ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਨਹਿਰੀ ਵਿਭਾਗ ਦੇ ਦਫ਼ਤਰ ਬਿਸਤ ਦੁਆਬ ਮੰਡਲ ਜਲ਼ੰਧਰ ਅੱਗੇ ਧਰਨਾਂ ਦੂਜੇ ਦਿਨ ਵੀ ਜਾਰੀ

0
2

kapurthala, 30 May

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਕਪੂਰਥਲਾ ਜਿਲਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਅਗਵਾਈ ਵਿੱਚ ਸੂਬਾ ਕਮੇਟੀ ਦੇ ਮਿਥੇ ਹੋਏ ਪ੍ਰੋਗਰਾਮ ਤਹਿਤ ਬਿਸਤ ਦੁਆਬ ਮੰਡਲ ਜਲ਼ੰਧਰ ਦੇ ਦਫ਼ਤਰ ਅੱਗੇ ਲੱਗਾ ਧਰਨਾਂ ਦੂਜੇ ਦਿਨ ਵੀ ਜਾਰੀ ਰਿਹਾ ।ਇਸ ਮੋਕੇ ਤੇ ਵੱਖ ਵੱਖ ਬੁਲਾਰਿਆਂ ਨੇ ਮੰਚ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਸਾਡਾ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ ਇਸ ਵਿੱਚ ਲਗਾਤਾਰ ਫ਼ੈਕਟਰੀਆਂ ,ਪੋਲਟਰੀ ਫ਼ਾਰਮਾਂ ,ਉਦਯੋਗਾਂ ਦਾ ਰਸਾਇਣ ਵਾਲਾ ਪਾਣੀ ਮਿਲਾਇਆ ਜਾ ਰਿਹਾ ਹੈ ਪਰ ਸਰਕਾਰਾਂ ਮੂਕ ਦਰਸ਼ਕ ਬਣ ਕੇ ਵੇਖ ਰਹੀਆਂ ਹਨ ਸਰਕਾਰ ਨੂੰ ਜਲਦੀ ਤੋਂ ਜਲਦੀ ਪਾਣੀ ਨੂੰ ਸੋਧਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਪਰਦੂਸ਼ਣ ਫੇਲਾ ਰਹੀਆਂ ਫ਼ੈਕਟਰੀਆਂ ,ਪੋਲਟਰੀ ਫ਼ਾਰਮਾਂ ,ਉਦਯੋਗਾਂ ਨੂੰ ਸਖ਼ਤ ਹਦਾਇਤਾਂ ਦੇ ਕੇ ਇਸ ਨੂੰ ਜਕੀਨੀ ਬਣਾਉਣਾ ਚਾਹੀਦਾ ਹੈ।ਉਹਨਾਂ ਅੱਗੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਦੀ ਛੇਹ ਤੇ ਕਾਰਪੋਰੇਟ ਘਰਾਣੇ ਪਾਣੀਆਂ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਪਰ ਅਸੀਂ ਪਾਣੀਆਂ ਉੱਤੇ ਪੁੰਜੀਪਤੀ ਵਰਗ ਦਾ ਕਬਜ਼ਾ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿਆਂਗੇ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਫ਼ੈਕਟਰੀਆਂ ,ਪੋਲਟਰੀ ਫ਼ਾਰਮਾਂ ,ਉਦਯੋਗਾਂ ਦੁਆਰਾ ਪਾਣੀ ਨੂੰ ਪਰਦੂਸ਼ਿਤ ਕਰਨ ਤੋਂ ਸਖ਼ਤੀ ਨਾਲ ਰੋਕੇ ,ਚਿੱਟੀ ਵੇਈਂ ਅਤੇ ਸੱਤਲੁਜ ਦਰਿਆ ਵਿੱਚ ਪੇਂਦਾ ਲੁਧਿਆਣਾ ,ਫ਼ਿਲੋਰ,ਅਤੇ ਹੋਰ ਸ਼ਹਿਰਾਂ ਦਾ ਸੀਵਰੇਜ ਅਤੇ ਉਦਯੋਗਾਂ ਦਾ ਪਾਣੀ ਤੁਰੰਤ ਬੰਦ ਕਰਾਵੇ ਅਤੇ ਪਾਣੀ ਦਾ ਉਪਚਾਰ ਕਰਕੇ ਖੇਤੀ ਵਾਸਤੇ ਦੇਵੇ , ਉਹਨਾਂ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਹ ਸੁਹਿਆਂ ਨਹਿਰਾਂ ਆਦਿ ਦੀ ਸਫਾਈ ਕਰਵਾ ਕੇ ਅਤੇ ਵਾਹੇ ਜਾ ਚੁੱਕੇ ਖਾਲ਼ਿਆ ਨੂੰ ਦੁਬਾਰਾ ਬਣਵਾ ਕੇ ਪਾਣੀ ਖੇਤਾਂ ਤੱਕ ਪੁੱਜਦਾ ਕਰੇ, ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਜਥੇਬੰਦੀ ਧਰਨੇ ਦੇ ਤੀਸਰੇ ਦਿਨ 31/5/2023 ਨੂੰ ਵੱਡੇ ੲੈਕਸ਼ਨ ਦਾ ਐਲਾਨ ਕਰੇਗੀ ਜਿਸਦੀ ਜ਼ਿੰਮੇਵਾਰ ਸਰਕਾਰ ਖੁਦ ਹੋਵੇਗੀ ।ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਜਿਲਾ ਜਲੰਧਰ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ,ਸਕੱਤਰ ਜਰਨੇਲ ਸਿੰਘ ਰਾਮੇ,ਜਿਲਾ ਮੀਤ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ,ਜਿਲਾ ਜਲੰਧਰ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਜਿਲਾ ਜਲੰਧਰ ਖਜਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਜਿਲਾ ਮੀਤ ਖਜਾਨਚੀ ਰਜਿੰਦਰ ਸਿੰਘ ਨੰਗਲਅੰਬੀਆ, ਬਲਜਿੰਦਰ ਸਿੰਘ ,ਵਿਜੇ ਘਾਰੂ ,ਸੁਖਦੇਵ ਸਿੰਘ ਟੁਰਨਾਂ, ਨਿੰਦਰ ਸਿੰਘ ,ਦੂਲਾ ਸਿੰਘ ਰਾਜੇਵਾਲ ,ਸ਼ੇਰ ਸਿੰਘ ,ਤੇਜਾ ਸਿੰਘ ਰਾਮੇ,ਲਖਵੀਰ ਸਿੰਘ ,ਤਲਵੀਰ ਸਿੰਘ ਸਿੰਧੜ,ਜਗਤਾਰ ਸਿੰਘ ,ਬਲਰਾਜ ਸਿੰਘ ਚੱਕ ਬਾਹਮਣੀਆਂ ,ਲਖਵਿੰਦਰ ਸਿੰਘ ,ਮਹਿੰਦਰ ਸਿੰਘ ,ਕੋਟਲੀ ਗਾਜਰਾਂ,ਰਣਦੀਪ ਸਿੰਘ ਮਲਸੀਆਂ,ਸੁਖਵਿੰਦਰ ਸਿੰਘ ਕੰਗ ,ਗੁਰਦੇਵ ਸਿੰਘ ਦੇਬੀ,ਚਤਰ ਸਿੰਘ ਢੰਡੋਵਾਲ ,ਰਾਮ ਸਿੰਘ ਤਲਵੰਡੀ ਸੰਘੇੜਾ,ਗਿਆਨ ਸਿੰਘ ,ਫੋਜੀ ਨੰਗਲ ਅੰਬੀਆ,ਨਿਰਮਲ ਸਿੰਘ ਮੰਡ,ਬਲਵਿੰਦਰ ਸਿੰਘ ਬਾਗੜੀਆਂ ,ਨਿਸ਼ਾਨ ਸਿੰਘ ,ਬਲਦੇਵ ਸਿੰਘ ,ਪਰਮਜੀਤ ਸਿੰਘ ਬਾਨੂਤਾਲ,ਜੋਗੀ ਸਿੰਘ ਹਮੀਰਾ,ਜਿਲਾ ਕਪੂਰਥਲਾ ਤੋਂ ਅਤੇ ਹੋਰ ਵੀ ਕਿਸਾਨ ਮਜ਼ਦੂਰ ਹਾਜ਼ਰ ਸਨ।

LEAVE A REPLY

Please enter your comment!
Please enter your name here