ਆਪ ਨੇ ਆਪਣੇ ਦੋਵੇਂ ਆਦਰਸ਼ਾਂ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਡਕਰ ਨੂੰ ਧੋਖਾ ਦਿੱਤਾ: ਡਾ. ਸੁਖਵਿੰਦਰ ਕੁਮਾਰ ਸੁੱਖੀ

0
12

ਮੋਰਿੰਡਾ ਵਿਚ ਬੇਅਦਬੀ ਦੀ ਘਟਨਾ ਦੀ ਕੀਤੀ ਜ਼ੋਰਦਾਰ ਨਿਖੇਧੀ, ਇਸ ਘਟਨਾ ਪਿੱਛੇ ਸਾਜ਼ਿਸ਼ ਨੂੰ ਬੇਨਕਾਬ ਕਰਨ ਵਾਸਤੇ ਨਿਆਂਇਕ ਜਾਂਚ ਦੀ ਕੀਤੀ ਮੰਗ

ਜਲੰਧਰ, 24 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਜਲੰਧਰ ਪਾਰਲੀਮਾਨੀ ਹਲਕੇ ਤੋਂ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਸਿੰਘ ਸੁੱਖੀ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਆਪਣੇ ਦੋਵੇਂ ਆਦਰਸ਼ਾਂ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨਾਲ ਆਪਣੀ ਸੱਤਾ ਦੇ ਇਕ ਹੀ ਸਾਲ ਵਿਚ ਧੋਖਾ ਕੀਤਾ ਹੈ ਤੇ ਇਹਨਾਂ ’ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ।
ਡਾ. ਸੁਖਵਿੰਦਰ ਸੁੱਖੀ ਨੇ ਮੋਰਿੰਡਾ ਵਿਚ ਅੱਜ ਵਾਪਰੇ ਬੇਅਦਬੀ ਮਾਮਲੇ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਤੇ ਜ਼ੋਰ ਦੇ ਕੇ ਕਿਹਾ ਇੲ ਘਟਨਾ ਆਪ ਸਰਕਾਰ ਦੇ ਹਰ ਮੁਹਾਜ਼ ’ਤੇ ਅਸਫਲ ਹੋਣ ਦਾ ਪ੍ਰਤੀਕ ਹੈ। ਉਹਨਾਂ ਮੰਗ ਕੀਤੀ ਕਿ ਇਸ ਘਟਨਾ ਦੇ ਪਿੱਛੇ ਸਾਜ਼ਿਸ਼ ਨੂੰ ਬੇਨਕਾਬ ਕਰਨ ਵਾਸਤੇ ਇਸ ਮਾਮਲੇ ਦੀ ਨਿਆਂਇਕ ਜਾਂਚ ਕਰਵਾਈ ਜਾਵੇ। ਕਰਤਾਰਪੁਰ ਹਲਕੇ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਆਪ ਸਰਕਾਰ ਨੇ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਖੱਟਕੜ ਕਲਾਂ ਪ੍ਰਾਇਮਰੀ ਹੈਲਥ ਸੈਂਟਰ ਤੋਂ ਹਟਾ ਕੇ ਉਥੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਲਗਾ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਇਸ ਅਨਿਆਂ ਦੇ ਖਿਲਾਫ ਰੋਸ ਪ੍ਰਗਟਾਉਣ ਤੋਂ ਬਾਅਦ ਹੀ ਤਸਵੀਰਾਂ ਫਿਰ ਬਦਲੀਆਂ ਗਈਆ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ। ਪ੍ਰਾਇਮਰੀ ਹੈਲਥ ਸੈਂਟਰ ਅਮਲੀ ਰੂਪ ਵਿਚ ਬੰਦ ਹੀ ਹੋ ਗਿਆ ਹੈ ਕਿਉਂਕਿ ਇਥੇ ਤਾਇਨਾਤ ਇਕਲੌਤੇ ਡਾਕਟਰ ਦੀ ਬਦਲੀ ਤੋਂ ਬਾਅਦ ਐਮਰਜੰਸੀ ਸੇਵਾਵਾਂ ਠੱਪ ਹੋ ਗਈਆਂ ਹਨ।
