ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਮੁਕਾਬਲਾ : ਪਾਕਿਸਤਾਨ ਹਾਕੀ ਟੀਮ ਦਾ ਵਾਹਗਾ ਬਾਰਡਰ ਤੇ ਹਾਕੀ ਪੰਜਾਬ ਵਲੋਂ ਭਰਵਾਂ ਸਵਾਗਤ

0
1

ਜਲੰਧਰ 1 ਅਗਸਤ- ਪਾਕਿਸਤਾਨ ਹਾਕੀ ਟੀਮ ਦਾ ਵਾਹਗਾ ਬਾਰਡਰ ਰਾਂਹੀ ਭਾਰਤ ਪਹੁੰਚਣ ਤੇ ਹਾਕੀ ਪੰਜਾਬ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਏਸ਼ੀਅਨ ਹਾਕੀ ਐਸੋਸੀਏਸ਼ਨ ਵਲੋਂ ਚੇਨਈ ਵਿੱਚ 3 ਅਗਸਤ ਤੋਂ 12 ਅਗਸਤ ਤੱਕ ਏਸ਼ੀਅਨ ਚੈਂਪੀਅਨਜ਼ ਟਰਾਫੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਪਾਕਿਸਤਾਨੀ ਟੀਮ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮ ਦਾਸ ਅੰਤਰਰਾਸ਼ਟਰੀ ਏਅਰਪੋਰਟ ਤੋਂ ਚੇਨਈ ਲਈ ਰਵਾਨਾ ਹੋਈ ਹੈ। ਅੱਜ ਸਵੇਰੇ ਜਿਵੇਂ ਹੀ ਪਾਕਿਸਤਾਨ ਟੀਮ ਦੇ ਖਿਡਾਰੀ ਮੁੱਖ ਕੋਚ ਉਲੰਪੀਅਨ ਮੁਹੰਮਦ ਸਕਲੈਨ ਦੀ ਅਗਵਾਈ ਹੇਠ ਵਾਹਗਾ ਬਾਰਡਰ ਰਾਂਹੀ ਭਾਰਤ ਪਹੁੰਚੀ ਤਾਂ ਹਾਕੀ ਪੰਜਾਬ ਵਲੋਂ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਉਲੰਪੀਅਨ ਬ੍ਰਗੇਡੀਅਰ ਹਰਚਰਨ ਸਿੰਘ, ਅੰਤਰਰਾਸ਼ਟਰੀ ਖਿਡਾਰੀ ਜੁਗਰਾਜ ਸਿੰਘ, ਤੇਜਬੀਰ ਸਿੰਘ, ਹਾਕੀ ਪੰਜਾਬ ਦੇ ਐਗਜੀਕਿਊਟਿਵ ਮੈਂਬਰ ਗੁਰਮੀਤ ਸਿੰਘ, ਕੁਲਬੀਰ ਸਿੰਘ, ਐਸਜੀਪੀਸੀ ਦੇ ਖੇਡ ਸਕੱਤਰ ਤਜਿੰਦਰ ਸਿੰਘ ਪੱਡਾ, ਖਾਲਸਾ ਹਾਕੀ ਅਕੈਡਮੀ ਦੇ ਡਾਇਰੈਕਟਰ ਡਾਕਟਰ ਕੰਵਲਜੀਤ ਸਿੰਘ ਅਤੇ ਹੋਰ ਮੈਂਬਰਾਂ ਨੇ ਫੁਲ ਮਾਲਾਵਾਂ ਪਹਿਣਾ ਕੇ ਸਵਾਗਤ ਕੀਤਾ ਗਿਆ।ਅੰਮ੍ਰਿਤਸਰ ਪੁਲਿਸ ਦੇ ਸੁਰੱਖਿਆ ਹੇਠ ਇਸ ਟੀਮ ਨੂੰ ਸ੍ਰੀ ਗੁਰੁ ਰਾਮ ਦਾਸ ਅੰਤਰਰਾਸ਼ਟਰੀ ਏਅਰਪੋਰਟ ਤੇ ਪਹੁੰਚਾਇਆ ਗਿਆ ਉਥੋਂ ਇਹ ਟੀਮ ਚੇਨਈ ਲਈ ਰਵਾਨਾ ਹੋਈ। ਇਸ ਮੌਕੇ ਤੇ ਪਾਕਿਸਤਾਨ ਟੀਮ ਦੇ ਮੁੱਖ ਕੋਚ ਉਲੰਪੀਅਨ ਮੁਹੰਮਦ ਸਕਲੈਨ ਨੇ ਕਿਹਾ ਕਿ ਹਾਕੀ ਪੰਜਾਬ ਵਲੋਂ ਉਨ੍ਹਾਂ ਦਾ ਜੋ ਸ਼ਾਨਦਾਰ ਸਵਾਗਤ ਕੀਤਾ ਗਿਆ ਉਸ ਲਈ ਉਹ ਰਿਣੀ ਹਨ , ਉਨ੍ਹਾਂ ਕਿਹਾ ਕਿ ਪਾਕਿਸਤਾਨ ਟੀਮ ਕਾਫੀ ਸਮੇਂ ਬਾਅਦ ਭਾਰਤ ਵਿੱਚ ਪੰਜਾਬ ਦੇ ਰਸਤੇ ਆਈ ਹੈ। ਉਨ੍ਹਾਂ ਕਿਹਾ ਕਿ ਪਕਿਸਤਾਨ ਟੀਮ ਵਿੱਚ ਜ਼ਿਆਦਾਤਰ ਖਿਡਾਰੀ ਜੂਨੀਅਰ ਹਨ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਟੀਮ ਬੇਹਤਰੀਨ ਪ੍ਰਦਰਸ਼ਨ ਕਰੇਗੀ।

LEAVE A REPLY

Please enter your comment!
Please enter your name here