ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ 28 ਸਤੰਬਰ ਦੇ ਰੇਲ ਧਰਨੇ ਸਬੰਧੀ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਜਾਰੀ

0
2

Jalandhar : ਮਿਤੀ 17/9/2023 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਜਲੰਧਰ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਅਤੇ ਜਿਲਾ ਸੀ ਮੀਤ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ਦੀ ਅਗਵਾਈ ਵਿੱਚ 28 ਸਤੰਬਰ ਦੇ ਰੇਲ ਧਰਨੇ ਸਬੰਧੀ ਜਲੰਧਰ ਜਿਲੇ ਦੇ ਜੌਨ ਸ਼ਹੀਦ ਸੰਦੀਪ ਕੁਮਾਰ ਤਲਵੰਡੀ ਸੰਘੇੜਾ ਦੇ ਪਿੰਡਾਂ ਦੀਆਂ ਮੀਟਿੰਗਾਂ ਕ੍ਰਮਵਾਰ ਪਿੰਡ ਪਰਜੀਆਂ ਖ਼ੁਰਦ , ਰੌਤਾਂ , ਨੰਗਲਅੰਬੀਆਂ, ਢੰਡੋਵਾਲ , ਕੋਟਲਾ ਸੂਰਜਮੱਲ,ਤਲਵੰਡੀ ਸੰਘੇੜਾ ਵਿਖੇ ਹੋਈਆਂ ।ਇਸ ਮੋਕੇ ਤੇ ਵੱਖ ਵੱਖ ਥਾਂਵਾਂ ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ,ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਜਿਲਾ ਸਕੱਤਰ ਜਰਨੈਲ ਸਿੰਘ ਰਾਮੇ ,ਨਿਰਮਲ ਸਿੰਘ ਢੰਡੋਵਾਲ , ਰਜਿੰਦਰ ਸਿੰਘ ਨੰਗਲ ਅੰਬੀਆਂ ,ਗੁਰਮੁਖ ਸਿੰਘ ਕੋਟਲਾ, ਅਤੇ ਹੋਰ ਆਗੂਆਂ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫਸਲਾਂ ਦੇ ਖ਼ਰਾਬੇ ਦਾ 50 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ,ਜਿਸ ਕਿਸਾਨ ਦੇ ਪਸ਼ੂ ਧੰਨ ਦੀ ਹਾਨੀ ਹੋਈ ਹੈ ਉਸ ਨੂੰ ਇਕ ਲੱਖ ,ਜਿਸਦਾ ਘਰ ਢੇਰੀ ਹੋਇਆ ਉਸ ਨੂੰ 5 ਲੱਖ ,ਜੀਅ ਦੀ ਮੋਤ ਤੇ ਦੱਸ ਲੱਖ ,ਅਤੇ ਜਿਹੜੇ ਖੇਤਾਂ ਵਿੱਚ ਮਿੱਟੀ ਪੈ ਗਈ ਹੈ ਉੱਥੇ ਮਾਇਨਿੰਗ ਦਾ ਹੱਕ ਕਿਸਾਨ ਨੂੰ ਦਿੱਤਾ ਜਾਵੇ ,ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ,ਧੜੱਲੇ ਨਾਲ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਨੱਥ ਪਾਈ ਜਾਵੇ,ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀ ਜੇਲਾਂ ਵਿੱਚ ਡੱਕੇ ਜਾਣ ,ਚਿਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ ,ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ।ਇਹਨਾਂ ਮੰਗਾਂ ਨੂੰ ਲੇ ਕੇ 28 ਸਤੰਬਰ ਨੂੰ ਪੰਜਾਬ ਭਰ ਵਿੱਚ 16 ਜਥੇਬੰਦੀਆਂ ਵੱਲੋ ਵੱਖ ਵੱਖ ਥਾਂਵਾਂ ਤੇ ਸਾਂਝੇ ਤੋਰ ਤੇ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ,ਬੀਬੀਆਂ ,ਬੱਚੇ ,ਬਜ਼ੁਰਗ ਹਿੱਸਾ ਲੇਣਗੇ।ਉਹਨਾਂ ਸਾਰਿਆਂ ਨੂੰ ਵੱਧ ਚੜ ਕਿ ਧਰਨੇ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਪਰਜੀਆ ਖ਼ੁਰਦ , ਸੁਖਪਾਲ ਸਿੰਘ ਰੌਤਾ,ਰੁਪਿੰਦਰ ਸਿੰਘ ਪਰਜੀਆਂ ਕਲਾਂ,ਸੁਖਦੇਵ ਸਿੰਘ ਸਰਪੰਚ ,ਅੰਗਰੇਜ਼ ਸਿੰਘ ,ਛਿੰਦੂ ਨੰਗਲ ਅੰਬੀਆਂ ,ਕੁਲਦੀਪ ਰਾਏ,ਧੰਨਾਂ ਸਿੰਘ ਤਲਵੰਡੀ ਸੰਘੇੜਾ,ਦਾਲਾ ਸਾਦਿਕਪੁਰ ,ਗੁਰਨਾਮ ਸਿੰਘ ਸਰਪੰਚ,ਪਿੰਦਾ ਪ੍ਰਧਾਨ ,ਤੀਰਥ ਸਿੰਘ ਕੋਟਲਾ ਸੂਰਜਮੱਲ, ਜਸਵੀਰ ਸਿੰਘ ਸ਼ੀਰੂ,ਜਸਪਾਲ ਸਿੰਘ ਪੰਚ ਢੰਡੋਵਾਲ ਤੋਂ ਇਲਾਵਾ ਇਹਨਾਂ ਪਿੰਡਾਂ ਤੋਂ ਅਨੇਕਾਂ ਕਿਸਾਨ ਮਜ਼ਦੂਰ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here