ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਦੀ ਪਿੰਡ ਚੱਕ ਬਾਹਮਣੀਆਂ ਵਿਖੇ ਹੋਈ ਮੀਟਿੰਗ

0
2

Jalandhar : ਅੱਜ ਮਿਤੀ 14/6/2023 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਦੀ ਪਿੰਡ ਚੱਕ ਬਾਹਮਣੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਹੋਈ।ਜਿਸ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜੀ ਖਾਸ ਤੋਰ ਤੇ ਪੁੱਜੇ ।ਇਸ ਮੀਟਿੰਗ ਵਿੱਚ 19 ਜੂਨ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੀ ਰਿਹਾਇਸ਼ ਬੀਰ ਪਿੰਡ ਵਿਖੇ ਲਗਾਏ ਜਾ ਰਹੇ ਧਰਨੇ ਸਬੰਧੀ ਤਿਆਰੀ ਦੀ ਵਿਚਾਰ ਚਰਚਾ ਕੀਤੀ ਗਈ ਅਤੇ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਸਬੰਧੀ ਅਤੇ ਹੋਰ ਗੰਭੀਰ ਮਸਲਿਆਂ ਤੇ ਚਰਚਾ ਕੀਤੀ ਗਈ ।ਇਸ ਮੋਕੇ ਤੇ ਵੱਖ ਵੱਖ ਆਗੂਆਂ ਨੇ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿਵਾਉਣ ,ਨਸ਼ਿਆਂ ਦੇ ਵਗ ਰਹੇ ਦਰਿਆ ਨੂੰ ਠੱਲ਼ ਪਾਉਣ, ਚਿਪ ਵਾਲੇ ਬਿਜਲੀ ਦੇ ਮੀਟਰ ਜੋ ਕੇ ਕਾਰਪੋਰੇਟ ਜਗਤ ਨੂੰ ਫ਼ਾਇਦਾ ਪਹੁੰਚਾਉਣ ਵਾਸਤੇ ਲਗਾਏ ਜਾ ਰਹੇ ਹਨ ਉਹਨਾਂ ਦਾ ਵਿਰੋਧ ਕਰਨ, ਚਿਪ ਵਾਲੇ ਪਰੀਪੇਡ ਮੀਟਰ ਲਗਾਉਣੇ ਬੰਦ ਕਰਵਾਉਣ ਅਤੇ ਬਿਜਲੀ ਬੋਰਡ ਦੇ ਪੁਰਾਣੇ ਸਰੂਪ ਨੂੰ ਬਹਾਲ ਕਰਾਉਣ ,ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋ ਕਿਸਾਨਾਂ ਅਤੇ ਮਜ਼ਦੂਰਾਂ ਤੇ ਕੀਤੇ ਝੂਠੇ ਪਰਚੇ ਰੱਦ ਕਰਵਾਉਣ ,ਬੰਦੀ ਸਿੰਘਾ ਦੀ ਰਿਹਾਈ ਵਾਸਤੇ ਅਤੇ ਜੱਥੇਬੰਦਕ ਢਾਂਚਾ ਮਜ਼ਬੂਤ ਕਰਨ ,ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੇ ਦਿਨ ਬ ਦਿਨ ਦੂਸ਼ਿਤ ਹੋ ਰਹੇ ਪਾਣੀ ਨੂੰ ਸੋਧਣ ਵਾਸਤੇ ਟਰੀਟਮੇਟ ਪਲਾਂਟ ਲਗਾਉਣ ,ਝੋਨੇ ਦੀ ਲਵਾਈ ਤੋਂ ਪਹਿਲਾ ਨਹਿਰਾਂ ,ਸੂਇਆਂ ,ਖਾਲ਼ਿਆ ਦੀ ਸਫਾਈ ਕਰਵਾ ਕੇ ਪਾਣੀ ਟੇਲਾਂ ਤੱਕ ਪੁੱਜਦਾ ਕਰਨ ਵਾਸਤੇ ਅਹਿਮ ਵਿਚਾਰਾਂ ਕੀਤੀਆਂ ਗਈਆਂ । ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ , ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਜਿਲੇ ਦੇ ਆਗੂ ਨਿਰਮਲ ਸਿੰਘ ਢੰਡੋਵਾਲ ,ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਸਤਨਾਮ ਸਿੰਘ ਰਾਈਵਾਲ,ਜਗਦੀਸ਼ ਪਾਲ
ਸਿੰਘ ਚੱਕ ਬਾਹਮਣੀਆਂ ,ਜਰਨੈਲ ਸਿੰਘ ਰਾਮੇ,ਲਵਪ੍ਰੀਤ ਸਿੰਘ ਕੋਟਲੀ ਗਾਜਰਾਂ,ਰਣਜੀਤ ਸਿੰਘ ਬੱਲ ਨੌਂ,ਜਗਤਾਰ ਸਿੰਘ ਢੱਡਾ,ਬਲਜਿੰਦਰ ਸਿੰਘ ਰਾਜੇਵਾਲ,ਕਿਸ਼ਨ ਦੇਵ ਮਿਆਣੀ,ਬਲਦੇਵ ਸਿੰਘ ਕੁਹਾੜ ਕਲਾ,ਰਾਜਾ ਚੱਠਾ ਢੰਡੋਵਾਲ ,ਤੇਜਾ ਸਿੰਘ ਰਾਮੇ,ਪਰਮਰਾਜ ਸਿੰਘ,ਬਲਰਾਜ ਸਿੰਘ ,ਜਗਜੀਤ ਸਿੰਘ ਚੱਕ ਬਾਹਮਣੀਆਂ ,ਧੰਨਾ ਸਿੰਘ ਤਲਵੰਡੀ ਸੰਘੇੜਾ,ਪ੍ਰੇਮ ਸਿੰਘ ਪਿਪਲੀ ,ਦਲਬੀਰ ਸਿੰਘ ਮੁੰਡੀ ਸ਼ੈਰੀਆਂ,ਦਿਲਬਾਗ ਸਿੰਘ ਰਾਈਵਾਲ,ਆਦਿ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here