ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ ਬਿਸਤ ਦੁਆਬ ਮੰਡਲ ਜਲ਼ੰਧਰ ਅੱਗੇ ਲੱਗਾ ਧਰਨਾਂ ਅੱਜ ਤੀਜੇ ਦਿਨ ਸਮਾਪਤ

0
2

jalandhar

ਅੱਜ ਮਿਤੀ 31/5/2023 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਕਪੂਰਥਲਾ ਜਿਲਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਅਗਵਾਈ ਵਿੱਚ ਸੂਬਾ ਕਮੇਟੀ ਦੇ ਮਿਥੇ ਹੋਏ ਪ੍ਰੋਗਰਾਮ ਤਹਿਤ ਬਿਸਤ ਦੁਆਬ ਮੰਡਲ ਜਲ਼ੰਧਰ ਦੇ ਦਫ਼ਤਰ ਅੱਗੇ ਲੱਗਾ ਧਰਨਾਂ ਅੱਜ ਤੀਜੇ ਦਿਨ ਅਧਿਕਾਰੀਆਂ ਦੇ ਵਿਸ਼ਵਾਸ ਦਬਾਉਣ ਤੇ ਸਮਾਪਤ ਹੋ ਗਿਆ ।ਇਸ ਮੋਕੇ ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜੀ ਅਤੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਜੀ ਉਚੇਚੇ ਤੋਰ ਤੇ ਹਾਜ਼ਰ ਹੋਏ।ਜਿਕਰਯੋਗ ਹੈ ਕਿ ਇਹ ਧਰਨਾ ਸੁਇਆਂ ,ਨਹਿਰਾਂ ਆਦਿ ਦੀ ਸਫਾਈ ਕਰਵਾ ਕੇ ਅਤੇ ਵਾਹੇ ਜਾ ਚੁੱਕੇ ਖਾਲ਼ਿਆ ਨੂੰ ਦੁਬਾਰਾ ਬਣਵਾ ਕੇ ਨਹਿਰੀ ਪਾਣੀ ਖੇਤਾਂ ਤੱਕ ਪੁੱਜਦਾ ਕਰਵਾਉਣ ਵਾਸਤੇ , ਦਰਿਆਵਾਂ ਅਤੇ ਨਦੀਆਂ ਦੇ ਦੂਸ਼ਿਤ ਹੋ ਚੁੱਕੇ ਪਾਣੀ ਨੂੰ ਸੋਧਣ ਦੇ ਪ੍ਰਬੰਧ ਕਰਵਾਉਣ ਵਾਸਤੇ ,ਪ੍ਰਦੂਸ਼ਣ ਫੇਲਾ ਰਹੀਆਂ ਫ਼ੈਕਟਰੀਆਂ ,ਪੋਲਟਰੀ ਫ਼ਾਰਮਾਂ ,ਉਦਯੋਗਾਂ ਨੂੰ ਸਖ਼ਤ ਹਦਾਇਤਾਂ ਕਰਨ ਵਾਸਤੇ ,ਵਿਸ਼ਵ ਵਪਾਰ ਸੰਸਥਾ ਦੀ ਛੇਹ ਤੇ ਕਾਰਪੋਰੇਟ ਘਰਾਣਿਆ ਦਾ ਪਾਣੀਆਂ ਤੇ ਕਬਜ਼ਾ ਹੋਣ ਤੋਂ ਰੋਕਣ ਵਾਸਤੇ ,ਧਰਤੀ ਹੇਠਲਾ ਪਾਣੀ ਰੀਚਾਰਜ ਕਰਨ ਦੇ ਉਪਰਾਲੇ ਕਰਨ ਵਾਸਤੇ ਲਗਾਇਆ ਗਿਆ । ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਫ਼ੈਕਟਰੀਆਂ ,ਪੋਲਟਰੀ ਫ਼ਾਰਮਾਂ ,ਉਦਯੋਗਾਂ ਦੁਆਰਾ ਪਾਣੀ ਨੂੰ ਪਰਦੂਸ਼ਿਤ ਕਰਨ ਤੋਂ ਸਖ਼ਤੀ ਨਾਲ ਰੋਕੇ ,ਚਿੱਟੀ ਵੇਈਂ ਅਤੇ ਸੱਤਲੁਜ ਦਰਿਆ ਵਿੱਚ ਪੇਂਦਾ ਲੁਧਿਆਣਾ ,ਫ਼ਿਲੋਰ,ਅਤੇ ਹੋਰ ਸ਼ਹਿਰਾਂ ਦਾ ਸੀਵਰੇਜ ਅਤੇ ਉਦਯੋਗਾਂ ਦਾ ਪਾਣੀ ਤੁਰੰਤ ਬੰਦ ਕਰਾਵੇ ਅਤੇ ਪਾਣੀ ਦਾ ਉਪਚਾਰ ਕਰਕੇ ਖੇਤੀ ਵਾਸਤੇ ਦੇਵੇ , ਇਸ ਮੋਕੇ ਤੇ ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ.ਦਵਿੰਦਰ ਸਿੰਘ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਵਾਇਆ ।ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਜਿਲਾ ਜਲੰਧਰ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ,ਸਕੱਤਰ ਜਰਨੇਲ ਸਿੰਘ ਰਾਮੇ,ਜਿਲਾ ਮੀਤ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ,ਜਿਲਾ ਜਲੰਧਰ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਜਿਲਾ ਜਲੰਧਰ ਖਜਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ , ਲੋਹੀਆਂ ਜ਼ੋਨ ਪ੍ਰਧਾਨ ਸਤਨਾਮ ਸਿੰਘ ਰਾਈਵਾਲ, ਜਿਲਾ ਮੀਤ ਖਜਾਨਚੀ ਰਜਿੰਦਰ ਸਿੰਘ ਨੰਗਲਅੰਬੀਆ,ਬਲਜਿੰਦਰ ਸਿੰਘ ਰਾਜੇਵਾਲ ,ਸੁਖਜਿੰਦਰ ਸਿੰਘ ਹੇਰਾ, ਸ਼ੇਰ ਸਿੰਘ ਰਾਮੇ,ਜਗਤਾਰ ਸਿੰਘ ਚੱਕ ਬਾਹਮਣੀਆਂ ,ਗੁਰਨਾਮ ਸਿੰਘ ,ਸ਼ਿੰਗਾਰਾਂ ਸਿੰਘ ਫੋਜੀ ਨੰਗਲ ਅੰਬੀਆਂ ,ਜਸਵੀਰ ਸਿੰਘ ਸ਼ੀਰੂ ,ਜਸਵਿੰਦਰ ਸਿੰਘ ਚੱਠਾ,ਦੇਬੀ ਚੱਠਾ,ਸਵਰਨ ਸਿੰਘ ਚੱਠਾ ਢੰਡੋਵਾਲ ,ਕਿਸ਼ਨ ਦੇਵ ਮਿਆਣੀ,ਕੁਲਦੀਪ ਸਿੰਘ ਜਾਣੀਆਂ ,ਜਗਤਾਰ ਸਿੰਘ ਚੱਕ ਵਡਾਲਾ,ਚਰਨਜੀਤ ਸਿੰਘ ਗੱਟਾ ਮੁੰਡੀ ਕਾਸੂ ,ਦਲਬੀਰ ਸਿੰਘ ਮੁੰਡੀ ਸ਼ੈਰੀਆ,ਸਤਨਾਮ ਸਿੰਘ ਜਲਾਲਪੁਰ ਕਲਾਂ,ਬਲਵੀਰ ਸਿੰਘ ਕਾਕੜਕਲਾਂ,ਸਰਬਜੀਤ ਸਿੰਘ ਨੱਲ,ਰਣਜੀਤ ਸਿੰਘ ਬੱਲ ਨੋ ,ਸੁਖਦੇਵ ਸਿੰਘ ਮੱਲੀ,ਅਵਤਾਰ ਸਿੰਘ ਢੱਡਾ,ਬਾਬਾ ਰਾਜਵੀਰ ਸਿੰਘ ਬੱਲ ਨੋ,ਸਾਬੀ ਸੰਘੇੜਾ,ਜੱਸਾਂ ਖਾਨਪੁਰ ਢੱਡਾ,ਨਾਨਕ ਸਿੰਘ ਮੱਲੀ,ਜਗਮੋਹਨ ਸਿੰਘ ਨਡਾਲਾ,ਪਰਮਜੀਤ ਸਿੰਘ ਪੱਕਾ ਕੋਠਾ ,ਹਾਕਮ ਸਿੰਘ ਸ਼ਾਹਜਹਾਨ ਪੁਰ ,ਲਖਵਿੰਦਰ ਸਿੰਘ ਗਿੱਲ,ਮਨਜੀਤ ਸਿੰਘ ਡੱਲਾਂ,ਅਤੇ ਹੋਰ ਵੀ ਅਨੇਕ ਕਿਸਾਨ ਮਜ਼ਦੂਰ ਹਾਜ਼ਰ ਸਨ।

LEAVE A REPLY

Please enter your comment!
Please enter your name here