ਡਾ. ਸੁੱਖੀ ਨੇ ਕਿਹਾ ਕਿ ਆਪ ਸਰਕਾਰ ਬਾਬਾ ਸਾਹਿਬ ਅੰਬੇਡਕਰ ਦੇ ਸਿਧਾਂਤਾਂ ਦੇ ਖਿਲਾਫ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਹਾਲ ਹੀ ਵਿਚ ਰੱਖੇ ਲਾਅ ਅਫਸਰਾਂ ਦੇ ਮਾਮਲੇ ਵਿਚ ਅਨੁਸੂਚਿਤ ਜਾਤੀਆਂ ਲਈ ਕੋਈ ਵੀ ਰਾਖਵਾਂਕਰਨ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਜਦੋਂ ਇਸ ਮਾਮਲੇ ਨੂੰਹਾਈਕੋਰਟ   ਵਿਚ ਚੁਣੌਤੀ ਦਿੱਤੀ ਗਈ ਤਾਂ ਸਰਕਾਰ ਨੇ ਹਲਫੀਆ ਬਿਆਨ ਦਾਇਰ ਕੀਤਾ ਕਿ ਐਸ ਭਾਈਚਾਰੇ ਵਿਚੋਂ ਕੋਈ ਵੀ ਅਹੁਦੇ ਦੇ ਲਾਇਕ ਨਹੀਂ ਹੈ। ਉਹਨਾਂ ਨੇ ਐਸ ਸੀ ਸਕਾਲਰਸ਼ਿਪ ਦਾ ਲਾਭ ਨਾ ਦੇਣ, ਐਸ ਸੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾਉਣ ਸਮੇਤ ਹੋਰ ਕਈ ਵਿਤਕਰੇ ਦੱਸੇ ਜੋ ਮੌਜੂਦਾ ਭਗਵੰਤ ਮਾਨ ਸਰਕਾਰ ਕਰ ਰਹੀ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ’ਤੇ ਵਰ੍ਹਦਿਆਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਨੇ ਕਿਹਾ ਕਿ  ਇਕ ਮਹੀਨਾ ਪਹਿਲਾਂ ਹੀ ਰਿੰਕੂ ਨੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਔਰਤਾਂ ਆਪ ਸਰਕਾਰ ਤੋਂ ਜਵਾਬ ਮੰਗਣ ਕਿ ਉਹਨਾਂ ਦਾ 1000 ਰੁਪਿਆ ਕਿਥੇ ਹੈ ਤੇ ਵੋਟਾਂ ਲੈਣ ਤੋਂ ਪਹਿਲਾਂ ਉਹਨਾਂ ਨੂੰ 1ਹਜ਼ਾਰ  ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਬਕਾਇਆ ਦਿੱਤਾ ਜਾਵੇ। ਉਹਨਾਂ ਸਵਾਲ ਕੀਤਾ ਕਿ ਹੁਣ ਆਪ ਉਮੀਦਵਾਰ ਦੱਸਣ ਕਿ ਕੀ ਵੋਟਾਂ ਮੰਗਣ ਤੋਂ ਪਹਿਲਾਂ ਰਾਜ ਦੀਆਂ ਸਾਰੀਆਂ ਔਰਤਾਂ ਨੂੰ 12-12 ਹਜ਼ਾਰ ਰੁਪਏ ਦਾ ਬਕਾਇਆ ਮਿਲ ਗਿਆ ਹੈ। ਡਾ. ਸੁੱਖੀ ਨੇ ਆਪ ਸਰਕਾਰ ਵੱਲੋਂ ਸਾਰੇ ਸਮਾਜ ਭਲਾਈ ਲਾਭ ਬੰਦ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ 300 ਯੂਨਿਟ ਬਿਜਲੀ ਤਾਂ ਮੁਫਤ ਦੇ ਦਿੱਤੀ ਹੈ ਪਰ ਲੱਖਾਂ ਨੀਲੇ ਕਾਰਡ ਕੱਟ ਦਿੱਤੇ ਹਨ, ਇਹ ਨਵੇਂ ਪੈਨਸ਼ਨ ਕਾਰਡ ਨਹੀਂ ਬਣਾ ਰਹੀ ਤੇ ਇਸਨੇ ਕਮਜ਼ੋਰ ਵਰਗਾਂ ਦੀਆਂ ਲਾੜੀਆਂ ਲਈ ਸ਼ਗਨ ਸਕੀਮ ਦੇ ਲਾਭ ਵੀ ਰੋਕ ਰੱਖੇ ਹਨ। 

LEAVE A REPLY

Please enter your comment!
Please enter your name here