ ਸਿੰਘ ਕੁਹਾੜ,੬ਰਾਜਾ ਚੱਠਾ ,ਸ਼ੀਰੂ ਚੱਠਾ ਢੰਡੋਵਾਲ ,ਪਰਮਜੀਤ ਹੋਲੇਡ,ਗੁਰਮੁਖ ਸਿੰਘ ਕੋਟਲਾ ਸੂਰਜਮੱਲ,ਜਗਿੰਦਰ ਸਿੰਘ ਖ਼ਾਲਸਾ,ਰਾਮ ਸਿੰਘ ਤਲਵੰਡੀ ਸੰਘੇੜਾ,ਵੀਰੂ ਕੰਨੀਆਂ ਜਗਤਪੁਰਾ ,ਸੁਖਪਾਲ ਸਿੰਘ ਰੌਤਾਂ,ਗੋਗਾ ਪ੍ਰਧਾਨ ਪਰਜੀਆ ਕਲਾਂ,ਸ਼ੇਰ ਸਿੰਘ ,ਤੇਜਾ ਸਿੰਘ ਰਾਮੇ,ਜਗਤਾਰ ਸਿੰਘ ਚੱਕ ਬਾਹਮਣੀਆਂ ,ਰਣਜੀਤ ਸਿੰਘ ਬੱਲ ਨੋ ,ਅਵਤਾਰ ਸਿੰਘ ਖਾਨਪੁਰ ਢੱਡਾ,ਜੱਗਪ੍ਰੀਤ ,ਸੋਨੂੰ ਹੁੰਦਲ਼ ਢੱਡਾ,ਜਸਕੀਰਤ ਸਿੰਘ ਬਿੱਲੀ ਚਾਓ,ਦਿਲਬਰ ਸਿੰਘ ਖਾਨਪੁਰ ਢੱਡਾ ,ਸੁਖਵਿੰਦਰ ਸਿੰਘ ਬੱਲ ਨੋ ,ਬਲਰਾਜ ਸਿੰਘ ਚੱਕ ਬਾਹਮਣੀਆਂ ਅਤੇ ਵੱਖ ਵੱਖ ਥਾਂਵਾਂ ਤੋਂ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜ਼ਰ ਸਨ।